ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਬੀ.ਐੱਸ.ਐੱਫ਼. ਨੇ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਵਿੱਚ ਮੋਰਚਾ ਸੰਭਾਲਿਆ

ਗੁਰਦਾਸਪੁਰ


ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫ੍ਰੀ ਮੈਡੀਕਲ ਅਤੇ ਵੈਟਰਨਰੀ ਕੈਂਪ ਲਗਾਏ

ਗੁਰਦਾਸਪੁਰ, 05 ਸਤੰਬਰ (ਸਰਬਜੀਤ ਸਿੰਘ)– ਬੀ.ਐੱਸ.ਐੱਫ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਏ ਹੜ੍ਹਾਂ ਦੌਰਾਨ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਰਾਹਤ ਦੇ ਕਾਰਜ ਲਗਾਤਾਰ ਜਾਰੀ ਹਨ। ਬੀ.ਐੱਸ.ਐੱਫ਼ ਵੱਲੋਂ ਸਿਵਿਕ ਐਕਸ਼ਨ ਪ੍ਰੋਗਰਾਮ-2025 ਹੇਠ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਅਤੇ ਮੁਫ਼ਤ ਮੈਡੀਕਲ ਅਤੇ ਵੈਟਰਨਰੀ ਕੈਂਪ ਲਗਾਏ ਜਾ ਰਹੇ ਹਨ।

ਵੀ. ਸ੍ਰੀ ਨਿਵਾਸ ਮੂਰਤੀ, ਕਮਾਡੈਂਟ ਦੀ ਦੇਖ-ਰੇਖ ਹੇਠ ਅਤੇ ਸ਼੍ਰੀ ਮੁਕੇਸ਼ ਕੁਮਾਰ ਦੀ ਕੋਆਰਡੀਨੇਸ਼ਨ ਵਿੱਚ ਅੱਜ ਪਿੰਡ ਘਣੀਏ ਕੇ ਬੇਟ ਨੇੜੇ ਬੀ.ਓ.ਪੀ. ਬਸੰਤਰ, 113 ਬਟਾਲੀਅਨ ਬੀ.ਐੱਸ.ਐਫ.  ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਹਿੱਸਾ ਲੈਣ ਵਾਲੇ ਬੀ.ਐੱਸ.ਐੱਫ਼ ਦੇ ਡਾਕਟਰ ਅਤੇ ਵੈਟਰਨਰੀ ਟੀਮ ਦੇ ਮੈਂਬਰ: ਡਾ. ਅਸ਼ਵਨੀ ਕੁਮਾਰ, ਐੱਸ.ਐਮ.ਓ., ਸੀ.ਐੱਚ.ਸੀ. ਡੀ.ਬੀ.ਐਨ., ਡਾ. ਮਨਪ੍ਰੀਤ, ਡੀ.ਸੀ./ਐੱਸ.ਐਮ.ਓ. (ਅਸਥਾਈ ਤੌਰ ‘ਤੇ 35 ਬਟਾਲੀਅਨ ਜੈਸਲਮੇਰ ਤੋਂ) 113 ਬਟਾਲੀਅਨ ਬੀ.ਐੱਸ.ਐਫ., ਫਾਰਮਾਸਿਸਟ ਨਰਿੰਦਰ ਸਿੰਘ, ਨਿਰਮਾਣ ਹਸਪਤਾਲ ਅੰਮ੍ਰਿਤਸਰ, ਡਾ. ਵਿਕਾਸ ਕੁਮਾਰ, ਏ.ਸੀ. (ਵੈਟ), ਐੱਸ.ਐੱਚ.ਕਿਊ. ਜੈਸਲਮੇਰ ਦੱਖਣ, ਇੰਸਪੈਕਟਰ/ਵੈਟ ਅਨਿਲ ਕੁਮਾਰ, ਐਫਟਰ ਐੱਚ.ਕਿਊ. ਬੀ.ਐੱਸ.ਐਫ. ਗੁਜਰਾਤ, ਏ.ਐੱਸ.ਆਈ./ਵੈਟ ਦੇਵਾਨੰਦ ਯਾਦਵ, ਐੱਸ.ਐੱਚ.ਕਿਊ. ਬੀ.ਐੱਸ.ਐਫ. ਗੁਰਦਾਸਪੁਰ, ਡਾ. ਵਿਨੇ (ਵੈਟ), ਧਾਰੋਵਾਲੀ, ਸ਼ਿਕਾਰ, ਇੰਸਪੈਕਟਰ/ਵੈਟ ਲਵਪ੍ਰੀਤ ਸਿੰਘ, ਘਣੀਏ ਕੇ ਬੇਟ, ਇੰਸਪੈਕਟਰ/ਵੈਟ ਸਰਵਣਜੀਤ ਸਿੰਘ, ਡੇਰਾ ਬਾਬਾ ਨਾਨਕ, ਇੰਸਪੈਕਟਰ/ਵੈਟ ਪਰਗਟ ਸਿੰਘ, ਡੇਰਾ ਬਾਬਾ ਨਾਨਕ ਅਤੇ 02 ਵੈਟਰਨਰੀ ਅਧਿਕਾਰੀ ਸ਼ਾਮਲ ਸਨ।

ਇਸ ਮੌਕੇ ਜੇ.ਕੇ. ਬਿਰਡੀ, ਡੀ.ਆਈ.ਜੀ. ਐੱਸ.ਐੱਚ.ਕਿਊ. ਗੁਰਦਾਸਪੁਰ, ਸ਼੍ਰੀ ਮੁਕੇਸ਼ ਕੁਮਾਰ, ਏ.ਸੀ. (ਓਪਸ) ਅਤੇ ਸ਼੍ਰੀ ਸੁਮਿਤ ਜਸਵਾਲ, ਏ.ਸੀ. (ਵਰਕਸ) ਦੇ ਨਾਲ ਘਣੀਏ ਕੇ ਬੇਟ ਕੱਸੋਵਾਲ  ਵਿਖੇ ਲੱਗੇ ਮੈਡੀਕਲ ਕੈਂਪ ਤੇ ਵੈਟਰਨਰੀ  ਕੈਂਪ ਦਾ ਦੌਰਾ ਕੀਤਾ।  ਡੀ.ਆਈ.ਜੀ.  ਬੀ.ਐੱਸ.ਐੱਫ ਨੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਡਾਕਟਰਾਂ ਅਤੇ ਵੈਟਰਨਰੀ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

ਇਸ ਕੈਂਪ ਦੌਰਾਨ ਡਾਕਟਰਾਂ ਵੱਲੋਂ ਪਿੰਡ ਦੇ ਲੋਕਾਂ ਅਤੇ ਪਸ਼ੂਆਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਜ਼ਰੂਰੀ ਦਵਾਈਆਂ ਵੀ ਵੰਡੀਆਂ ਗਈਆਂ। ਲਗਭਗ 65 ਪਿੰਡ ਵਾਸੀਆਂ (ਮਰਦ, ਔਰਤਾਂ ਅਤੇ ਬੱਚੇ) ਨੇ ਇਸ ਕੈਂਪ ਦਾ ਲਾਭ ਲਿਆ। ਇਹ ਪਹਿਲ ਬੀ.ਐੱਸ.ਐਫ. ਵੱਲੋਂ ਸਰਹੱਦੀ ਵਸਨੀਕਾਂ ਅਤੇ ਪਸ਼ੂ-ਧਨ ਦੀ ਭਲਾਈ ਵਾਸਤੇ, ਖ਼ਾਸ ਕਰਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਮਰਪਣ ਨੂੰ ਦਰਸਾਉਂਦੀ ਹੈ।

Leave a Reply

Your email address will not be published. Required fields are marked *