ਪੰਜ ਮੈਂਬਰੀ ਕਮੇਟੀ ਨੇ ਭਰਤੀ ਪ੍ਰਕਿਰਿਆ ਤੋਂ ਬਾਦ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਨਿਯੁਕਤ ਕਰ ਵਧੀਆ ਫੈਸਲਾ ਲਿਆ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)– ਦੋ ਦਸੰਬਰ ਦੇ ਹੁਕਮਾਂ ਉਪਰੰਤ ਪੰਜ ਮੈਂਬਰੀ ਕਮੇਟੀ ਨੇ ਭਰਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਵੇਂ ਅਕਾਲੀ ਦਲ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਅਤੇ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਨੂੰ ਬਣਾ ਕੇ ਵਧੀਆ ਤੇ ਸ਼ਲਾਘਾਯੋਗ ਕਦਮ ਪੁੱਟਿਆ ਹੈ ਅਤੇ ਹੁਣ ਅਸਲੀ ਤੇ ਨਕਲੀ ਅਕਾਲੀ ਦਲ ਦਾ ਮੁਕਾਬਲਾ ਹੋਵੇਗਾ ਅਤੇ ਜਿਹੜਾ ਚੰਗੀ ਤਰ੍ਹਾਂ ਭਾਜਪਾ ਦੀ ਝੋਲੀ ਪੈ ਗਿਆ, ਭਵਿੱਖ ਵਿੱਚ ਉਹ ਸਰਕਾਰ ਬਣਾਉਣ ‘ਚ ਕਾਮਯਾਬ ਹੋ ਸਕਦੇ ਹਨ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੋਂ ਹੁਣ ਤੱਕੜੀ ਨਿਸ਼ਾਨ ਵੀ ਖੋਇਆ ਜਾ ਸਕਦਾ ਹੈ ਅਤੇ ਦੂਸਰਾ ਪੱਖ ਹੈ ਕਿ ਸੁਖਬੀਰ ਬਾਦਲ ਦੋ ਦਸੰਬਰ ਵਾਲੇ ਅਕਾਲ ਤਖ਼ਤ ਦੇ ਫੈਸਲੇ ਸਾਰੇ ਚੌਂਕਾ ਚੁੱਲਾ ਸਮੇਟ ਇੱਕ ਹੋਵੋ ਅਨੁਸਾਰ ਅਕਾਲੀ ਦਲ ‘ਚ ਰੋਲਾਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਨਵੇਂ ਅਕਾਲੀ ਦਲ ਦੀ ਕੋਈ ਹੋਂਦ ਨਹੀਂ ਰਹੇਗੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਨਵੇਂ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਅਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕਰਦੀ ਹੈ ਕਿ ਆਪਣੇ ਸਟੈਂਡ ਤੇ ਖੜੇ ਰਹੇ ਤਾਂ ਹੀ ਸਿੱਖ ਪੰਥ ਦਾ ਭਲਾ ਹੋ ਸਕਦਾ ਤੇ ਕੌਮ ਨੂੰ ਜਬਰੀ ਜੱਫ਼ਾ ਮਾਰੀ ਬੈਠੇ ਬਾਦਲਾਂ ਨੂੰ ਪੰਥਕ ਰਾਜਨੀਤੀ ਤੋਂ ਥੱਲੇ ਸੁੱਟਿਆ ਜਾ ਸਕਦਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਕੇ ਸਮੂਹ ਗੁਰੂ ਘਰ ਦੇ ਇਤਿਹਾਸਕ ਗੁਰਦੁਆਰਿਆਂ ‘ਚ ਧੱਕੇ ਮਾਰ ਮਾਰ ਕੇ ਬਾਹਰ ਭਜਾਇਆ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਨਵੇਂ ਅਕਾਲੀ ਦਲ ਦੇ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਵਧਾਈ ਅਤੇ ਸਮੂਹ ਅਹੁਦੇਦਾਰਾਂ ਨੂੰ ਆਪਣੇ ਸਟੈਂਡ ਤੇ ਖੜੇ ਰਹਿਣ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਕਿਹਾ ਨਕਲੀ ਤੇ ਅਸਲੀ ਦੋਹੇ ਅਕਾਲੀ ਦਲਾਂ ਦੀ ਪ੍ਰੀਖਿਆ ਦਾ ਸਮਾਂ ਆ ਗਿਆ ਹੈ ਕਿਉਂਕਿ ਜੇਹੜਾ ਅਕਾਲੀ ਦਲ ਭਾਜਪਾ ਦਾ ਸੰਯੋਗ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ ਉਹ ਹੀ ਪੰਜਾਬ ਦੀ ਸਤਾ ਹਾਸਲ ਕਰ ਸਕਦਾ ਹੈ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਹਦੇ ਵਿਚ ਦੋ ਰਾਵਾਂ ਨਹੀਂ? ਬਾਦਲਕੇ ਅਜੇ ਤੱਕ ਭਾਜਪਾਈਆਂ ਦੇ ਸਹਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰੀ ਬੈਠੀ ਹੈ ਤੇ ਚੋਣਾਂ ਨਹੀਂ ਹੋਣ ਦਿੰਦੇ, ਭਾਈ ਖਾਲਸਾ ਨੇ ਕਿਹਾ ਦੂਜੇ ਪਾਸੇ ਨਵਾਂ ਅਕਾਲੀ ਦਲ ਵੀ ਭਾਜਪਾਈਆਂ ਦੇ ਸੰਪਰਕ ਵਿੱਚ ਹੈਂ ਪਰ ਆਉਣ ਵਾਲਾ ਸਮਾਂ ਤਹਿ ਕਰੇਗਾ ਕਿ ਕਿਹੜਾ ਅਕਾਲੀ ਦਲ ਤੱਕੜੀ ਨਿਸ਼ਾਨ ਪ੍ਰਾਪਤ ਕਰਦਾ ਹੈ ਅਤੇ ਕੇਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਵਿੱਚ ਸਫ਼ਲ ਹੁੰਦਾ ਹੈ, ਕਿਉਂਕਿ ਲੋਕਾਂ ਨੂੰ ਬਾਦਲ ਨਾਲੋਂ ਟੁੱਟਕੇ ਆਏ ਅਕਾਲੀ ਦਲ ਦੇ ਸਾਰੇ ਆਗੂਆਂ ਤੇ ਕੋਈ ਵਿਸ਼ਵਾਸ ਨਹੀਂ ? ਕਿਉਂਕਿ ਜੋ ਗੁਰਬਾਣੀ ਬੇਅਦਬੀ ਦੀਆਂ ਘਟਨਾਵਾਂ ਤੇ ਪਵਿੱਤਰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਮੁਨਕਰ ਹੋਣ ਤੇ ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਸਮੇਂ ਇਹ ਸਾਰੇ ਅਕਾਲੀ ਇਕੱਠੇ ਹੀ ਸਨ ਅਤੇ ਇਹ ਹੁਣ ਵੀ ਸੱਤਾ ਖਾਤਰ ਆਪਣਾ ਸਟੈਂਡ ਬਦਲੀ ਕਰ ਸਕਦੇ ਹਨ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਵੇਂ ਤੇ ਪੁਰਾਣੇ ਸਮੂਹ ਅਕਾਲੀ ਦਲਾਂ, ਸਮੂਹ ਫੈਡਰੇਸ਼ਨਾ, ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਸਾਰੀਆਂ ਪੰਥਕ ਧਿਰਾਂ ਨੂੰ ਇੱਕਜੁੱਟ ਹੋ ਕੇ ਬਾਦਲ ਦਾ ਸਿੱਖ ਸਿਆਸਤ ਤੋਂ ਸਫ਼ਾਇਆ ਕਰਨ ਲਈ ਯਤਨਸ਼ੀਲ ਹੋਣ ਦੀ ਅਪੀਲ ਕਰਦੀ ਹੈ ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਰਵਿੰਦਰ ਸਿੰਘ ਟੁੱਟਕਲਾ, ਭਾਈ ਸੁਰਿੰਦਰ ਸਿੰਘ ਆਦਮਪੁਰ ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਭਾਈ ਗੁਰਸੇਵਕ ਸਿੰਘ ਧੂੜਕੋਟ ਆਦਿ ਆਗੂ ਹਾਜਰ ਸਨ ।।

Leave a Reply

Your email address will not be published. Required fields are marked *