ਗੁਰਦਾਸਪੁਰ, 27 ਨਵੰਬਰ (ਸਰਬਜੀਤ ਸਿੰਘ)– ਜਬਰ ਜਿਨਾਹ ਕਰਨ ਤੋਂ ਬਾਅਦ ਜਾਨੋਂ ਮਾਰਨ ਤੇ ਲਾਸ਼ ਖੁਰਦ ਬੁਰਦ ਕਰਨ ਵਾਲੀਆਂ ਦਰਦਨਾਕ ਘਟਨਾਵਾਂ ਸਮਾਜ ਲਈ ਚਿੰਤਾ ਜਨਕ ਵਿਸ਼ਾ ਤੇ ਵੱਡੀ ਚੁਣੌਤੀ ਬਣ ਗਿਆ ਹੈ ਅਤੇ ਦੋਸ਼ੀਆਂ ਨੂੰ ਢਿੱਲੀਆਂ ਸਜ਼ਾਵਾਂ ਦੇਣ ਕਰਕੇ ਇਨ੍ਹਾਂ ਦਰਦਨਾਕ ਘਟਨਾਵਾਂ ‘ਚ ਦਿਨ ਬ ਦਿੱਨ ਵਾਧਾ ਹੁੰਦਾ ਜਾ ਰਿਹਾ ਹੈ, ਬੀਤੇ ਦਿਨੀਂ ਜਲੰਧਰ ਵਿੱਚ ਇੱਕ ਅਜਿਹੇ ਦਰਿੰਦੇ ਵੱਲੋਂ 13 ਸਾਲਾਂ ਦੀ ਮਾਸੂਮ ਨਾਲ ਜਬਰ ਜ਼ਨਾਹ ਕਰਨ ਤੋਂ ਉਪਰੰਤ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਇਸ ਘਟਨਾ ਸਬੰਧੀ ਗਲਤ ਸੂਚਨਾ ਦੇ ਕੇ ਪੀੜਤ ਪਰਿਵਾਰ ਨੂੰ ਗੁਮਰਾਹ ਕਰਨ ਵਾਲੇ ਦੋਸ਼ੀ ਮੰਗਤ ਰਾਮ ਨੂੰ ਸੈਸਪੈਡ ਕੀਤਾ ਗਿਆ, ਇਸ ਘਟਨਾ ਸਬੰਧੀ ਪੀੜਤ ਪਰਿਵਾਰ ਨੂੰ ਜਲੰਧਰ ਪਹੁੰਚੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਮਾਸਟਰ ਸਲੀਮ ਨੇ ਇਸ ਦਰਿੰਦੇ ਨੂੰ ਫਾਂਸੀ ਤੇ ਲਟਕਾਉਣ ਦੀ ਮੰਗ ਕੀਤੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ 13 ਸਾਲਾਂ ਮਾਸੂਮ ਨਾਲ ਜਬਰ ਜ਼ਨਾਹ ਕਰਨ ਵਾਲੀ ਮੰਦਭਾਗੀ ਘਟਨਾ ਦੀ ਜੋਰ ਦਾਰ ਸ਼ਬਦਾਂ ਵਿਚ ਨਿੰਦਾ ਅਤੇ ਦੋਸ਼ਾਂ ਦਰਿੰਦੇ ਨੂੰ ਵਿੱਚ ਚੌਰਾਹੇ ਫਾਂਸੀ ਤੇ ਲਟਕਾਉਣ ਦੀ ਮੰਗ ਕਰਦੀ ਹੈ ਤਾਂ ਹੀ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਲੰਧਰ ‘ਚ 13 ਸਾਲਾਂ ਮਾਸੂਮ ਨਾਲ ਜਬਰ ਜ਼ਨਾਹ ਕਰਨ ਤੋਂ ਬਾਅਦ ਲਾਸ ਖ਼ੁਰਦ ਬੁਰਦ ਕਰਨ ਵਾਲੀ ਘਟਨਾ ਦੀ ਨਿੰਦਾ, ਜਥੇਦਾਰ ਗਿਆਨੀ ਗੜਗੱਜ ਅਤੇ ਮਾਸਟਰ ਸਲੀਮ ਵੱਲੋਂ ਦੋਸ਼ੀ ਫਾਂਸੀ ਦੇਣ ਵਾਲੀ ਮੰਗ ਦੀ ਹਮਾਇਤ ਅਤੇ ਦੋਸੀ ਨੂੰ ਚੌਰਾਹੇ ਵਿੱਚ ਫਾਂਸੀ ਤੇ ਲਟਕਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਨ੍ਹਾਂ ਕਿਹਾ ਰਾਜ਼ ਵਿਚ ਜ਼ਬਰ ਜ਼ਿਨਾਹ ਕਰਨ ਤੋਂ ਬਾਅਦ ਮਾਰਨ ਤੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਕਿਸੇ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਜਿਸ ਤਹਿਤ ਦੋਸ਼ੀ ਨੂੰ ਬਿਨਾਂ ਦੇਰੀ ਫਾਸਟ ਟਰੈਕ ਅਦਾਲਤ ਰਾਹੀਂ ਫਾਸ਼ੀ ਤੇ ਲਟਕਾਇਆ ਜਾਣਾਂ ਚਾਹੀਦਾ ਹੈ ਇਸ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਦਰਦਨਾਕ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਇਸ ਦਰਿੰਦੇ ਨੂੰ ਵਿੱਚ ਚੌਰਾਹੇ ਫਾਂਸੀ ਤੇ ਲਟਕਾਇਆ ਜਾਵੇ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ ।


