ਮਾਨ ਤੇ ਕੇਜਰੀਵਾਲ ਦਾ ਦਿਮਾਗ ਟਿਕਾਣੇ ਲਿਆਉਣ ਲਈ ਲੁਧਿਆਣਾ ਪੱਛਮੀ ਉਪ ਚੋਣ ਵਿੱਚ ਵੋਟਰ ‘ਆਪ’ ਦੇ ਉਮੀਦਵਾਰ ਨੂੰ ਹਰਾਉਣ – ਲਿਬਰੇਸ਼ਨ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ 15 ਜੂਨ ( ਸਰਬਜੀਤ ਸਿੰਘ)–ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਲੁਧਿਆਣਾ ਪਛਮੀ ਦੀ ਜਿਮਨੀ ਚੋਣ ਵਿਚ ਉਥੋ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋਡ਼ਾ ਨੂੰ ਹਰਾਉਣ ਦਾ ਸੱਦਾ ਦਿਤਾ ਹੈ।

ਇਸ ਸਬੰਧੀ ਇਥੋਂ ਪਰੈਸ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸੱਕਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਸਾਢੇ ਤਿੰਨ ਸਾਲ ਦਾ ਰਾਜ ਹਰ ਪੱਧਰ ਤੇ ਅਸਫਲ ਸਾਬਿਤ ਹੋਇਆ ਹੈ ਅਤੇ ਸਮੁਚੇ ਰਾਜ ਵਿਚ ਅਰਾਜਕਤਾ ਦਾ ਬੋਲਬਾਲਾ ਹੈ, ਪੰਜਾਬ ਨੂੰ ਪੁਲਿਸ ਰਾਜ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਨਸ਼ਿਆਂ ਵਿਚ ਨੌਜਵਾਨਾਂ ਦੀਆਂ ਮੌਤਾਂ ਅਤੇ ਹਰ ਦਿਨ ਕਤਲਾਂ ਤੇ ਪੁਲਿਸ ‘ਮੁਕਾਬਲਿਆਂ’ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ. ਸਰਕਾਰ ਪੂਰੀ ਤਰਾਂ ਪੰਗੂ ਬਣ ਚੁਕੀ ਹੈ।ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਵਿਚ ਪੰਜਾਬ ਸਰਕਾਰ ਉਪਰ ਕੇਜਰੀਵਾਲ ਜੁੰਡਲੀ ਦਾ ਪੂਰਣ ਕਬਜ਼ਾ ਹੋ ਚੁੱਕਾ ਹੈ ਅਤੇ ਭਗਵੰਤ ਮਾਨ ਸਮੇਤ ਪੰਜਾਬ ਦੇ ਮੰਤਰੀਆਂ, ਐਮ ਐਲ ਏਜ਼ ਪਾਸ ਕੋਈ ਸਿਆਸੀ ਸ਼ਕਤੀ ਨਹੀਂ ਬਚੀ ਹੈ. ਕੇਜਰੀਵਾਲ ਗੈਰ ਜਮਹੂਰੀ ਬੋਲੀ ਬੋਲਦਿਆ ਇਕ ਤਾਨਸ਼ਾਹ ਵਾਂਗ ਲੁਧਿਆਣਾ ਪਛਮੀ ਦੇ ਵੋਟਰਾਂ ਨੂੰ ਧਮਕਾ ਰਿਹਾ ਹੈ ਕਿ ਜੇਕਰ ਤੁਸੀਂ ਵਿਰੋਧੀ ਉਮੀਦਵਾਰ ਨੂੰ ਜਤਾਇਆ ਤਾਂ ਸਰਕਾਰ ਤੁਹਾਡਾ ਕੋਈ ਕੰਮ ਨਹੀਂ ਕਰੇਗੀ. ਅਸੀਂ ਲੁਧਿਆਣਾ ਪੱਛਮੀ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪ ਦੇ ਸੁਪਰੀਮੋ ਕੇਜਰੀਵਾਲ ਦੀਆਂ ਇੰਨ੍ਹਾਂ ਧਮਕੀਆਂ ਤੇ ਸਿਆਸੀ ਬਲੈਕਮੇਲਿੰਗ ਦਾ ਜੁਆਬ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਹਰਾ ਕੇ ਦੇਣ ।

Leave a Reply

Your email address will not be published. Required fields are marked *