ਫਿਲੌਰ ਦੁਸ਼ਹਿਰਾ ਕਮੇਟੀ ਵੱਲੋਂ ਲੜਕਿਆਂ ਦੇ ਸਕੂਲ ‘ਚ ਦੁਸ਼ਹਿਰਾ ਸਮਾਗਮ ਮਨਾਉਣਾ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਬਹੁਤ ਵਧੀਆ ਉਪਰਾਲਾ- ਸੰਤ ਸੁਖਵਿੰਦਰ ਸਿੰਘ ਨੰਗਲ ਬੇਟ

ਮਾਲਵਾ

ਫਿਲੌਰ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਦੁਸਹਿਰੇ ਦਾ ਤਿਉਹਾਰ ਪੂਰੇ ਭਾਰਤ ਵਿੱਚ ਮਨਾਇਆ ਗਿਆ ਅਤੇ ਇਸ ਨੇਕੀ ਤੇ ਬਦੀ ਦੇ ਤਿਉਹਾਰ ਨੂੰ ਮਨਾਉਣਾ ਬਹੁਤ ਚੰਗੀ ਗੱਲ ਹੈ ਕਿਉਂਕਿ ਇਸ ਨਾਲ ਮਨੁੱਖ ਨੂੰ ਸੰਸਾਰ ਵਿੱਚ ਰਹਿ ਕੇ ਨੇਕ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ ਇਹ ਪ੍ਰਗਟਾਵਾ ਗੁਰਦੁਆਰਾ ਸਿਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ ਬੇਟ ਨੇੜੇ ਆਲੋਵਾਲ ਫਿਲੌਰ ਦੇ ਮੁੱਖੀ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਨੰਗਲ ਬੇਟ ਫਿਲੌਰ ਕਮੇਟੀ ਵੱਲੋਂ ਲੜਕਿਆਂ ਦੇ ਸਕੂਲ ‘ਚ ਮਨਾਏ ਦੁਸਹਿਰੇ ਮੌਕੇ ਬੋਲਦਿਆਂ ਸਭ ਵਿਧਾਨ ਸਭਾ ਹਲਕਾ ਫਿਲੌਰ ਵਿਖੇ ਦੁਸਹਿਰਾ ਕਮੇਟੀ ਵੱਲੋਂ ਮਨਾਏ ਗਏ ਦੁਸਹਿਰਾ ਸਮਾਗਮ ਮੌਕੇ ਬੋਲਦਿਆਂ ਕੀਤਾ, ਇਸ ਮੌਕੇ ਤੇ ਜਲੰਧਰ ਦੇ ਐਸ ਪੀ ਮਨਜੀਤ ਕੌਰ, ਡੀ ਐਸ ਪੀ ਫਿਲੌਰ ਸ੍ਰ ਬਲ ਸਾਹਿਬ,ਐਸ ਐਚ ਓ ਤੋਂ ਇਲਾਵਾ ਹਲਕਾ ਇੰਚਾਰਜ ਪ੍ਰੇਮ ਕੁਮਾਰ ਵੀ ਹਾਜ਼ਰ ਸਨ ਦੁਸਹਿਰਾ ਕਮੇਟੀ ਦੇ ਵਿਸ਼ੇਸ਼ ਸੱਦੇ ਤੇ ਪਹੁੰਚੇ ਸੰਤ ਸੁਖਵਿੰਦਰ ਸਿੰਘ ਜੀ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ,ਐਸ ਐਚ ਓ ਤੇ ਸੰਤ ਸੁਖਵਿੰਦਰ ਸਿੰਘ ਜੀ ਵੱਲੋਂ ਮੇਘਨਾਥ, ਕੁੰਭਕਰਨ ਤੇ ਰਾਵਣ ਦੇ ਪੁਤਲਿਆਂ ਨੂੰ ਅਗਨੀ ਦੀਖਾਈ ,ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਸੰਤ ਸੁਖਵਿੰਦਰ ਸਿੰਘ ਜੀ ਨਾਲ ਗੱਲ ਬਾਤ ਕਰਨ ਤੋਂ ਬਾਅਦ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਹਰ ਸਾਲ ਫਿਲੌਰ ਦੁਸਹਿਰਾ ਕਮੇਟੀ ਵੱਲੋਂ ਇਹ ਨੇਕੀ ਅਤੇ ਬਦੀ ਦਾ ਤਿਉਹਾਰ ਦੁਸਹਿਰਾ ਬਹੁਤ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਭਾਈ ਖਾਲਸਾ ਨੇ ਦੱਸਿਆ ਇਸ ਸਾਲ ਦੇ ਦੁਸਹਿਰਾ ਸਮਾਗਮ ਮੇਲੇ ਦੌਰਾਨ ਜਿੱਥੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਸੰਯੋਗ ਰਿਹਾ ਉਥੇ ਹਲਕਾ ਫਿਲੌਰ ਦੀਆਂ ਹਜ਼ਾਰਾਂ ਸੰਗਤਾਂ ਨੇ ਮੇਲੇ ਦਾ ਅਨੰਦ ਮਾਣਿਆ, ਇਸ ਮੌਕੇ ਤੇ ਬਾਬਾ ਜੀ ਨਾਲ ਬਾਬਾ ਦਾਰਾ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਰਵਿੰਦਰ ਸਿੰਘ ਤੇ ਰਿਕੂ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *