ਭਾਰਤ ਅਤੇ ਪਾਕਿਸਤਾਨ ਦਰਮਿਆਨ ਲੜਾਈ ਬੰਦ ਕਰਨ ਦੇ ਫੈਸਲੇ ਨੂੰ ਦੋਨਾਂ ਦੇਸ਼ਾਂ ਦੇ ਲੋਕਾਂ ਲਈ ਹਾਂ ਪੱਖੀ ਖਬਰ ਦੱਸਿਆ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)-  ਸੀਪੀਆਈ ਐਮ ਐਲ ਲਿਬਰੇਸ਼ਨ ਨੇ ਸਾਹਮਣੇ ਆਈਆ ਖਬਰਾਂ ਮੁਤਾਬਿਕ ਭਾਰਤ ਅਤੇ ਪਾਕਿਸਤਾਨ ਦਰਮਿਆਨ ਲੜਾਈ ਬੰਦ ਕਰਨ ਦੇ ਫੈਸਲੇ ਨੂੰ ਦੋਨਾਂ ਦੇਸ਼ਾਂ ਦੇ ਲੋਕਾਂ ਲਈ ਹਾਂ ਪੱਖੀ ਖਬਰ ਦੱਸਿਆ ਹੈ।

ਇਸ ਸਬੰਧੀ ਪ੍ਰੈਸ਼ ਨਾਲ ਗੱਲਬਾਤ ਕਰਦਿਆ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਸ਼ੁਰੂ ਤੋਂ ਹੀ ਸਟੈਂਡ ਸੀ ਕਿ ਦੋਨੋਂ ਐਟਮੀ ਦੇਸ਼ਾਂ ਨੂੰ ਜੰਗ ਦੇ ਮੈਦਾਨ ਵਿੱਚ ਕੁੱਦਣ ਦੀ ਬਜਾਏ ਆਪਸੀ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਬੇਸ਼ੱਕ ਜੰਗ ਬੰਦੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਭੂਮਿਕਾ ਸਾਹਮਣੇ ਆਈ ਹੈ ਪਰ ਭਵਿਖ ਚ ਵਧੀਆ ਹੋਵੇਗਾ ਕਿ  ਭਾਰਤ ਇਸ ਖਿਤੇ ਦਾ ਇੱਕ ਵੱਡਾ ਦੇਸ਼ ਹੋਣ ਦੇ ਨਾਤੇ ਸਾਮਰਾਜੀਆ ਦੀਆ ਵਿਚੋਲਗੀਆ ਦੀ ਬਜਾਏ ਇਸ ਖਿੱਤੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਇਕ ਧੌਂਸਵਾਦੀ ਦੇਸ਼ ਹੋਣ ਦਾ ਰੋਲ ਨਿਭਾਉਣ ਦੀ  ਬਜਾਏ ਇਕ ਚੰਗੇ ਆਗੂ ਦੀ ਭੂਮਿਕਾ ਅਖਤਿਆਰ ਕਰੇ ਤਾਂ ਜੋ ਇਸ ਖਿੱਤੇ ਦੀਆਂ ਮੁਢਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੇ ਜ਼ੋਰ ਦਿੱਤਾ ਜਾਵੇ ਕਿਉਂਕਿ ਸਾਮਰਾਜੀਆਂ ਤੋਂ ਕਿਸੇ ਤਰ੍ਹਾਂ ਵੀ ਵਿਕਸਤ ਦੇਸ਼ਾਂ ਦੇ ਲੋਕਾਂ ਦੇ ਹਿੱਤ ਵਿੱਚ ਸੋਚਣ ਦੀ ਆਸ ਨਹੀਂ ਰੱਖੀ ਜਾ ਸਕਦੀ ਪਰ ਅਫਸੋਸ ਹੈ ਕਿ ਭਾਜਪਾ ਅਤੇ ਆਰ ਐਸ ਐਸ ਦੀ ਅਗਵਾਈ ਵਾਲੀ ਮੋਦੀ ਸਰਕਾਰ ਇਸ ਤਰਾਂ ਦਾ ਰੋਲ ਨਿਭਾਉਣ ਦੀ ਬਜਾਏ ਦੇਸ ਵਿੱਚ ਹਿਦੂਤਵਵਾਦੀ ਰਾਜ ਅਤੇ ਇਸ ਸਮੁੱਚੇ ਖਿੱਤੇ ਵਿੱਚ ਛੋਟੇ ਛੋਟੇ ਦੇਸ਼ਾਂ ਨੂੰ ਮਿਲਾ ਕੇ ਅਖੰਡ ਭਾਰਤ ਬਣਾਉਣ  ਦੇ ਮਨਸੂਬੇ ਪਾਲੀ ਬੈਠੀ ਹੈ। ਇਸ ਜੰਗੀ ਘਟਨਾ ਕਰਮ ਤੋਂ ਬਾਅਦ ਭਾਜਪਾ ਅਤੇ ਆਰ ਐਸ ਐਸ ਦੇਸ਼ ਵਿੱਚ ਫਾਸ਼ੀਵਾਦੀ ਪ੍ਰਚਾਰ ਨੂੰ ਹੋਰ ਤੇਜ਼ ਕਰੇਗੀ। ਲਿਬਰੇਸ਼ਨ ਦਾ ਮੰਨਣਾ ਹੈ ਕਿ ਦੋਨਾਂ ਦੇਸ਼ਾਂ ਦਰਮਿਆਨ ਜੰਗ ਦਾ ਰੁਕਣਾ ਹੀ ਕਾਫੀ ਨਹੀਂ ਬਲਕਿ ਇਸ ਸੱਚਾਈ ਨੂੰ ਸਾਹਮਣੇ ਲਿਆਉਣਾ ਵੀ ਅਤਿ ਜਰੂਰੀ ਹੈ ਕਿ ਪਹਿਲਗਾਮ ਕਾਂਡ ਪਿੱਛੇ ਰਾਜਨੀਤਿਕ ਸਾਜਿਸ਼ ਅਤੇ ਅਸਲੀਅਤ ਕੀ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਮਨੁੱਖਤਾ ਵਿਰੋਧੀ ਕਾਰਿਆ ਨੂੰ ਰੋਕਿਆ ਜਾ ਸਕੇ। ਲਿਬਰੇਸ਼ਨ ਆਗੂ ਨੇ ਕਿਹਾ ਕਿ ਸਾਡੀ ਪਾਰਟੀ ਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਰਤ ਦੀ ਕਮਿਊਨਿਸਟ ਲਹਿਰ ਦੇ ਵਡੇ ਹਿੱਸੇਦਾਰ ਸੀਪੀਆਈ ਅਤੇ ਸੀਪੀਐਮ ਵੱਲੋਂ ਦੋਨਾਂ ਦੇਸ਼ਾਂ ਵਿੱਚ ਜੰਗ ਰੋਕਣ ਸਬੰਧੀ ਇਕਸਾਰ ਨੀਤੀ ਅਪਣਾਉਣ ਦੀ ਬਜਾਏ ਮੋਦੀ ਸਰਕਾਰ ਦੇ ਜੰਗੀ ਇਰਾਦਿਆਂ ਦੀ ਹਮਾਇਤ ਵਿੱਚ ਭੁਗਤਣ ਦਾ ਕੰਮ ਕੀਤਾ ਹੈ ਜਿਸ ਸਮਝ ਕਾਰਨ ਇਨਾ ਕਮਿਉਨਿਸਟਾ ਧਿਰਾ ਨੇ ਦੁਨੀਆ ਭਰ ਦੇ ਮਿਹਨਤਕਸ਼ ਇਕ ਹੋ ਜਾਊ, ਦੇ ਨਾਹਰੇ ਤੋ ਪਾਸਾ ਵਟਿਆ ਹੈ ਜੋ ਕਮਿਊਨਿਸਟ ਲਹਿਰ ਲਈ ਘਾਤਕ ਸਾਬਤ ਹੋਵੇਗਾ।

Leave a Reply

Your email address will not be published. Required fields are marked *