21 ਸਤੰਬਰ ਦੀ ਚੰਡੀਗੜ੍ਹ ਰੈਲੀ ਦੀ ਤਿਆਰੀ ਹਿੱਤ ਪਿੰਡ ਬਾਜੇਵਾਲਾ ਵਿੱਖੇ ਜਨਤਕ ਮੀਟਿੰਗ
ਝੁਨੀਰ/ ਸਰਦੂਲਗੜ੍ਹ, ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)– ਕੇਦਰ ਦੀ ਮੋਦੀ ਸਰਕਾਰ ਦੇ ਕਾਲੇ ਕਾਨੂੰਨਾ ਦੀ ਤਰਜ ਤੇ ਪੰਜਾਬ ਦੀ ਮਾਨ ਸਰਕਾਰ ਵੱਲੋ ਪੰਜਾਬ ਦੇ ਕਿਸਾਨਾ ਨੂੰ ਉਜਾੜਨ ਲਈ ਲਿਆਦੀ ਲੈਡ ਪੁਲਿੰਗ ਨੀਤੀ ਦੀ ਵਾਪਸੀ ਕਿਸਾਨਾ ਤੇ ਸੰਘਰਸਸੀਲ ਲੋਕਾ ਦੀ ਇਤਿਹਾਸਕ ਤੇ ਸਾਨਦਾਰ ਜਿੱਤ ਹੈ , ਪੰਜਾਬ ਦੇ ਸੰਘਰਸੀ ਕਿਸਾਨਾਂ ਨੇ ਆਪਣੀਆਂ ਇਨਕਲਾਬੀ ਲੀਹਾ ਤੇ ਪਹਿਰਾ ਦਿੰਦਿਆਂ ਇੱਕ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਨੂੰ ਉਜਾੜਨ ਦੀ ਨੀਅਤ ਵਾਲਿਆ ਨੂੰ ਮੂੰਹ ਦੀ ਖਾਣੀ ਪਵੇਗੀ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਬਾਜੇਵਾਲਾ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੋਹਾਨ ਤੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਦੇਸ ਦੇ ਕਾਰਪੋਰੇਟ ਘਰਾਣੇ ਪੰਜਾਬ ਦੀ ਜਮੀਨ ਨੂੰ ਖੋਹਣ ਲਈ ਪੂਰੀ ਤਰ੍ਹਾ ਤਰਲੋ ਮੱਛੀ ਹੋ ਰਹੇ ਹਨ ਤੇ ਦੇਸ ਦੇ ਹਾਕਮ ਪੂਰੀ ਕਾਰਪੋਰੇਟ ਘਰਾਣਿਆਂ ਦੇ ਝੋਲੀ ਚੁੱਕ ਬਣ ਚੁੱਕੇ ਹਨ । ਕਮਿਊਨਿਸਟ ਆਗੂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਪੱਖੀ ਲੋਕ ਦੋਖੀ ਸਰਕਾਰਾ ਦਾ ਮੁਕਾਬਲਾ ਏਕੇ ਤੇ ਸੰਘਰਸ ਦੇ ਬਲਬੂਤੇ ਤੇ ਹੀ ਕੀਤਾ ਜਾ ਸਕਦਾ ਹੈ।
ਕਮਿਊਨਿਸਟ ਆਗੂਆ ਨੇ ਕਿਹਾ ਕਿ ਸੀਪੀਆਈ ਦੀ 25 ਵੀ ਪਾਰਟੀ ਕਾਗਰਸ ਦੇ ਸੁਰੂਆਤ ਮੌਕੇ ਤੇ 21 ਸਤੰਬਰ ਨੂੰ ਚੰਡੀਗੜ੍ਹ ਵਿੱਖੇ ਕੀਤੀ ਜਾਣ ਵਾਲੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਸਮੇ ਦੇ ਹਾਕਮਾ ਨੂੰ ਸੋਚਣ ਲਈ ਮਜਬੂਰ ਕਰੇਗੀ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਕਾਮਰੇਡ ਬੂਟਾ ਸਿੰਘ ਬਾਜੇਵਾਲਾ, ਕਾਮਰੇਡ ਗਿੰਦਰ ਸਿੰਘ ਬਾਜੇਵਾਲਾ, ਗੁਰਮੇਲ ਹੀਰਾ, ਨਿਰਮਲ ਸਿੰਘ ਬਾਜੇਵਾਲਾ , ਸੁਖਵਿੰਦਰ ਸਿੰਘ ਬਾਜੇਵਾਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।


