ਸੀਪੀਆਈ ਵੱਲੋਂ ਸ਼ਹੀਦੇ ਆਜਮ ਭਗਤ ਸਿੰਘ ਉਨ੍ਹਾਂ ਦੇ 118 ਵੀ ਵਰੇਗੰਢ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ
ਮਾਨਸਾ, ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)– ਸ਼ਹੀਦੇ ਆਜਮ ਸ੍ਰ ਭਗਤ ਸਿੰਘ ਦੀ 118 ਵੀ ਵਰੇਗੰਢ ਮੌਕੇ ਸੀਪੀਆਈ ਵੱਲੋ ਸ਼ਹੀਦੇ ਆਜਮ ਸ੍ਰ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾ ਚੜਾ ਕੇ ਉਨ੍ਹਾਂ ਨੂੰ ਸਰਧਾਜਲੀ ਭੇਟ ਕੀਤੀ । ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ ਤੇ ਸੀਪੀਆਈ ਦੇ ਸੂਬਾਈ ਆਗੂ ਕਾਮਰੇਡ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਦੇਸ ਦੀ ਸੱਤਾ ਫਿਰਕੂ ਫਾਸੀਵਾਦੀ ਤਾਕਤਾ ਦਾ ਕਬਜਾ ਹੋ ਚੁੱਕਾ ਹੈ, ਸੱਤਾ ਦਾ ਦੁਰਉਪਯੋਗ ਕਰਕੇ ਸਰਕਾਰੀ ਏਜੰਸੀਆ ਰਾਹੀ ਭਾਰਤ ਦੇ ਲੋਕਾ ਵਿੱਚ ਫਿਰਕਾਪ੍ਰਸਤੀ ਦਾ ਜ਼ਹਿਰ ਫੈਲਾਇਆ ਜਾ ਰਿਹਾ ਹੈ ਤੇ ਦੇਸ਼ ਦੀ ਅਜ਼ਾਦੀ ਦੇ ਅਸਲੀ ਨਾਇਕਾ ਦੀ ਥਾ ਬ੍ਰਿਟਿਸ਼ ਸਾਮਰਾਜ ਦੇ ਝੋਲੀ ਚੁੱਕਾ ਨੂੰ ਆਜ਼ਾਦੀ ਦੇ ਪਰਵਾਨਿਆਂ ਵਜੋ ਪ੍ਰਚਾਰਿਆ ਜਾ ਰਿਹਾ ਹੈ ।
ਕਮਿਊਨਿਸਟ ਆਗੂਆ ਨੇ ਕਿਹਾ ਕਿ ਦੇਸ਼ ਦੀ ਸੱਤਾ ਤੋ ਫਿਰਕੂ ਫਾਸੀਵਾਦੀ ਤਾਕਤਾ ਨੂੰ ਲਾਂਭੇ ਕਰਨਾ ਹੀ ਸ਼ਹੀਦੇ ਆਜਮ ਸ੍ਰ ਭਗਤ ਸਿੰਘ, ਗਦਰੀ ਬਾਬਿਆ ਤੇ ਆਜ਼ਾਦੀ ਸੰਗਰਾਮੀਆ ਨੂੰ ਸੱਚੀ ਸਰਧਾਜਲੀ ਹੋਵੇਗੀ ਤਾ ਕਿ ਭਾਰਤੀ ਲੋਕਤੰਤਰ , ਭਾਰਤੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਦੀ ਰਾਖੀ ਕਰਦਿਆ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਮੁਤਾਬਕ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਅੱਗੇ ਵਧੀਆ ਜਾ ਸਕੇ ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਰਤਨ ਭੋਲਾ,ਸੁਖਦੇਵ ਸਿੰਘ ਮਾਨਸਾ , ਹਰਨੇਕ ਮਾਨਸ਼ਾਹੀਆ , ਬੂਟਾ ਸਿੰਘ ਬਾਜੇ ਵਾਲਾ , ਰੋਹਿਤ ਮਾਨਸਾ , ਵਿੱਕੀ ਖੋਖਰ ਆਦਿ ਵੀ ਹਾਜਰ ਸਨ।


