ਸੁਨਾਮ, ਭੀਖੀ, ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)– ਸ਼ਹੀਦ ਬਲਦੇਵ ਸਿੰਘ ਮਾਨ ਦੇ 39 ਵੇਂ ਸ਼ਹਾਦਤ ਦਿਵਸ ਮੌਕੇ ਉਨ੍ਹਾਂ ਵੱਲੋਂ ਆਪਣੀ ਬੇਟੀ ਸੋਨੀਆ ਦੇ ਨਾਮ ਲਿਖੀ ਚਿੱਠੀ ਸਾਂਝੀ ਕਰ ਰਿਹਾ ਹਾਂ। 10ਸਤੰਬਰ ਨੂੰ ਸੋਨੀਆ ਦਾ ਜਨਮ ਹੋਇਆ ਤੇ 26ਸਤੰਬਰ ਨੂੰ ਮਾਨ ਦੀ ਸ਼ਹਾਦਤ।ਆਪਣੀ ਧੀ ਦੇ ਜਨਮ ਤੇ ਉਹ ਖੁਸ਼ ਸਨ ਉਨ੍ਹਾਂ ਆਪਣੀ ਧੀ ਦੇ ਨਾਮ ਜੋ ਖਤ ਲਿਖਿਆ ਕੌਮਾਂਤਰੀ ਪੱਧਰ ਤੇ ਚਰਚਿਤ ਹੀ ਨੀ ਹੋਇਆ ਬਲਕਿ ਹਰ ਇਨਕਲਾਬੀ ਬਾਪ ਦੇ ਵਲਵਲੇ ਸੀ…ਭੀਖੀ
……਼਼਼਼਼਼
ਸ਼ਹੀਦ ਬਲਦੇਵ ਸਿੰਘ ਮਾਨ ਨੂੰ ਅੱਜ 39ਵੇਂ ਸ਼ਹਾਦਤ ਦਿਵਸ ਮੌਕੇ ਯਾਦ ਕਰਦਿਆਂ……
…………………………
਼਼
ਸ਼ਹੀਦ ਬਲਦੇਵ ਮਾਨ ਦੀ ਕਲਮ ਤੋਂ…..
ਧੀ ਦੇ ਨਾਂ ਖ਼ਤ
……………. ………..
ਸ਼ਹੀਦ ਬਲਦੇਵ ਸਿੰਘ ਮਾਨ ਵਲੋਂ ਆਪਣੀ ਨਵਜੰਮੀ ਧੀ ਦੇ ਨਾਮ।ਲਿਖਿਆ ਖਤ ਕੌਮਾਂਤਰੀ ਪੱਧਰ ਤੇ ਚਰਚਿਤ ਹੋਇਆ ਸੀ ਜੋ ਮੇਰੇ ਵਲੋਂ ਸ਼ਹੀਦ ਮਾਨ ਉੱਪਰ ਸੰਪਾਦਿਤ ਕੀਤੀ ਕਿਤਾਬ ਦਾ ਹਾਸਲ ਵੀ ਹੈ। ਅੱਜ ਉਨ੍ਹਾਂ ਦੇ ਸ਼ਹਾਦਤ ਦਿਵਸ ਮੌਕੇ ਫੇਰ ਸਾਂਝਾ ਕਰ ਰਿਹਾ ਹਾਂ……ਹਰਭਗਵਾਨ ਭੀਖੀ
…….਼਼਼਼਼੍੍੍੍੍੍੍੍੍
(ਸ਼ਹੀਦ ਸਾਥੀ ਬਲਦੇਵ ਸਿੰਘ ਮਾਨ ਦਾ ਇਹ ਆਖ਼ਰੀ ਖ਼ਤ ਹੈ। ਇਹ ਉਨ੍ਹਾਂ ਆਪਣੀ ਨਵ-ਜਨਮੀ ਬੱਚੀ ਨੂੰ ਸੰਬੋਧਨ ਕਰਕੇ ਲਿਖਿਆ ਹੈ। ਨਵਾਂਸ਼ਹਿਰ ਇਲਾਕੇ ਦੇ ਕਿਸਾਨ ਘੋਲ ਦੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਂਦੇ ਹੋਣ ਕਰਕੇ, ਸਾਥੀ ਮਾਨ ਨੇ ਆਪਣੀ ਜੀਵਨ ਸਾਥਣ ਦੀ ਖ਼ਬਰ-ਸਾਰ ਲੈਣ ਦਾ ਕਾਰਜ ਵੀ ਪਿੱਛੇ ਪਾ ਦਿੱਤਾ ਸੀ। ਉਨ੍ਹਾਂ ਦੇ ਇਨਕਲਾਬੀ ਤੇ ਮਨੁੱਖਵਾਦੀ ਜਜ਼ਬਾਤਾਂ ਅਤੇ ਭਾਵਨਾਵਾਂ ਨਾਲ ਭਰਪੂਰ ਦਿਲ ਨੇ ਦੂਰੋਂ ਬੈਠੇ ਹੀ ਆਪਣੀ ਨੰਨ੍ਹੀ ਜਿਹੀ ਬੱਚੀ ਨਾਲ ਗੱਲਾਂ ਕਰਨੀਆਂ ਲਾਜ਼ਮੀ ਸਮਝੀਆਂ ਸਨ। ਅੱਜ ਇਹ ਖ਼ਤ ਇਕ ਪਿਉ ਵੱਲੋਂ ਧੀ ਨੂੰ ਲਿਖਿਆ ਭਾਵਨਾ ਭਰਪੂਰ ਖ਼ਤ ਹੀ ਨਹੀਂ, ਸਗੋਂ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਇਸ ਖ਼ਤ ਵਿੱਚ ਇਸ ਸਮੇਂ ਦੀ ਸਿਆਸਤ, ਫਿਰਕਾਪ੍ਰਸਤੀ, ਦਹਿਸ਼ਤਗਰਦੀ ਅਤੇ ਪਿਛਾਂਹ-ਖਿੱਚੂ ਰੀਤੀ-ਰਿਵਾਜਾਂ ਉੱਪਰ ਕੀਤੀ ਸੰਖੇਪ, ਪਰ ਅਰਥ-ਭਰਪੂਰ ਟਿੱਪਣੀ ਕਿਸੇ ਵਿਆਖਿਆ ਦੀ ਮੁਥਾਜ ਨਹੀਂ। ਇਹ ਖ਼ਤ ਇੱਕ ਮਹੱਤਵਪੂਰਨ ਸਾਹਿਤਕ ਸਿਆਸੀ ਦਸਤਾਵੇਜ਼ ਬਣ ਚੁੱਕਾ ਹੈ।
ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਬਹੁਤ ਸਾਰੀਆਂ ਅਖ਼ਬਾਰਾਂ ਨੇ ਇਸ ਖ਼ਤ ਨੂੰ ਖਾਸ ਸਥਾਨ ਦੇ ਕੇ ਛਾਪਿਆ ਸੀ। ਪਰ ਇਹ ਖ਼ਤ ਸਿਰਫ਼ ਪੰਜਾਬ ’ਚ ਛਪਦੇ ਅਖ਼ਬਾਰਾਂ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ – ਦੇਸ਼-ਪ੍ਰਦੇਸ਼ ਵਿੱਚ ਦੂਰ-ਦੂਰ ਤੱਕ ਇਸ ਦੀ ਰੌਸ਼ਨੀ ਪਹੁੰਚੀ। ਕੇਰਲਾ ਦੀ ਇੱਕ ਪ੍ਰਸਿੱਧ ਅਖ਼ਬਾਰ ਨੇ ਵੀ ਇਸ ਖ਼ਤ ਨੂੰ ਪ੍ਰਕਾਸ਼ਿਤ ਕੀਤਾ। ਜਿਸਦਾ ਸਿਰਲੇਖ ਸੀ, ਕੁਰਸ਼ੇਤਰ ਦੇ ਮੈਦਾਨ ਤੋਂ ; ਪਿਉ ਦਾ ਧੀ ਦੇ ਨਾਂ ਖ਼ਤ। ਮਰਾਠੀ ਦੇ ਇੱਕ ਇਨਕਲਾਬੀ ਪਰਚੇ ਨੇ ਇਸ ਨੂੰ ਮੱੁਖ ਪੰਨੇ ਉੱਪਰ ਪ੍ਰਕਾਸ਼ਿਤ ਕੀਤਾ। ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਨੇ ਆਪਣੇ ਸੰਡੇ ਐਡੀਸ਼ਨ ਵਿੱਚ ਪ੍ਰਕਾਸ਼ਿਤ ਕੀਤਾ। 22 ਨਵੰਬਰ ਸਵੇਰੇ 9 ਵਜੇ ਦੇ ਕਰੀਬ ਆਲ ਇੰਡੀਆ ਰੇਡੀਉ ਦੀ ਉਰਦੂ ਸਰਵਿਸ ਨੇ, ਇਸ ਖ਼ਤ ਨੂੰ ਆਪਣੇ ਪ੍ਰਭਾਵਸ਼ਾਲੀ ਮੁੱਖ ਬੰਦ ਸਮੇਤ ਬਰਾਡਕਾਸਟ ਕੀਤਾ ਸੀ। ਸਪਤਾਹਿਕ ਜਨਮਤ ਨੇ ਵੀ ਮਾਨ ਦੇ ਖ਼ਤ ਦੇ ਕੁੱਝ ਅੰਸ਼ ਪ੍ਰਕਾਸ਼ਿਤ ਕੀਤੇ। ਬਰਤਾਨੀਆਂ ‘ਚੋਂ ਛਪਦੇ ਇਨਕਲਾਬੀ ਮਾਸਿਕ ਪੱਤਰ ਨੇ ਵੀ ਸਾਥੀ ਮਾਨ ਦੇ ਖ਼ਤ ਦਾ ਅੰਗਰੇਜ਼ੀ ਅਨੁਵਾਦ ਅਤੇ ਪੰਜਾਬੀ ਦਾ ਮੂਲ-ਪਾਠ ਪ੍ਰਕਾਸ਼ਿਤ ਕੀਤਾ ਸੀ। ਸ਼ਹੀਦ ਸਾਥੀ ਮਾਨ ਦਾ ਇਹ ਖ਼ਤ ਅਸੀਂ ਜਿਉਂ ਦਾ ਤਿਉਂ ਛਾਪ ਰਹੇ ਹਾਂ-ਸੰਪਾਦਕ-
ਤੈਨੂੰ ਜੀ ਆਇਆਂ ਆਖਦਾ ਹਾਂ! ਮੇਰੀ ਪਿਆਰੀ ਬੱਚੀ, ਅੱਜ ਹੀ ਤੇਰੇ ਜਨਮ ਦੀ ਖ਼ਬਰ ਤੇਰੀ ਦਾਦੀ ਤੋਂ ਪ੍ਰਾਪਤ ਹੋਈ। ਤੇਰੀ ਦਾਦੀ ਨੇ ਇਹ ਖ਼ਬਰ ਉਨ੍ਹੀ ੁਸ਼ੀ ਨਾਲ ਨਹੀਂ ਦੱਸੀ ਜਿੰਨੀ ਖੁਸ਼ੀ ਨਾਲ ਇਹ ਖ਼ਬਰ ਉਸਨੇ ਤੇਰੀ ਥਾਂ ਜੇ ਲੜਕਾ ਪੈਦਾ ਹੁੰਦਾ ਤਾਂ ਦੱਸਣੀ ਸੀ। ਘਰ ਦਾ ਮਹੌਲ ਇਤਨਾ ਖੁਸ਼ਗਵਾਰ ਨਹੀਂ ਹੋਇਆ ਤੇਰੇ ਜਨਮ ਨਾਲ, ਕਿਉਂ ਜੋ ਤੂੰ ਲੜਕੀ ਹੈ। ਸੋਗੀ ਜਿਹੇ ਢੰਗ ਨਾਲ ਤੇਰੀਆਂ ਤਾਈਆਂ ਨੇ ਇਹ ਕਿਹਾ, ‘‘ਅੱਛਾ! ਗੁੱਡੀ ਆ ਗਈ?’’ ਸ਼ਾਇਦ ਜਿਸ ਤਰਾਂ ਮੇਰੇ ਨਾਲ ਕੁਦਰਤ ਵੱਲੋਂ ਕੋਈ ਧੱਕਾ ਹੋਇਆ ਹੋਵੇ, ਇਸ ਤਰ੍ਹਾਂ ਦੇ ਮਾਹੌਲ ਵਿੱਚ ਤੇਰੀ ਆਮਦ ਬਾਰੇ ਮੈਥੋਂ ਪੁੱਛਿਆ ਜਾ ਰਿਹਾ ਹੈ। ਤੇਰੀਆਂ ਤਾਈਆਂ ਨੇ ਇਸ ਉਤੇ ਅੱਜ ਮੇਰੇ ਨਾਲ ਕੋਈ ਟਿੱਪਣੀ ਨਹੀਂ ਕੀਤੀ। ਸ਼ਾਇਦ ਉਹ ਇਸ ਬਾਰੇ ਕੁੱਝ ਵੀ ਨਾ ਕਹਿਣਾ ਬੇਹਤਰ ਸਮਝਦੇ ਹਨ। ਕੁੱਝ ਕਾਮਰੇਡ ਦੋਸਤ ਜੋ ਮੇਰੀ ਵਿਚਾਰਧਾਰਾ ਤੋਂ ਵਾਕਫ਼ ਨੇ ਜਾਂ ਇਸ ਤਰਾਂ ਕਹਿ ਲਵੋ ਕਿ ਮੇਰੀ ਸੋਚ ਦੇ ਸਾਥੀ ਨੇ, ਤੇਰੇ ਜਨਮ ਦੀ ਖੁਸ਼ੀ ਦੀ ਮੁਬਾਰਕ ਦੇਣਗੇ ਅਤੇ ਮੈਥੋਂ ਤੇਰੇ ਜਨਮ ਦੀ ਖੁਸ਼ੀ ਵਿੱਚ ਪਾਰਟੀ ਲੈਣ ਲਈ ਕਹਿਣਗੇ। ਤੇਰੀ ਦਾਦੀ ਨੇ ਤੇਰੇ ਨਾਨਕਿਆਂ ਵੱਲੋਂ ਭੇਜੇ ਵਧਾਈ ਦੇ ਪੈਸਿਆਂ ’ਤੇ ਵੀ ਹੈਰਾਨੀ ਪ੍ਰਗਟ ਕੀਤੀ ਹੈ ਤੇ ਹੈਰਾਨੀ ਭਰੇ ਲਹਿਜ਼ੇ ਵਿੱਚ ਹੀ ਪੁੱਛਿਆ ਕਿ ‘‘ਕੁੜੀਆਂ ਦੀ ਕਾਹਦੀ ਵਧਾਈ ਹੁੰਦੀ ਹੈ?’’ ਉਸਨੂੰ ਇਹ ਗ਼ਮ ਹੈ ਕਿ ਉਸਦਾ ਪੁੱਤਰ ਵਧਿਆ ਨਹੀਂ, ਸਗੋਂ ਉਹ ਤਾਂ ਹੋਰ ਘਟ ਗਿਆ ਹੈ। ਵਧਿਆ ਤੇ ਉਹ ਤਾਂ ਹੀ ਹੁੰਦਾ ਜੇ ਉਸਦੇ ਘਰ ਪੁੱਤਰ ਹੁੰਦਾ।
ਮੇਰੀ ਬੱਚੀ, ਮੈਨੂੰ ਇਸ ਸਭ ਕਾਸੇ ’ਤੇ ਕੁੱਝ ਹੈਰਾਨੀ ਨਹੀਂ ਹੋਈ। ਮੈਨੂੰ ਪਤਾ ਹੈ ਅਤੇ ਬਹੁਤ ਡੂੰਘਾਈ ਵਿੱਚ ਇਸ ਬਾਰੇ ਗਿਆਨ ਹੈ ਕਿ ਮੌਜੂਦਾ ਪ੍ਰਬੰਧ ਵਿੱਚ ਲੜਕੀ ਇੱਕ ਬੋਝ ਸਮਝੀ ਜਾਂਦੀ ਹੈ, ਕਰਜ਼ੇ ਦਾ ਭਾਰ ਸਮਝੀ ਜਾਂਦੀ ਹੈ। ਮੈਂ ਬਹੁਤ ਕੁਝ ਪੜ੍ਹਿਆ ਹੈ, ਸੁਣਿਆ ਹੈ ਇਸ ਵਿਸ਼ੇ ਤੇ, ਜੋ ਅੱਜ ਮੈਂ ਅਮਲੀ ਰੂਪ ਵਿਚ, ਇਸ ਆਪਣੇ ਅਨੁਭਵ ਤੇ ਅਹਿਸਾਸ ਨੂੰ ਹੰਢਾ ਰਿਹਾ ਹਾਂ। ਇਸ ਤੋਂ ਵੱਡਾ ਗ਼ਮ ਸ਼ਾਇਦ ਤੇਰੀ ਦਾਦੀ ਨੂੰ ਇਸ ਕਰਕੇ ਵੀ ਹੋ ਸਕਦਾ ਹੈ ਕਿਉਂਕਿ ਮੈਂ ਉਸਦੀਆਂ ਨਜ਼ਰਾਂ ਵਿੱਚ ਬੇ-ਕਮਾਊ ਤੇ ਵਿਹਲੜ ਹਾਂ ਤੇ ਸ਼ਾਇਦ ਨਿਕੰਮਾ ਵੀ, ਇਸ ਲਈ ਤੈਨੂੰ ਕਿਸੇ ਕਮਾਊ ਅਤੇ ਕਾਮੇ ਬਾਪ ਦੀ ਧੀ ਬਣਨਾ ਚਾਹੀਦਾ ਸੀ।
ਚਲੋ, ਇਹ ਸਮਾਜ ਦਾ ਵਰਤਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਅੌਰਤ ਦੀ ਗੁਲਾਮੀ ਦਾ ਇਹ ਵਰਤਾਰਾ ਜ…
[8:09 AM, 9/26/2025] Sarabjit Pk: ਸੁਨਾਮ ਭੀਖੀ Malwa 1
[4:51 PM, 9/26/2025] Sarabjit Pk: ਪ੍ਰੈਸ ਨੋਟ
ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਅਤੇ ਸੂਬੇ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਅੰਦੋਲਨਕਾਰੀਆਂ ਉਤੇ ਗੋਲੀਬਾਰੀ ਅਤੇ ਚਾਰ ਨੌਜਵਾਨਾਂ ਦੀਆਂ ਜਾਨਾਂ ਲੈਣ ਦੀ ਲਿਬਰੇਸ਼ਨ ਵਲੋਂ ਸਖਤ ਨਿੰਦਾ
ਮੁਸਲਿਮ ਤੇ ਈਸਾਈ ਭਾਈਚਾਰਿਆਂ ਤੋਂ ਬਾਅਦ ਹੁਣ ਲਦਾਖ਼ ਦੇ ਬੋਧੀ ਵੀ ਬਣੇ ਬੀਜੇਪੀ ਹਕੂਮਤ ਦੇ ਹਮਲੇ ਦਾ ਨਿਸ਼ਾਨਾ
ਮਾਨਸਾ, 26 ਸਤੰਬਰ 25.
ਲੱਦਾਖ ਆਦਿਵਾਸੀ ਖਿੱਤੇ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਅਤੇ ਇਸ ਵਿਸ਼ਾਲ ਖਿੱਤੇ ਨੂੰ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਵੱਡੇ ਪੱਧਰ ਉੱਤੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ 24 ਸਤੰਬਰ ਨੂੰ ਦੇਸ਼ ਵਿੱਚ ਪੁਲਿਸ ਗੋਲੀ ਨਾਲ ਚਾਰ ਨੌਜਵਾਨਾਂ ਨੂੰ ਕਤਲ ਅਤੇ ਕਰੀਬ ਸੱਠ ਨੂੰ ਫੱਟੜ ਕਰਨ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਸਖਤ ਨਿੰਦਾ ਕੀਤੀ ਗਈ ਹੈ। ਲਿਬਰੇਸ਼ਨ ਪਾਰਟੀ ਨੇ ਇਸ ਗੜਬੜ ਅਤੇ ਟਕਰਾਅ ਲਈ ਸੰਵੇਦਨਹੀਣ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪਾਰਟੀ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਭੜਕਾਹਟ ਤੇ ਟਕਰਾਅ ਲਈ ਲੱਦਾਖੀ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝੇ ਕਰਨ,
ਸੰਵਿਧਾਨ ਦੀ ਪਾਲਣਾ ਨਾ ਕਰਨ, ਦੇਸ਼ ਦੇ ਫੈਡਰਲ ਢਾਂਚੇ ਨੂੰ ਪੈਰਾਂ ਹੇਠ ਰੋਲਣ ਅਤੇ ਇਸ ਦੁਰੇਡੇ ਆਦਿਵਾਸੀ ਖਿੱਤੇ ਉੱਤੇ ਆਪਣੀ ਸਿਆਸੀ ਜਕੜ ਕਾਇਮ ਕਰਨ ਦੀਆਂ ਬੀਜੇਪੀ ਤੇ ਮੋਦੀ ਸਰਕਾਰ ਦੀਆਂ ਲਾਲਸਾਵਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।
ਮੋਦੀ ਸਰਕਾਰ ਨੇ 2019 ਵਿੱਚ ਮਨਮਾਨੇ ਢੰਗ ਨਾਲ ਧਾਰਾ 370 ਨੂੰ ਖਤਮ ਕਰਕੇ ਰਿਆਸਤ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ – ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਸੀ। ਇੰਨ੍ਹਾਂ ਦੋਹਾਂ ਹਿੱਸਿਆਂ ਦੇ ਲੋਕਾਂ ਵੱਲੋਂ ਸੂਬੇ ਦੇ ਦਰਜੇ ਨੂੰ ਮੁੜ ਬਹਾਲ ਕਰਨ ਦੀ ਮੰਗ ਲਗਾਤਾਰ ਉਠਾਈ ਜਾ ਰਹੀ ਹੈ। ਫਿਰ ਵੀ, ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਨੇ ਲੋਕਾਂ ਦੀਆਂ ਲੋਕਤੰਤਰੀ ਇੱਛਾਵਾਂ ਵਲੋਂ ਪੂਰੀ ਤਰ੍ਹਾਂ ਅੱਖਾਂ ਮੀਟ ਰਖੀਆਂ ਹਨ। ਲੱਦਾਖ ਵਿੱਚ 24 ਸਤੰਬਰ ਨੂੰ ਹੋਏ ਵਿਰੋਧ ਪ੍ਰਦਰਸ਼ਨ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ, ਲੋਕਾਂ ਦੇ ਅਧਿਕਾਰਾਂ ਅਤੇ ਮੰਗਾਂ ਪ੍ਰਤੀ ਸਾਲਾਂ ਤੋਂ ਜਾਰੀ ਦਮਨ ਵਿਰੁੱਧ ਵਧਦੇ ਹੋਏ ਗੁੱਸੇ ਨੂੰ ਦਰਸਾਉਂਦੇ ਹਨ। ਜਿਥੇ ਕੇਂਦਰ ਵਿੱਚ 2014 ਤੋਂ ਜਾਰੀ ਬੀਜੇਪੀ ਸ਼ਾਸਨ ਦੌਰਾਨ ਦੇਸ਼ ਵਿਚ ਮੁਸਲਿਮ ਤੇ ਈਸਾਈ ਧਾਰਮਿਕ ਘੱਟ ਗਿਣਤੀਆਂ ਤੇ ਕੇਂਦਰੀ ਭਾਰਤ ਦੇ ਆਦਿਵਾਸੀ ਇਲਾਕੇ ਪਹਿਲਾਂ ਹੀ ਤਿੱਖੀ ਫਿਰਕੂ ਨਫ਼ਰਤ ਅਤੇ ਹਕੂਮਤੀ ਹਮਲਿਆਂ ਦਾ ਨਿਸ਼ਾਨਾ ਬਣੇ ਹੋਏ ਹਨ, ਉਥੇ ਇਸ ਸੂਚੀ ਵਿੱਚ ਹੁਣ ਬੁੱਧਮਤ ਦੇ ਪੈਰੋਕਾਰ ਲੱਦਾਖੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।
ਸੰਸਾਰ ਦੇ ਜਾਣੇ ਪਛਾਣੇ ਜਲਵਾਯੂ ਕਾਰਜਕਰਤਾ ਅਤੇ ਅਧਿਆਪਕ ਸੋਨਮ ਵਾਂਗਚੁਕ, ਜਿੰਨ੍ਹਾਂ ਵਲੋਂ ਲਦਾਖੀ ਲੋਕਾਂ ਦੀਆਂ ਮੰਗਾਂ ਨੂੰ ਲੈਕੇ ਲੇਹ ਦੇ ਐੱਨਡੀਐੱਸ ਗਰਾਊਂਡ ਵਿੱਚ ਜਾਰੀ ਤੀਜੇ ਦੌਰ ਦੀ ਭੁੱਖ ਹੜਤਾਲ 24 ਸਤੰਬਰ ਨੂੰ 15 ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕੀ ਸੀ। ਸੋਨਮ ਵਾਂਗ ਚੁੱਕ ਕੇਂਦਰ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਹ ਲੱਦਾਖ ਦੇ ਲੋਕਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਵੇ। ਪਰ ਮੋਦੀ ਸਰਕਾਰ ਨੇ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਦਾ ਕੋਈ ਨੋਟਿਸ ਨਹੀਂ ਲਿਆ। ਨਤੀਜਾ 24 ਸਤੰਬਰ ਨੂੰ ਸੋਨਮ ਨਾਲ ਭੁੱਖ ਹੜਤਾਲ ਤੇ ਬੈਠੇ ਦੋ ਸਹਿਯੋਗੀਆਂ ਦੀ ਹਾਲਤ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਹਸਪਤਾਲ ਭੇਜਣਾ ਪਿਆ ਜੋ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਆਖ਼ਰ ਮੋਦੀ ਸਰਕਾਰ ਦੇ ਇਸ ਗੈਰ ਜਿੰਮੇਵਾਰ ਤੇ ਸੰਵੇਦਨਹੀਣ ਰਵਈਏ ਖਿਲਾਫ ਹਜ਼ਾਰਾਂ ਨੌਜਵਾਨ ਪ੍ਰਦਰਸ਼ਨਕਾਰੀਆਂ ਦਾ ਧੀਰਜ ਜਵਾਬ ਦੇ ਗਿਆ।
ਅੰਦੋਲਨਕਾਰੀ ਲੱਦਾਖ ਨੂੰ ਸੂਬੇ ਦਾ ਦਰਜਾ ਦਿੱਤੇ ਜਾਣ, ਆਦਿਵਾਸੀ ਹਿੱਤਾਂ ਦੀ ਰਾਖੀ ਦੀ ਗਾਰੰਟੀ ਕੀਤੇ ਜਾਣ, ਖੁਦ ਅਖਤਿਆਰ ਜਿਲ੍ਹਾ ਪਰਿਸ਼ਦਾਂ ਰਾਹੀਂ ਸਥਾਨਕ ਸ਼ਾਸਨ ਨੂੰ ਮਜ਼ਬੂਤ ਕਰਨ , ਇਕ ਲੋਕ ਸਭਾ ਸੀਟ ਦੀ ਬਜਾਏ ਲੇਹ ਅਤੇ ਕਾਰਗਿਲ ਦੇ ਦੋ ਲੋਕ ਸਭਾ ਹਲਕੇ ਬਣਾਏ ਜਾਣ ਅਤੇ ਇਸ ਖਿੱਤੇ ਦੇ ਨਾਜ਼ੁਕ ਸਮਤੋਲ ਵਾਲੇ ਵਾਤਾਵਰਨ ਦੀ ਰੱਖਿਆ ਲਈ ਛੇਵੀਂ ਅਨੁਸੂਚੀ ਅਧੀਨ ਵਿਸ਼ੇਸ਼ ਸੰਵਿਧਾਨਕ ਪ੍ਰਾਵਧਾਨ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਲੱਦਾਖ ਦੇ ਲੋਕਾਂ ਦੀਆਂ ਇੰਨਾਂ ਲੋਕਤੰਤਰੀ ਇੱਛਾਵਾਂ ਤੋਂ ਇਲਾਵਾ, ਇੱਕ ਹੋਰ ਗੰਭੀਰ ਚਿੰਤਾ ਦਾ ਵਿਸ਼ਾ ਹੈ – ਮੁਨਾਫ਼ਾਖੋਰ ਕਾਰਪੋਰੇਟ ਕੰਪਨੀਆਂ ਵੱਲੋਂ ਲਦਾਖ਼ ਦੀ ਜ਼ਮੀਨ ਅਤੇ ਸੀਮਤ ਕੁਦਰਤੀ ਸਾਧਨਾਂ ਨੂੰ ਲੁੱਟੇ ਜਾਣ ਤੋਂ ਬਚਾਉਣਾ, ਜਿਵੇਂ ਕਿ ਅਜਿਹੀ ਅੰਨੀ ਲੁੱਟ ਅਸੀਂ ਦੇਸ਼ ਭਰ ਦੇ ਹੋਰ ਪਹਾੜੀ ਖੇਤਰਾਂ ਵਿੱਚ ਵੀ ਵੇਖ ਰਹੇ ਹਾਂ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਇੱਕ ਖੇਤਰ ਦੇ ਸੂਬੇ ਦੇ ਦਰਜੇ ਨੂੰ ਘਟਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਆਪਣੀ ਕਿਸਮ ਦੀ ਇਸ ਪਹਿਲੀ ਘਟਨਾ ਨੇ ਲੋਕਾਂ ਤੋਂ ਆਪ ਸਥਾਨਕ ਪੱਧਰ ‘ਤੇ ਫੈਸਲੇ ਲੈਣ ਅਤੇ ਯੋਜਨਾ ਬਣਾਉਣ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਦਾ ਅਧਿਕਾਰ ਖੋਹ ਲਿਆ ਹੈ, ਜੋ ਸਰਾਸਰ ਧੱਕਾ ਹੈ। ਲਦਾਖ਼ ਚੀਨ ਨਾਲ ਲੱਗਦਾ ਇਕ ਨਾਜੁਕ ਸਰਹੱਦੀ ਖੇਤਰ ਹੈ, ਪਰ ਮੋਦੀ ਸਰਕਾਰ ਉਥੋਂ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵੱਲ ਧਿਆਨ ਦੇਣ ਦੀ ਬਜਾਏ ਉਲਟਾ ਸੋਨਮ ਵਾਂਗਚੁੱਕ ਵਰਗੇ ਇਕ ਮੌਲਿਕ ਵਿਗਿਆਨੀ ਤੇ ਲੱਦਾਖੀ ਲੋਕਾਂ ਦੇ ਹਰਮਨ ਪਿਆਰੇ ਪ੍ਰਤੀਨਿਧ ਖਿਲਾਫ ਗੋਦੀ ਮੀਡੀਆ ਜ਼ਰੀਏ ਵਿਦੇਸ਼ੀ ਏਜੰਟ ਦੇ ਰੂਪ ਵਿੱਚ ਬਦਨਾਮ ਕਰਕੇ ਲੱਦਾਖੀ ਲੋਕਾਂ ਨੂੰ ਖੁਦ ਹੀ ਬਾਕੀ ਦੇਸ਼ ਤੋਂ ਦੂਰ ਧੱਕ ਰਹੀ ਹੈ।
ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਲੱਦਾਖ ਦੇ ਲੋਕਾਂ ਦੀਆਂ ਜਮਹੂਰੀ ਇੱਛਾਵਾਂ ਦਾ ਸਨਮਾਨ ਕਰੇ, ਉਨ੍ਹਾਂ ਨਾਲ ਤੁਰੰਤ ਉਨ੍ਹਾਂ ਦੀਆਂ ਮੰਗਾਂ ਬਾਰੇ ਗੱਲਬਾਤ ਆਰੰਭ ਕਰੇ ਅਤੇ ਲਦਾਖ਼ ਕਾਰਗਿਲ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੇ ਨਾਲ-ਨਾਲ ਸੂਬੇ ਦਾ ਦਰਜਾ ਬਹਾਲ ਕਰਨ ਨੂੰ ਯਕੀਨੀ ਬਣਾਵੇ। ਇਸ ਤੋਂ ਇਲਾਵਾ ਗੋਲੀ ਚਲਾ ਕੇ ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਜ਼ਿੰਮੇਵਾਰ ਅਫਸਰਾਂ ਖਿਲਾਫ ਕਤਲ ਕੇਸ ਦਰਜ ਕੀਤਾ ਜਾਵੇ ਅਤੇ ਅਪਣੇ ਭਾਈਚਾਰੇ ਦੀਆਂ ਜਾਇਜ਼ ਮੰਗਾਂ ਲਈ ਜਾਨਾਂ ਦੇਣ ਵਾਲੇ ਇੰਨਾਂ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਨੂੰ ਤੁਰੰਤ ਢੁੱਕਵੀਂ ਸਹਾਇਤਾ ਦਿੱਤੀ ਜਾਵੇ।


