ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)– ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਦੇ ਹੋਏ ਨੁਕਸਾਨ ਦਾ ਹਵਾਈ ਨਿਰੀਖਣ ਕਰਨ ਆਏ ਤੇ ਆਪਣੇ ਇਸ ਦੌਰੇ ਤੋਂ ਬਾਅਦ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦੇਣ ਦਾ ਐਲਾਨ ਕਰ ਗਏ,ਪੰਜਾਬ ਸਰਕਾਰ, ਕਾਂਗਰਸ ਅਤੇ ਹੋਰਾਂ ਲੀਡਰਾਂ ਨੇ ਪ੍ਰਧਾਨ ਮੰਤਰੀ ਦੇ ਇਸ ਰਾਹਤ ਪੈਕੇਜ ਨੂੰ ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਨਾਲ ਮਜ਼ਾਕ ਤੱਕ ਕਹੇਂ ਦਿੱਤਾ ਤੇ ਵੱਡੇ ਪੈਕੇਜ ਦੀ ਮੰਗ ਕੀਤੀ, ਇਹ ਸਾਰੇ ਸਿਆਸੀ ਲੋਕ ਹਨ, ਜਦੋਂ ਕਿ ਇਨ੍ਹਾਂ ਦੀ ਤਰਜ਼ ਤੇ ਡੀ ਸੀ ਸੰਗਰੂਰ ਰਾਹੁਲ ਚੱਬਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਦਿੱਤੀ 1600 ਕਰੋੜ ਰੁਪਏ ਦੀ ਰਾਸ਼ੀ ਤੇ ਟਿਪਣੀ ਕਰਨੀ ਉਸ ਵਕਤ ਮਹਿੰਗੀ ਪਈ ਜਦੋਂ ਪ੍ਰਧਾਨ ਮੰਤਰੀ ਦਫਤਰ ਦੇ ਫੋਨ ਖੜਕ ਗਏ ,ਹੁਣ ਡੀ ਸੀ ਸੰਗਰੂਰ ਰਾਹੁਲ ਚੱਬਾ ਇਸ ਮੁਸ਼ਕਲ ਵਿੱਚੋ ਕੇਵੇ ਨਿਕਲਦੇ ਹਨ,ਇਹ ਤਾਂ ਸਮੇਂ ਦਾ ਭਵਿੱਖ ਤਹਿ ਕਰੇਗਾ,ਪਰ ਡੀਸੀ ਸਾਹਿਬ ਨੂੰ ਸਿਆਸੀਆਂ ਵਾਂਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਦਿੱਤੀ 1600 ਕਰੋੜ ਦੀ ਰਾਸ਼ੀ ਤੇ ਟਿਪਣੀ ਕਰਨੀ ਮਹਿੰਗੀ ਪਈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਡੀ ਸੀ ਸੰਗਰੂਰ ਰਾਹੁਲ ਚੱਬਾ ਵੱਲੋਂ ਹੜ ਪ੍ਰਭਾਵਿਤ ਲੋਕਾਂ ਦੇ ਹੱਕ ਵਿੱਚ ਉਠਾਈ ਆਵਾਜ਼ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਡੀ ਸੀ ਸੰਗਰੂਰ ਰਾਹੁਲ ਚੱਬਾ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ,ਕਿਉਂਕਿ ਉਸ ਨੇ ਜਨਤਾ ਦੇ ਹੱਕ ਵਿੱਚ ਇੱਕ ਜੁਮੇਵਾਰ ਅਫਸਰ ਹੋਣ ਕਰਕੇ ਸਹੀ ਨਾਹਰਾ ਮਾਰਿਆਂ ਹੈ ,ਪਰ ਸਰਕਾਰੀ ਨੌਕਰੀ ਤੇ ਹੋਣ ਖਾਤਰ ਪੰਜਾਬ ਭਾਜਪਾਈਆਂ ਨੂੰ ਪਚੀ ਨਹੀਂ? ਤੇ ਗੱਲ ਪ੍ਰਧਾਨ ਮੰਤਰੀ ਦਫਤਰ ਨੂੰ ਪਹੁਚਣਾ ਕਰ ਦਿੱਤੀ ਤੇ ਪ੍ਰਧਾਨ ਮੰਤਰੀ ਦਫਤਰ ਤੋਂ ਟੈਲੀਫੋਨ ਖੜਕ ਚੁੱਕੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਡੀ ਸੀ ਸੰਗਰੂਰ ਰਾਹੁਲ ਚੱਬਾ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਹੜ ਪ੍ਰਭਾਵਿਤ ਲੋਕਾਂ ਲਈ ਦਿੱਤੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਘੱਟ ਦੱਸਣ ਤੇ ਪ੍ਰਧਾਨ ਮੰਤਰੀ ਦਫਤਰ ਵੱਲੋਂ ਨੋਟਿਸ ਲੈਣ ਦੀ ਨਿੰਦਾ ਤੇ ਡੀ ਸੀ ਸੰਗਰੂਰ ਰਾਹੁਲ ਚੱਬਾ ਤੇ ਕੋਈ ਵੀ ਕਾਰਵਾਈ ਨਾ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਬੀਤੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਨੂੰ ਦਿੱਤੀ ਰਾਸੀ ਤੇ ਇੱਕ ਜੁਮੇਵਾਰ ਅਫਸਰ ਹੋਣ ਨਾਤੇ ਡੀ ਸੀ ਸੰਗਰੂਰ ਰਾਹੁਲ ਚੱਬਾ ਨੇ ਸਪੱਸ਼ਟ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ 1600 ਕਰੋੜ ਦੀ ਦਿੱਤੀ ਰਾਸ਼ੀ ਬਹੁਤ ਘੱਟ ਤੇ ਪੰਜਾਬ ਨਾਲ ਬੇਇਨਸਾਫ਼ੀ ਹੈ,ਇਹ ਗੱਲ ਉਹਨਾਂ ਲੋਕਾਂ ਦੇ ਹਮਦਰਦ ਹੁੰਦਿਆਂ ਆਖੀਂ, ਪਰ ਪੰਜਾਬ ਭਾਜਪਾ ਦੇ ਆਗੂਆਂ ਨੂੰ ਸੱਚੀ ਗੱਲ ਪਚੀ ਨਹੀਂ ਤੇ ਉਨ੍ਹਾਂ ਨੇ ਇਸ ਨੂੰ ਇੱਕ ਵੱਡਾ ਮੁੱਦਾ ਬਣਾ ਲਿਆ ਤੇ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦਫ਼ਤਰ ਤੱਕ ਪਹੁੰਚ ਗਈ, ਭਾਵੇਂ ਕਿ ਟੈਲੀਫੋਨ ਖੜਕਣ ਤੋਂ ਬਾਅਦ ਡੀ ਸੀ ਸੰਗਰੂਰ ਵੱਲੋਂ ਇਹ ਪੋਸਟ ਡਿਲੀਟ ਕਰ ਦਿੱਤੀ ਗਈ ਪਰ ਡੀ ਸੀ ਸੰਗਰੂਰ ਰਾਹੁਲ ਚੱਬਾ ਨੂੰ ਇਸ ਸਬੰਧੀ ਸਾਰਾ ਕੁਝ ਪਤਾ ਲੱਗ ਚੁੱਕਾਂ ਹੈ,ਭਾਈ ਖਾਲਸਾ ਨੇ ਦੱਸਿਆ ਇਹਨਾਂ ਨੂੰ ( ਡੀ ਸੀ ਰਾਹੁਲ ਚੱਬਾ) ਥੋੜ੍ਹਾ ਸਮਾਂ ਪਹਿਲਾਂ ਹੀ ਤਰੱਕੀ ਮਿਲ਼ੀ ਸੀ ਅਤੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਸ ਨੂੰ ਆਪਣੇ ਜ਼ਿਲੇ ਸੰਗਰੂਰ ਦਾ ਡੀ ਸੀ ਨਿਯੁਕਤ ਕਰ ਦਿੱਤਾ ਸੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਡੀ ਸੀ ਸੰਗਰੂਰ ਰਾਹੁਲ ਚੱਬਾ ਦੇ ਪੂਰੀ ਤਰ੍ਹਾਂ ਹੱਕ ਵਿੱਚ ਹੈ ਕਿਉਂਕਿ ਉਨ੍ਹਾਂ ਨੇ ਜ਼ਿਲ੍ਹਾ ਦਾ ਜੁਮੇਵਾਰ ਅਫਸਰ ਹੋਣ ਕਰਕੇ ਪ੍ਰਧਾਨ ਮੰਤਰੀ ਦੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਹੜ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਬਹੁਤ ਘੱਟ ਹੋਣ ਦਾ ਨਾਹਰਾ ਮਾਰਿਆਂ, ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਕ ਵੱਡੇ ਆਈ ਪੀ ਐਸ ਅਧਿਕਾਰੀ ਦੇ ਹੱਕ ਵਿੱਚ ਨਿਤਰੇ ਅਤੇ ਭਾਜਪਾਈਆਂ ਦੇ ਦਬਾਅ ਹੇਠ ਉਸ ਤੇ ਕੋਈ ਕਾਰਵਾਈ ਨਾ ਕਰੇ ,ਨਹੀਂ ਤਾਂ ਅੱਗੇ ਤੋਂ ਜਨਤਾ ਦੇ ਹੱਕ ਵਿੱਚ ਸੱਚ ਬੋਲਣ ਵਾਲੇ ਅਫਸਰਾਂ ਦੇ ਹੌਸਲੇ ਪਸਤ ਹੋ ਸਕਦੇ ਹਨ ।


