ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)– ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵਿੱਢੀ ਮੁਹਿੰਮ (ਯੁੱਗ ਨਸ਼ਿਆਂ ਵਿਰੁੱਧ) ਨੂੰ ਉਸ ਵਕਤ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਤਰਨਤਾਰਨ ਪੁਲਸ ਵੱਲੋਂ ਭਿੱਟੇਵੱਡ ਦੇ ਇੱਕ ਵਿਅਕਤੀ ਕੋਲੋਂ 85 ਕਿਲੋ ਹੈਰੋਇੰਨ ਬਰਾਮਦ ਕਰ ਲਈ ਗਈ ਜਦੋਂ ਕਿ ਉਸ ਦੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਤਰਨਤਾਰਨ ਪੁਲਸ ਦੀ ਸ਼ਲਾਘਾ ਕਰਦਿਆਂ ਸਪੱਸ਼ਟ ਕੀਤਾ “ਯੁੱਧ ਨਸ਼ਿਆਂ ਵਿਰੁੱਧ” ਸਰਕਾਰ ਵੱਲੋਂ ਵਿੱਢੀ ਮੁਹਿੰਮ ਦੀ ਇਸ ਨੂੰ ਸਭ ਤੋਂ ਵੱਡੀ ਸਫਲਤਾ ਪ੍ਰਾਪਤੀ ਮੰਨਿਆ ਜਾ ਸਕਦਾ ਹੈ, ਲੋਕਾਂ ਵੱਲੋਂ ਤਰਨਤਾਰਨ ਪੁਲਸ ਦੀ ਕਾਰਗੁਜ਼ਾਰੀ ਤੇ ਬਹਾਦਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਪੰਜਾਬ’ਚ ਨਸ਼ਾ ਮੁਕਤੀ ਦੀ ਸ਼ੁਰੂਆਤ ਕਿਹਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਅਗਰ ਸਾਰੇ ਜ਼ਿਲ੍ਹਿਆਂ ਦੀ ਪੁਲਸ ਆਪਣੀ ਡਿਊਟੀ ਵਿੱਚ ਮੁਸਤੈਦੀ ਤੇ ਤੇਜ਼ੀ ਫੁਰਤੀ ਨਾਲ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ’ਚ ਤਰਨਤਾਰਨ ਪੁਲਸ ਵਾਂਗ ਵੱਡੇ ਮਗਰਮੱਛਾਂ ਨੂੰ ਕਾਬੂ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਪੰਜਾਬ ਵਿਚ ਭਗਵੰਤ ਮਾਨ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਮੁਤਾਬਕ ਨਸਿਆਂ ਨੂੰ ਠੱਲ੍ਹ ਪਾ ਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ, ਭਾਈ ਸੁਰਿੰਦਰ ਸਿੰਘ ਆਦਮਪੁਰ ਤੇ ਭਾਈ ਵਿਕਰਮ ਸਿੰਘ ਪੰਡੋਰੀ ਨਿੱਜਰ ਆਦਿ ਫੈਡਰੇਸ਼ਨ ਆਗੂਆਂ ਨੇ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਤਰਨਤਾਰਨ ਪੁਲਸ ਵੱਲੋਂ 85 ਕਿਲੋ ਹੈਰੋਇੰਨ ਬਰਾਮਦ ਕਰਨ ਦੀ ਸ਼ਲਾਘਾ, ਮੁਲਜਮਾਂ ਨੂੰ ਸਖ਼ਤ ਸਜ਼ਾ ਦੇਣ ਤੇ ਸਾਰੇ ਜ਼ਿਲ੍ਹਿਆਂ ਦੀ ਪੁਲਸ ਨੂੰ ਤਰਨਤਾਰਨ ਪੁਲਸ ਵਾਂਗ ਕੰਮ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਇੰਨ੍ਹਾਂ ਪੰਥਕ ਆਗੂਆਂ ਨੇ ਸਪੱਸ਼ਟ ਕੀਤਾ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ (ਯੁੱਧ ਨਸ਼ਿਆਂ ਵਿਰੁੱਧ) ਦੀ ਵੱਡੇ ਮਗਰਮੱਛਾਂ ਨੂੰ ਫੜਨ ਵਾਲੀ ਤਰਨਤਾਰਨ ਪੁਲਸ ਨੂੰ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਪੰਜਾਬ ਪੁਲਸ ਨੂੰ ਨਸ਼ਿਆਂ ਵਿਰੁੱਧ ਲੜਨ ਲਈ ਹਿੰਮਤ ਦਲੇਰੀ ਤੇ ਉਤਸ਼ਾਹ ਨਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ, ਭਾਈ ਖਾਲਸਾ ਨੇ ਕਿਹਾ ਲੋਕਾਂ ਨੂੰ ਯੌਕੀਨ ਸੀ ਕਿ ਇਹ ਹੈਰੋਇਨ ਦਾ ਨਸ਼ਾ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਸਪਲਾਈ ਕੀਤਾਂ ਜਾਂਦਾ ਹੈ ਇੰਨ੍ਹਾਂ ਫੈਡਰੇਸ਼ਨ ਆਗੂਆਂ ਨੇ ਕਿਹਾ ਹੁਣ ਤਰਨਤਾਰਨ ਪੁਲਸ ਵੱਲੋਂ ਕਾਬੂ ਕੀਤੇ ਦੋਸ਼ੀ ਪਿੰਡ ਭਿੱਟੇਵੱਡ ਤੋਂ ਪੁੱਛ ਪੁੱਛ ਦੌਰਾਨ ਪਤਾ ਲੱਗਾ ਕਿ ਇਸ ਵਿਆਕਤੀ ਦੇ ਭਾਰਤ ਵਿਰੋਧੀ ਗਤੀ ਵਿਧੀਆਂ ਕਰਨ ਵਾਲੀ ਪਾਕਿਸਤਾਨੀ ਖੁਫੀਆ ਏਜੰਸੀ ਆਈ ਐਸ ਆਈ ਨਾਲ ਗੂੜ੍ਹੇ ਸਬੰਧ ਸਨ , ਇਨ੍ਹਾਂ ਆਗੂਆਂ ਨੇ ਕਿਹਾ ਲੋਕਾਂ ਦਾ ਸ਼ੰਕਾ ਸੱਚ ਸਾਬਤ ਹੋਇਆ, ਭਾਈ ਖਾਲਸਾ ਸਮੇਤ ਇੰਨਾ ਫੈਡਰੇਸ਼ਨ ਨੇਤਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤੇ ਯੁੱਧ ਨਸ਼ਿਆਂ ਵਿਰੁੱਧ ਵਾਲੀ ਵਿੱਢੀ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਨਸ਼ਿਆਂ ਦੇ ਕੋਹੜ ਧੰਦੇ ਵਿੱਚ ਸ਼ਾਮਲ ਵੱਡੇ ਤੋਂ ਵੱਡੇ ਅਧਿਕਾਰੀ ਨੂੰ ਵੀ ਬਖਸ਼ਿਆ ਨਾਂ ਜਾਵੇ, ਭਾਈ ਖਾਲਸਾ ਨੇ ਦੱਸਿਆ ਜਿਵੇਂ ਮਜੀਠਾ ਵਿਚ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 30 ਦਾ ਅੰਕੜਾ ਪਾਰ ਕਰਨਵਾਲੀ ਹੈ ਅਤੇ ਬਾਬਾ ਬਕਾਲਾ ਸਾਹਿਬ ਹਲਕੇ ਦੇ ਪਿੰਡ ਟੌਗ’ਚ ਐਮ ਐਲ ਏ ਦੇ ਦਫ਼ਤਰ ਦੇ ਲਾਗੇ ਇਹ ਸ਼ਰਾਬ ਵਿਕਣ ਦੀ ਗੱਲ ਲੋਕ ਦੱਸ ਰਹੇ ਨੇ, ਭਾਈ ਖਾਲਸਾ ਨੇ ਕਿਹਾ ਸਥਾਨਕ ਐਮ ਐਲ ਏ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਤਰਨਤਾਰਨ ਪੁਲਸ ਵੱਲੋਂ 85 ਕਿਲੋ ਹੈਰੋਇੰਨ ਬਰਾਮਦ ਕਰਨ ਵਾਲੀ ਸਫਲਤਾ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਇਹਨਾਂ ਸਨਮਾਨ ਦਿੱਤਾ ਜਾਵੇ ਉਥੇ ਸਾਰੇ ਜ਼ਿਲ੍ਹਿਆਂ ਦੀ ਪੁਲਸ ਨੂੰ ਬੇਨਤੀ ਕਰਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਸਫ਼ਲ ਬਣਾਉਣ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਤਹਿਤ ਤਰਨਤਾਰਨ ਪੁਲਸ ਵਾਂਗ ਨਸ਼ਿਆਂ ਦੇ ਕਾਰੋਬਾਰੀ ਕਾਲੀਆਂ ਕਰਤੂਤਾਂ ਦੇ ਮਾਲਕ ਵੱਡੇ ਮਗਰਮੱਛਾਂ ਨੂੰ ਕਾਬੂ ਕਰਨ ਦੀ ਲੋੜ ਤੇ ਜ਼ੋਰ ਦੇਣ ਤਾਂ ਹੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਲ਼ਾ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾ ਸਕਦਾ ਹੈ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ, ਭਾਈ ਸੁਰਿੰਦਰ ਸਿੰਘ ਆਦਮਪੁਰ ਜਲੰਧਰ, ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ , ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਰਵਿੰਦਰ ਸਿੰਘ ਟੁੱਟਕਲਾ ਆਦਿ ਆਗੂ ਹਾਜਰ ਸਨ ।


