ਮੁਕੇਰੀਆਂ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)— ਮੁਕੇਰੀਆਂ ਦੇ ਨਜ਼ਦੀਕੀ ਕਸਬੇ ਭੰਗਾਲੇ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਸਿਆਸੀ ਕਾਨਫਰੰਸ ਕੀਤੀ।
ਇਸ ਸਮੇਂ ਬੋਲਦਿਆਂ ਲਿਬਰੇਸ਼ਨ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੱਤਰ ਅਸ਼ੋਕ ਮਹਾਜਨ, ਚਰਨਜੀਤ ਸਿੰਘ ਭਿੰਡਰ, ਅਸ਼ਵਨੀ ਕੁਮਾਰ ਲੱਖਣ ਕਲਾਂ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਅਡਾਨੀਆ, ਅੰਬਾਨੀਆ ਅਤੇ ਕਾਰਪੋਰੇਟ ਘਰਾਣਿਆਂ ਪਾਸ ਗਿਰਵੀ ਰੱਖ ਦਿੱਤਾ ਹੈ। ਨਤੀਜੇ ਵਜੋਂ ਦੇਸ਼ ਦੇ ਜਨਤਕ ਦਾ ਨਿਜੀਕਰਨ ਕਰ ਦਿੱਤਾ ਗਿਆ, ਬੇਰੁਜ਼ਗਾਰੀ ਦਾ ਅੰਕੜਾ 9 ਫੀਸਦ ਵਧੇਰੇ ਹੋ ਗਿਆ ਹੈ ਜਿਸ ਵਿੱਚ 83%
ਫੀਸਦੀ ਨੌਜਵਾਨ ਬੇਰੁਜ਼ਗਾਰ ਹਨ, ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਅਤੇ ਆਮ ਲੋਕਾਂ ਦਾ ਜੀਵਨ ਪੱਧਰ ਲਗਾਤਾਰ ਡਿੱਗ ਰਿਹਾ ਹੈ। ਇਨ੍ਹਾਂ ਹਾਲਤਾਂ ਵਿੱਚ ਲਿਬਰੇਸ਼ਨ ਨੇ 16 ਨੁਕਾਤੀ ਪ੍ਰੋਗਰਾਮ ਤਹਿ ਕਰਕੇ ਪੰਜਾਬ ਵਿਚ ਸਿਆਸੀ ਕਾਨਫਰੰਸਾਂ ਰਾਹੀਂ ਲੋਕਾਂ ਨੂੰ ਲਿਬਰੇਸ਼ਨ ਨਾਲ ਜੋੜਨ ਦਾ ਫੈਸਲਾ ਲਿਆ ਹੈ। ਲਿਬਰੇਸ਼ਨ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਸਾਨੂੰ ਸੱਤਾ ਵਿੱਚ ਭਾਈਵਾਲ ਬਣਾਇਆ ਜਾਂਦਾ ਹੈ ਤਾਂ ਅਸੀਂ ਮਿਆਰੀ ਰੋਟੀ, ਕੱਪੜਾ, ਮਕਾਨ, ਸਿੱਖਿਆ ਤੇ ਸਿਹਤ ਸਹੂਲਤਾਂ ਦੇ ਯੋਗ ਪ੍ਰਬੰਧ ਕਰਾਂਗੇ। ਲਿਬਰੇਸ਼ਨ ਦੇਸ਼ ਵਿੱਚ ਵੱਧ ਚੁੱਕੀ 9 ਫੀਸਦੀ ਬੇਰੁਜ਼ਗਾਰੀ ਜਿਸ ਵਿੱਚ 83 ਫੀਸਦੀ ਨੌਜਵਾਨ ਬੇਰੁਜ਼ਗਾਰ ਹਨ, ਦੇ ਰੁਜ਼ਗਾਰ ਲਈ ਠੋਸ ਨੀਤੀ ਬਣਾਉਣ ਲਈ ਸੰਘਰਸ਼ ਕਰੇਗੀ, ਵਾਘਾ ਬਾਰਡਰ ਦਾ ਵਪਾਰ ਖੋਲਣ ਲਈ ਜਨਤਾ ਦਾ ਸਹਿਯੋਗ ਲਿਆ ਜਾਵੇਗਾ ਤਾਂ ਜੋ ਇਸ ਬਾਰਡਰ ਦੇ ਖੁੱਲਣ ਨਾਲ ਹਜ਼ਾਰਾਂ ਮਜ਼ਦੂਰਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਕਿਸਾਨਾਂ ਦੀਆਂ ਜਿਨਸਾਂ ਨੂੰ ਵਿਸ਼ਾਲ ਮੰਡੀ ਮਿਲ ਸਕੇ, ਅਸੀਂ ਕੇਂਦਰ ਸਰਕਾਰ ਉਪਰ ਇਹ ਵੀ ਦਬਾਅ ਬਣਾਵਾਂਗੇ ਕਿ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਅਧਾਰਿਤ ਜਾਣ ਦੀ ਆਗਿਆ ਦਿੱਤੀ ਜਾਵੇ ਅਤੇ ਪਾਕਿਸਤਾਨ ਸਰਕਾਰ ਨੂੰ 20 ਡਾਲਰ ਦੀ ਫੀਸ ਬੰਦ ਕਰਨ ਲਈ ਕਿਹਾ ਜਾਵੇਗਾ। ਲਿਬਰੇਸ਼ਨ ਬੁਢਾਪਾ ਵਿਧਵਾ ਅਤੇ ਆਂਗਹੀਨ ਪੈਨਸ਼ਨ ਪੰਜ ਹਜਾਰ ਰੁਪਏ ਕਰਨ ਦੀ ਮੰਗ ਉੱਪਰ ਜੋਰ ਦੇਵੇਗੀ, ਕਿਸਾਨੀ ਦੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦਾ ਕਾਨੂੰਨ ਬਣਾਉਣ ਅਤੇ ਫਸਲਾਂ ਦਾ ਯੋਗ ਕ ਢੰਗ ਨਾਲ ਬੀਮਾ ਕਰਨ ਦੇ ਮੁੱਦੇ ਨੂੰ ਉਠਾਇਆ ਜਾਵੇਗਾ, ਰੁਜ਼ਗਾਰ ਨੂੰ ਮੂਲ ਅਧਿਕਾਰਾਂ ਵਿੱਚ ਸ਼ਾਮਿਲ ਕਰਨ ਸਬੰਧੀ ਲਿਬਰੇਸ਼ਨ ਯਤਨ ਕਰੇ। ਇਸ ਕਾਨਫਰਸ ਵਿੱਚ ਪੰਜਾਬ ਦੇ ਅਮਨ ਕਾਨੂੰਨ ਦੀ ਨਿਘਰ ਦੀ ਹਾਲਤ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਭਗਵੰਤ ਮਾਨ ਸਰਕਾਰ ਵੱਲੋਂ ਨਸ਼ਿਆਂ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਨਕਾਮ ਰਹਿਣ ਦੇ ਦੋਸ਼ ਲਾਏ। ਆਗੂਆਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ 2023 ਨੂੰ ਦਾਅਵਾ ਕੀਤਾ ਸੀ ਕਿ 15 ਅਗਸਤ 2024 ਤੱਕ ਪੰਜਾਬ ਚੋਂ ਨਸ਼ਿਆਂ ਦਾ ਖਾਤਮਾ ਕਰਤਾ ਜਾਵੇਗਾ ਪਰ ਅੱਜ ਵੀ ਹਰ ਰੋਜ਼ ਦੋ ਤਿੰਨ ਨੌਜਵਾਨ ਨਸ਼ਿਆਂ ਦੀ ਭੇਟ ਚੜ ਰਹੇ ਹਨ।ਇਸ ਸਮੇਂ ਸ਼ਾਮ ਸਿੰਘ, ਗੁਰਪਿੰਦਰ ਸਿੰਘ ਸੁਸ਼ਮਾ ਸ਼ਹੀਦ, ਬਲਜਿੰਦਰ ਸਿੰਘ ਭਿੰਡਰ, ਸੁਖਦੇਵ ਸਿੰਘ ਸੰਗਲਾਂ, ਤਰਲੋਚਨ ਸਿੰਘ ਘੋਗਰਾ, ਤੇਜਿੰਦਰ ਸਿੰਘ ਜੱਟ, ਨਰੇਸ਼ ਕੁਮਾਰ, ਹਰਦੀਪ ਸਿੰਘ ਨੇਕਨਾਮਾ ਹਾਜ਼ਰ ਸਨ ।