ਗੁਰਦਾਸਪੁਰ, 21 ਅਪ੍ਰੈਲ ( ਸਰਬਜੀਤ ਸਿੰਘ)– ਮੁੱਖ ਮੰਤਰੀ, ਪੰਜਾਬ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਸ, ਪੰਜਾਬ ਅਤੇ ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ, ਅੰਮ੍ਰਿਤਸਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਆਦਿੱਤਯ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 13.04.2025 ਨੂੰ ਕਲਾਨੌਰ ਰੋਡ ਜੀਆ ਲਾਲ ਮਿੱਤਲ ਸਕੂਲ ਨਜ਼ਦੀਕ ਮੋਟਰਸਾਈਕਲ ਬਿਨਾਂ ਨੰਬਰੀ ਪਰ 02 ਨਾ-ਮਲੂਮ ਨੌਜਵਾਨ ਤੇ ਕਾਰ ।-10 ਜਿਸਦੀ ਨੰਬਰ ਪਲੇਟ ਪਰ ਮਿੱਟੀ ਲੱਗੀ ਹੋਈ ਸੀ ਪਰ 02 ਨਾ-ਮਲੂਮ ਨੌਜਵਾਨ ਬੇਸਬਾਲਾ ਤੇ ਦਾਤਰ ਸਮੇਤ ਆਏ ਤੇ ਪੰਕਜ ਜੋ ਵੱਖ-ਵੱਖ ਕੰਪਨੀਆਂ ਵਿੱਚ ਕੈਸ਼ ਇਕੱਠਾ ਕਰਨ ਦਾ ਕੰਮ ਕਰਦਾ ਹੈ, ਪਾਸੋਂ ਇੱਕ ਕਿੱਟ (ਬੈਗ) ਜਿਸ ਵਿੱਚ 03,41,849/-ਰੁਪਏ ਕੈਸ਼ ਅਤੇ ਇੱਕ ਮੋਬਾਇਲ ਫੋਨ ਸੀ, ਖੋਹ ਕਰਕੇ ਲੈ ਗਏ। ਜਿਸ ਤੇ ਮੁਦੱਈ ਦੇ ਬਿਆਨਾ ਮੁਤਾਬਿਕ 04 ਨਾ-ਮਲੂਮ ਵਿਅਕਤੀਆਂ ਦੇ ਖਿਲਾਫ ਥਾਣਾ ਸਦਰ ਗੁਰਦਾਸਪੁਰ ਵਿਖੇ ਮੁਕੱਦਮਾ ਬਾ-ਜੁਰਮ 304, 3(5) BNS ਤਹਿਤ ਦਰਜ ਰਜਿਸਟਰ ਕੀਤਾ ਗਿਆ।ਮੁਕੱਦਮੇ ਦੀ ਤਫਤੀਸ਼ ਵੱਖ-ਵੱਖ ਸਪੈਸ਼ਲ ਟੀਮਾ ਬਣਾ ਕੇ ਟੈਕਨੀਕਲ ਤਰੀਕੇ ਰਾਹੀਂ ਕਰਵਾਈ ਗਈ, ਜੋ ਗੁਰਦਾਸਪੁਰ ਪੁਲਿਸ ਨੂੰ ਮਿਤੀ 17.04.2024 ਨੂੰ ਵੱਡੀ ਸਫਲਤਾ ਹਾਸਿਲ ਹੋਈ, ਜੋ ਮੁਕੱਦਮਾ ਦੇ 02 ਦੋਸ਼ੀਆਂ ਪ੍ਰਿੰਸਦੀਪ ਸਿੰਘ @ ਅੰਗਰੇਜ਼ ਅਤੇ ਸ਼ਰਨਜੀਤ ਸਿੰਘ ਨੂੰ ਟਰੇਸ ਕਰਕੇ 24 ਘੰਟੇ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਗਿਆ। ਜੋ ਗ੍ਰਿਫਤਾਰ ਦੋਸ਼ੀਆ ਦੀ ਪੁੱਛ-ਗਿੱਛ ਤੇ ਮਹਿਕਦੀਪ ਸਿੰਘ ਮੈਕੀ ਅਤੇ ਹਰਪਾਲ ਸਿੰਘ ਨੂੰ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ। ਮਹਿਕਦੀਪ ਸਿੰਘ @ ਮੈਕੀ ਨੂੰ ਵੀ ਮਿਤੀ 17.04.2025 ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਕਤ ਦੋਸ਼ੀਆ ਪਾਸੋਂ ਖੋਹ ਕੀਤੀ ਗਈ ਰਕਮ ਵਿੱਚੋ 2,85,600/- ਰੁਪਏ ਬ੍ਰਾਮਦ ਕੀਤੇ ਜਾ ਚੁੱਕੇ ਹਨ। ਦੋਸ਼ੀਆ ਵੱਲੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਕਾਰ 1-10 ਵੀ ਬ੍ਰਾਮਦ ਕਰ ਲਈ ਗਈ ਹੈ। ਰਹਿੰਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ। ਗ੍ਰਿਫਤਾਰ ਦੋਸ਼ੀਆ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ਼ ਜ਼ਾਰੀ ਹੈ।


