ਹੁਸ਼ਿਆਰਪੁਰ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)- ਅੱਜ ਸੀਪੀਆਈਐਮਐਲ ਲਿਬਰੇਸ਼ਨ ਨੇ ਹੁਸ਼ਿਆਰਪੁਰ ਜਿਲੇ ਦਾ ਦੂਸਰਾ ਜਿਲਾ ਇਜਲਾਸ ਦਸੂਹਾ ਤਲਵਾੜਾ ਰੋਡ ਦੇ ਕਸਬਾ ਘੋਗਰੇ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਤੇਜਿੰਦਰ ਸਿੰਘ, ਤਰਲੋਚਨ ਸਿੰਘ, ਮੋਹਣ ਸਿੰਘ ਅਤੇ ਸੁਚਾ ਸਿੰਘ ਕੋਲੀਆ ਨੇ ਕੀਤੀ. ਇਸ ਸਮੇ ਪਿਛਲੇ ਸਾਲਾ ਦੀ ਰਿਪੋਰਟ ਅਸ਼ੋਕ ਮਹਾਜਨ ਨੇ ਪੇਸ ਕੀਤੀ.ਇਸ ਸਮੇ ਬੋਲਦਿਆ ਚਰਨਜੀਤ ਸਿੰਘ ਭਿੰਡਰ, ਸਾਮ ਸਿੰਘ, ਸੁਰਿੰਦਰ ਸਿੰਘ, ਧਿਆਨ ਸਿੰਘ, ਜੰਗ ਬਹਾਦਰ ਸਿੰਘ, ਸੁਖਦੇਵ ਸਿੰਘ ਭਾਗੋਕਾਵਾ,ਵਿਜੇ ਸੋਹਲ,ਸੁਦਰਸ਼ਨ ਨਤ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਦੇਸ਼ ਵਿਚ ਦੇਸ਼ ਦੇ ਲੋਕਾ ਨੂੰ ਧਰਮ ਅਤੇ ਜਾਤ-ਪਾਤ ਅਧਾਰਿਤ ਵੰਡ ਰਹੀ ਹੈ,ਮੋਦੀ ਸਰਕਾਰ ਦੇ ਇਸ ਦੌਰ ਵਿਚ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਵੱਡੇ ਖਤਰੇ ਉਤਪਨ ਹੋ ਗਏ ਹਨ, ਦੇਸ਼ ਦੀਆ ਘਟ ਗਿਣਤੀਆਂ ਨੂੰ ਵੱਡੇ ਪੱਧਰ ਤੇ.ਨਿਸ਼ਾਨਾ ਬਣਾਇਆ ਜਾ ਰਿਹਾ ਹੈ.ਆਗੂਆ ਕਿਹਾ ਕਿ ਦੇਸ਼ ਵਿੱਚ ਮੋਦੀ ਸਰਕਾਰ ਵੱਲੋ ਵਿਸਵ ਪੱਧਰ ਤੇ ਸਾਮਰਾਜੀਆਂ ਅੱਗੇ ਗੋਡੇ ਟੇਕੇ ਜਾ ਰਹੇ ਹਨ, ਇਜਰਾਇਲ ਅਮਰੀਕਾ ਦੀ ਸ਼ਹਿ ਤੇ ਲਗਾਤਾਰ ਫਲਸਤੀਨ ਆ ਦੀ ਨਸਲਕੁਸ਼ੀ ਕਰ ਰਿਹਾ ਹੈ,ਪਰ ਮੋਦੀ ਸਰਕਾਰ ਨੇ 50 ਹਜਾਰ ਫਲਸਤੀਨੀਆਂ ਦੇ ਕਤਲ ਤੋਂ ਬਾਅਦ ਵੀ ਇਜਰਾਇਲ ਦੇ ਖਿਲਾਫ ਜਬਾਨ ਨਹੀ ਖੋਲੀ ,ਹੁਣ ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਆਪਣੀਆਂ ਵਸਤਾਂ ਤੇ ਟਾਰਿਫ ਘਟਾਉਣ ਅਤੇ ਅਮਰੀਕੀ ਵਸਤਾਂ ਉੱਪਰ ਟਾਰਿਫ ਵਧਾਉਣ ਦੇ ਸਵਾਲ ਉੱਪਰ ਵੀ ਮੋਦੀ ਸਰਕਾਰ ਨੇ ਚੁੱਪ ਧਾਰ ਰੱਖੀ ਹੈ ਜੋ ਸਾਬਤ ਕਰਦਾ ਹੈ ਕਿ ਦੇਸ਼ ਦੀ ਵਿਦੇਸ਼ ਨੀਤੀ ਨੂੰ ਮੋਦੀ ਸਰਕਾਰ ਨੇ ਸਾਮਰਾਜੀਆ ਅਗੇ ਗਹਿਣੇ ਰੱਖ ਦਿਤਾ ਹੈ. ਇਜਲਾਸ ਵਿੱਚ ਮਾਨ ਸਰਕਾਰ ਬਾਰੇ ਬੋਲਦਿਆ ਬੁਲਾਰਿਆਂ ਕਿਹਾ ਕਿ ਸਰਕਾਰ ਦੇ ਬੀਤੇ ਤਿੰਨ ਸਾਲਾਂ ਦੇ ਰਾਜ ਵਿੱਚ ਪਿਛਲੀਆ ਸਰਕਾਰਾਂ ਦੇ ਮੁਕਾਬਲੇ ਕੁਝ ਵੀ ਨਵਾਂ ਨਹੀਂ ਹੋਇਆ ,ਤਿੰਨ ਸਾਲ ਬੀਤਣ ਬਾਅਦ ਨਸ਼ੇ ਨੂੰ ਖਤਮ ਕਰਨ ਦੀਆਂ ਡੀਗਾ ਮਾਰੀਆਂ ਜਾ ਰਹੀਆਂ ਜਦੋਂ ਕਿ ਪੁਲਿਸ ਦੀ ਇੱਕ ਮਹਿਲਾ ਮੁਲਾਜ਼ਮ ਤੋਂ ਨਸ਼ੇ ਦਾ ਫੜੇ ਜਾਣਾ ਇਹ ਇਸ਼ਾਰਾ ਕਰਦਾ ਹੈ ਕਿ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਵਿੱਚ ਪੁਲਿਸ ਅਤੇ ਸਮੇਂ ਦੇ ਰਾਜਨੀਤੀਵਾਨਾਂ ਦਾ ਮੁੱਖ ਹੱਥ ਹੈ, ਸਰਕਾਰ ਇਸ ਗਠਜੋੜ ਵਲ ਧਿਆਨ ਦੇਣ ਦੀ ਆਮ ਗਰੀਬਾਂ ਦੇ ਘਰਾਂ ਨੂੰ ਬਲਡੋਜਰ ਨਾਲ ਤਹਿਸ ਨਾਸ਼ ਕਰ ਰਹੀ ਹੈ, ਪੰਜਾਬ ਦੇ ਅਮਨ ਕਨੂੰਨ ਦੀ ਹਾਲਤ ਬਾਰੇ ਬੋਲਦਿਆਂ ਆਗੂਆਂ ਕਿਹਾ ਕਿ ਰਾਜ ਵਿੱਚ ਅਮਨ ਕਾਨੂੰਨ ਦੀ ਹਾਲਤ ਕਦੇ ਵੀ ਇਨੀ ਖਰਾਬ ਨਹੀਂ ਹੋਈ, ਪੰਜਾਬ ਪੁਲਿਸ ਲੋਕਾਂ ਦੀ ਰੱਖਿਆ ਕਰਨ ਦੀ ਬਜਾਏ ਗਰਨੇਡ ਹਮਲਿਆ ਤੋ ਡਰੀ ਹੋਈ ਪੁਲਿਸ ਥਾਨਿਆ ਅਤੇ ਦਫਤਰਾਂ ਦੀਆਂ ਚਾਰ ਦੁਆਰੀਆਂ ਉਚੀਆ ਕਰਕੇ ਆਪਣਾ ਬਚਾ ਕਰ ਰਹੀ ਹੈ, ਮਾਨ ਸਰਕਾਰ ਵੱਲੋਂ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਅਤੇ ਹੋਰ ਵਰਗਾ ਦੇ ਸੰਘਰਸ਼ਾਂ ਨੂੰ ਜਿਵੇਂ ਪੁਲਿਸ ਦੀ ਲਾਠੀ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ, ਉਹ ਸਾਬਤ ਕਰਦਾ ਹੈ ਕਿ ਮਾਨ ਸਰਕਾਰ ਸਹੀਦ ਭਗਤ ਸਿੰਘ ਅਤੇ ਡਾਕਟਰ ਅੰਬੇਦਕਰ ਦਾ ਨਾਂ ਲੈ ਕੇ ਪੂੰਜੀਪਤੀਆ ਅਤੇ ਧਨਾਡਾ ਦੀ ਸਰਕਾਰ ਦਾ ਰੋਲ ਅਦਾ ਕਰ ਰਹੀ ਹੈ. ਇਸ ਸਮੇਂ 25 ਮੈਂਬਰੀ ਜਿਲਾ ਕਮੇਟੀ ਦੀ ਚੋਣ ਵੀ ਕੀਤੀ ਗਈ ਜਿਸ ਦਾ ਸਕੱਤਰ ਕਾਮਰੇਡ ਅਸ਼ੋਕ ਮਹਾਜਨ ਨੂੰ ਬਣਾਇਆ ਗਿਆ।



