ਪੰਜਾਬ ਦੀ ਮਾਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ-ਐਡਵੋਕੇਟ ਉੱਡਤ

ਮਾਲਵਾ

3 ਸਤੰਬਰ ਦੇ ਡਿਪਟੀ ਕਮਿਸਨਰ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਧਿੰਗੜ ਤੇ ਚਾਹਿਲਾਵਾਲਾ ਵਿੱਖੇ ਜਨਤਕ ਮੀਟਿੰਗਾ

ਮਾਨਸਾ, ਗੁਰਦਾਸਪੁਰ, 1 ਸਤੰਬਰ (ਸਰਬਜੀਤ ਸਿੰਘ)–

ਮਨਰੇਗਾ ਸਕੀਮ ਵਿੱਚ ਕੀਤੇ ਜਾਣ ਵਾਲੇ ਕੰਮਾ ਵਿੱਚ ਕੀਤੀ ਗਈ ਕਟੌਤੀ ਦੇ ਵਿਰੁੱਧ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਆਲ ਇੰਡੀਆ ਟ੍ਰੇਡ ਯੂਨੀਅਨ ਕਾਗਰਸ (ਏਟਕ) ਵੱਲੋ 3 ਸਤੰਬਰ ਦਿਨ ਬੁੱਧਵਾਰ ਨੂੰ ਡਿਪਟੀ ਕਮਿਸਨਰ ਮਾਨਸਾ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਤਿਆਰੀ ਹਿੱਤ ਪਿੰਡ ਧਿੰਗੜ ਤੇ ਚਾਹਿਲਾਵਾਲਾ ਵਿੱਖੇ ਮਨਰੇਗਾ ਮਜ਼ਦੂਰਾ ਦੀਆਂ ਭਰਵੀਆ ਮੀਟਿਗਾ ਕੀਤੀਆਂ ਗਈਆ । ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਤੇ ਆਲ ਇੰਡੀਆ ਟ੍ਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਸਰਕਾਰ ਕੇਦਰ ਦੀ ਮੋਦੀ ਸਰਕਾਰ ਦੇ ਇਸਾਰਿਆ ਤੇ ਮਜਦੂਰ ਜਮਾਤ ਲਈ ਬਣੇ ਬਹੁਤ ਹੀ ਮਹੱਤਵਪੂਰਨ ਮਨਰੇਗਾ ਸਕੀਮ ਨੂੰ ਖਤਮ ਕਰਨਾ ਚਾਹੁੰਦੀ ਹੈ , ਜਿਸਦੀ ਰਾਖੀ ਜੱਥੇਬੰਦਕ ਤਾਕਤ ਦੇ ਬਲਬੂਤੇ ਕੀਤਾ ਜਾ ਸਕਦੀ ਹੈ । ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਦੇ ਨਾਮ ਤੇ ਆਈ ਪੰਜਾਬ ਦੀ ਮਾਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਚੁੱਕੀ ਹੈ , ਪੰਜਾਬ ਵਿੱਚ ਨਸੇ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾ ਨਾਲੋ ਵੱਧ ਚੁੱਕੇ ਹਨ , ਲਾਅ ਐਡ ਆਰਡਰ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ , ਕਿਸੇ ਦੀ ਜਾਨ ਮਾਲ ਸੁਰੱਖਿਅਤ ਨਹੀ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਕੇਵਲ ਸਿੰਘ ਧਿੰਗੜ , ਸਾਥੀ ਰਾਜ ਸਿੰਘ ਧਿੰਗੜ , ਰਾਮ ਸਿੰਘ ਧਿੰਗੜ , ਜਸਪਾਲ ਸਿੰਘ ਧਿੰਗੜ , ਗੁਰਤੇਜ ਸਿੰਘ ਚਾਹਿਲਾਵਾਲਾ, ਕੇਵਲ ਸਿੰਘ ਚਾਹਿਲਾਵਾਲਾ, ਸ਼ਰਨ ਸਿੰਘ , ਚੰਨਣ ਸਿੰਘ , ਕਾਲਾ ਸਿੰਘ , ਚਰਨਜੀਤ ਕੌਰ ਤੇ ਸੁਖਜੀਤ ਕੌਰ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *