559 ਦਿਨਾਂ ਤੋਂ ਸਮਾਣੇ ‘ਚ ਬੇਅਦਬੀ ਕਾਨੂੰਨ ਦੀ ਮੰਗ ਨੂੰ ਲੈ ਕੇ ਲੱਗਾ ਧਰਮਯੁੱਧ ਮੋਰਚਾ ਸਮਾਪਤ,ਭਾਈ ਗੁਰਜੀਤ ਸਿੰਘ ਨੇ ਪ੍ਰਸ਼ਾਸ਼ਨ ਦੀ ਮਦਦ ਨਾਲ 800 ਫੁੱਟ ਉੱਚੇ ਟਾਵਰ ਤੋਂ ਉੱਤਰ ਜਿੱਤ ਲਈ ਸਭ ਦਾ ਕੀਤਾ ਧੰਨਵਾਦ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਸਮਾਣਾ , ਗੁਰਦਾਸਪੁਰ , 24 ਅਪ੍ਰੈਲ ( ਸਰਬਜੀਤ ਸਿੰਘ)–ਆਖਿਰ 559 ਦਿੱਨਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਸਮਾਣੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਬੇਅਦਬੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਲੱਗਾਂ ਭਾਈ ਗੁਰਜੀਤ ਸਿੰਘ ਸਮਾਣਾ ਧਰਮਯੁੱਧ ਟਾਵਰ ਮੋਰਚਾ ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾਉਣ ਤੋਂ ਬਾਅਦ ਅੱਜ ਨਿਰਵਿਘਨ ਸਮਾਪਤ ਹੋ ਗਿਆ, ਮੋਰਚੇ ਦੇ ਹੀਰੋ ਭਾਈ ਗੁਰਜੀਤ ਧਰਮੀ ਫੌਜੀ ਨੂੰ ਵੱਡੀ ਗਿਣਤੀ ਵਿੱਚ ਪਹੁੰਚੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ 800 ਫੁੱਟ ਉੱਚੇ ਟਾਵਰ ਤੋਂ ਥੱਲੇ ਉਤਾਰਿਆ ਗਿਆ,ਉਹਨਾਂ ਥੱਲੇ ਉਤਰ ਕੇ ਪੁਲੀਸ ਪ੍ਰਸ਼ਾਸਨ ਤੇ ਮੋਰਚੇ ਤੇ ਬੈਠੇ ਤੇ ਹੁਣ ਵਿਸ਼ੇਸ਼ ਤੌਰ ਤੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਜਿੱਤ ਦੀ ਖੁਸ਼ੀ ਵਿੱਚ ਜੈਕਾਰੇ ਲਾਏ ਜਿਸ ਦਾ ਸਾਰਿਆਂ ਨੇ ਗਰਮਜੋਸ਼ੀ ਤੇ ਖੁਸ਼ੀਆਂ ਭਰੇ ਲਹਿਜੇ’ਚ ਜੁਵਾਬ ਦਿੱਤਾ, ਸੰਗਤਾਂ ਵੱਲੋਂ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਇਸ ਮੌਕੇ ਤੇ ਹੋਰਨਾਂ ਪ੍ਰਸ਼ਾਸਨ ਅਧਿਕਾਰੀਆਂ ਤੋਂ ਇਲਾਵਾ ਐਮ ਐਲ ਏ ਅਭਿਤੋਜ ਮਾਨ, ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਬਹੁਤ ਸਾਰੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸ਼ਾਮਲ ਹੋਏ,ਇਸ ਮੌਕੇ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਪਰਸੋਂ ਦੇ ਰੋਜ਼ ਤੇ ਅਰੰਭ ਕੀਤੇ ਗੁਰਬਾਣੀ ਅਖੰਡ ਪਾਠਾਂ ਦੇ ਸੰਪੂਰਨ ਭੋਗ ਪਾਏ ਗਏ ਅਤੇ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾ ਨੇ ਹਾਜ਼ਰੀ ਲਵਾਈ ਤੇ ਸੂਰਮੇ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਨੂੰ ਸਲਾਮ ਕੀਤਾ, ਭਾਈ ਗੁਰਜੀਤ ਸਿੰਘ ਦੀ ਮਾਤਾ ਨੇ ਕਿਹਾ ਮੇਰਾ ਪੁੱਤ ਸੂਰਮਾ ਹੈ ਅਤੇ ਇਸ ਪਹਿਲਾਂ ਵੀ ਉਸ ਨੇ ਜੋ ਕੰਮ ਕੀਤੇ ਸੂਰਮਗਤੀ ਵਾਲ਼ੇ ਕੀਤੇ, ਮਾਤਾ ਜੀ ਨੇ ਵੀ ਸਾਥ ਦੇਣ ਬਦਲੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਹੁਣ ਇਹ ਮੋਰਚਾ ਬਿਲਕੁਲ ਆਪਣੀ ਵੱਡੀ ਜਿੱਤ ਤੋਂ ਬਾਅਦ ਸਮਾਪਤ ਹੋ ਗਿਆ ਅਤੇ ਹੁਣ ਸਾਰੇ ਸਮਾਣਾ ਛੱਡ ਕੇ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਜਾਣ ਗੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਈ ਗੁਰਜੀਤ ਸਿੰਘ ਸਾਬਕਾ ਫੌਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਬੇਅਦਬੀ ਤੇ ਸਖਤ ਕਾਨੂੰਨ ਬਣਾਉਣ ਲਈ ਕੀਤੇ ਇਤਿਹਾਸਕ ਸੰਘਰਸ਼ ਨੂੰ ਸਲਾਮ ਕਰਦੀ ਹੋਈ ਜਿਥੇ ਸਰਕਾਰ ਦਾ ਧੰਨਵਾਦ ਕਰਦੀ ਹੈ ਉਥੇ ਭਾਈ ਗੁਰਜੀਤ ਸਿੰਘ ਵੱਲੋਂ ਵਿਢੇ ਸੰਘਰਸ਼ ਨੂੰ ਸੰਯੋਗ ਦੇ ਕੇ ਇਸ ਨੂੰ ਧਰਮਯੁੱਧ ਮੋਰਚੇ ‘ਚ ਤਬਦੀਲ ਕਰਨ ਵਾਲੇ ਸਾਰੇ ਸੰਘਰਸ਼ੀ ਮੋਰਚਾ ਧਾਰੀਆਂ ਦਾ ਧੰਨਵਾਦ ਕਰਦੀ ਹੈ, ਕਿਉਂਕਿ ਇਸ ਨੂੰ ਬਣਾਉਣ ਲਈ ਸਿੱਖ ਜਗਤ ਦੀ ਲੰਮੇ ਸਮੇਂ ਤੋਂ ਮੰਗ ਸੀ ਜਿਸ ਨੂੰ ਭਾਈ ਗੁਰਜੀਤ ਸਿੰਘ ਆਪਣੇ ਵੱਡੇ ਸੰਘਰਸ਼ ਰਾਹੀਂ ਨੇਪਰੇ ਚਾੜ ਦਿੱਤਾ ਹੈ ਇਸ ਨੂੰ ਭਾਈ ਗੁਰਜੀਤ ਸਿੰਘ ਦੀ ਇਤਿਹਾਸਕ ਜਿੱਤ ਕਿਹਾ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 559 ਦਿਨਾਂ ਤੋਂ ਸਮਾਣੇ’ਚ ਬੇਅਦਬੀ ਕਾਨੂੰਨ ਦੀ ਮੰਗ ਨੂੰ ਲੈਕੇ ਲੱਗੇ ਸਮਾਣਾ ਟਾਵਰ ਮੋਰਚੇ ਦੀ ਹੋਈ ਇਤਿਹਾਸਿਕ ਜਿੱਤ ਲਈ ਭਾਈ ਗੁਰਜੀਤ ਸਿੰਘ ਅਤੇ ਮੋਰਚੇ ਤੇ ਬੈਠੇ ਲੋਕਾਂ ਦਾ ਧੰਨਵਾਦ ਤੇ ਸਰਕਾਰ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਇਸ ਨਾਲ ਜਿੱਥੇ ਗੁਰਬਾਣੀ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਵੇਗੀ ਉਥੇ ਵਿਰੋਧੀ ਧਿਰ ਦੇ ਆਗੂਆਂ ਮੂੰਹ ਬੰਦ ਹੋਣਗੇ ਜੋ ਇਸ ਕਾਨੂੰਨ ਬਣਾ ਨਹੀ ਸਕੇ ਅਤੇ ਭਗਵੰਤ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਗੁਰਬਾਣੀ ਬੇਅਦਬੀ ਤੇ ਸਖਤ ਕਾਨੂੰਨ ਬਣਾਉਣ ਲਈ ਲੋਕਾਂ ਦੀ ਮੰਗ ਨੂੰ ਸਵੀਕਾਰਿਆ ਤੇ ਭਾਈ ਗੁਰਜੀਤ ਸਿੰਘ ਫੌਜੀ ਇਸ ਕਾਨੂੰਨ ਬਣਾਉਣ ਲਈ ਕਾਮਯਾਬ ਹੋਏ ਤੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਅਤੇ ਸੰਘਰਸ਼ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਇਸ ਇਤਿਹਾਸਕ ਜਿੱਤ ਵਿਚ ਆਪਣਾ ਯੋਗਦਾਨ ਪਾਇਆ ।।

Leave a Reply

Your email address will not be published. Required fields are marked *