ਜਲੰਧਰ ਦੀ ਸ਼ੈਸ਼ਨ ਅਦਾਲਤ ਨੇ ਚਾਰ ਸਾਲ ਪਹਿਲਾਂ ਹੋਏ ਜ਼ਬਰ ਜਨਾਹ ਅਤੇ ਮੌਤ ਮਾਮਲੇ ‘ਚ ਦੋਸ਼ੀ ਗੁਰਪ੍ਰੀਤ ਨੂੰ ਫਾਸੀ ਦੀ ਸਜ਼ਾ ਵਾਲਾ ਸ਼ਲਾਘਾਯੋਗ ਫੈਸਲਾ ਸੁਣਾਇਆ- ਭਾਈ ਵਿਰਸਾ ਸਿੰਘ ਖਾਲਸਾ

ਦੋਆਬਾ

ਜਲੰਧਰ, ਗੁਰਦਾਸਪੁਰ, 27 ਸਤੰਬਰ (ਸਰਬਜੀਤ ਸਿੰਘ)— ਜਲੰਧਰ ਦੀ ਇੱਕ ਸ਼ੈਸ਼ਨ ਅਦਾਲਤ ਨੇ ਗੁਰਾਇਆ ਦੀ 12 ਸਾਲਾ ਮਾਸੂਮ ਲੜਕੀ ਨੂੰ ਚਾਰ ਸਾਲ ਪਹਿਲਾਂ ਅਗਵਾ ਕਰਨ ਤੋਂ ਬਾਅਦ ਜਬਰ ਜਨਾਹ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰਿਆ ਅਤੇ ਘਰ’ਚ ਪਈਆਂ ਬੋਰੀਆਂ ਵਿੱਚ ਲੁਕੋ ਦਿੱਤਾ ਇਥੇ ਹੀ ਬੱਸ ਨਹੀਂ ਜਦੋਂ ਪੁਲਸ ਲੜਕੀ ਦੀ ਭਾਲ ਕਰ ਰਹੀ ਸੀ ਤਾਂ ਦੋਸ਼ੀ ਗੁਰਪ੍ਰੀਤ ਗੋਪੀ ਵੀ ਪੁਲਿਸ ਨਾਲ ਭਾਲ ਕਰ ਰਿਹਾ ਸੀ ਜਦੋਂ ਉਸ ਦੇ ਘਰ ਦੀ ਤਲਾਸ਼ੀ ਕਰਨ ਤਕ ਪਹੁੰਚੀ ਤਾਂ ਉਹ ਖਿਸਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਹੀਂ ਭੱਜ ਸਕਿਆ ਅਤੇ ਉਸ ਦੇ ਘਰ ਦੀਆਂ ਪਈਆਂ ਬੋਰੀਆਂ ਵਿੱਚੋਂ ਲੜਕੀ ਦੀ ਲਾਸ਼ ਬਰਾਮਦ ਕਰਨ ਤੋਂ ਉਪਰੰਤ ਦੋਸ਼ੀ ਦੀ ਤਫਤੀਸ਼ ਤੋਂ ਉਪਰੰਤ ਉਸ ਨੇ ਆਪਣਾ ਅਪਰਾਧ ਕਬੂਲਿਆ ਤੇ ਪੁਲਿਸ ਨੇ ਉਸ ਤੇ ਸਖਤ ਧਰਾਵਾਂ ਲਾ ਕੇ ਪਰਚਾ ਦਰਜ ਕਰ ਦਿੱਤਾ ਅਤੇ ਅੱਜ ਚਾਰ ਸਾਲਾਂ ਤੋਂ ਉਪਰੰਤ ਜਲੰਧਰ ਦੀ ਸੈਸ਼ਨ ਅਦਾਲਤ ਨੇ ਦੋਸ਼ੀ ਨੂੰ ਫਾਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ ਸਜ਼ਾ ਮਿਲਣ ਤੋਂ ਉਪਰੰਤ ਪੀੜਤ ਪਰਿਵਾਰ ਨੇ ਰਾਹਤ ਮਹਿਸੂਸ ਕੀਤਾ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਮਾਨਯੋਗ ਜਲੰਧਰ ਸ਼ੈਸ਼ਨ ਅਦਾਲਤ ਦੇ ਇਸ ਫੈਸਲਾ ਸਵਾਗਤ ਕੀਤਾ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਫੈਸਲਾ ਦੱਸਦਿਆਂ ਮੰਗ ਕੀਤੀ ਗਈ ਕਿ ਨਬਾਲਕਾ ਨਾਲ ਜਬਰਜਨਾਹ ਕਰਨ ਤੋਂ ਉਪਰੰਤ ਮੌਤ ਦੇਣ ਵਾਲੇ ਦੋਸੀਆਂ ਤੁਰੰਤ ਫਾਸੀ ਤੇ ਲਟਕਾਇਆ ਜਾਵੇ ਤਾਂ ਹੀ ਦੇਸ ਵਿੱਚੋ ਨਾਬਾਲਿਗਾ ਨਾਲ ਜਬਰ ਜਨਾਹ ਤੇ ਮਡਰ ਕਰਨ ਵਾਲੇ ਦੋਸੀਆ ਨੂੰ ਠੱਲ ਪਾਈ ਜਾ ਸਕਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਲੰਧਰ ਸ਼ੈਸ਼ਨ ਕੋਰਟ ਅਦਾਲਤ ਵੱਲੋਂ ਚਾਰ ਸਾਲ ਪੁਰਾਣੇ ਇੱਕ ਜਬਰ ਜਨਾਹ ਤੇ ਮਡਰ ਮਾਮਲੇ ਵਿੱਚ ਦੇਸੀ ਗੁਰਪ੍ਰੀਤ ਗੋਪੀ ਨੂੰ ਫਾਸੀ ਦੀ ਸਜਾ ਸੁਣਾਉਣ ਦੀ ਸਲਾਘਾ ਅਤੇ ਮਸੂਮਾਂ ਨਾਲ ਜਬਰ ਜਨਾਹ ਕਰਕੇ ਮੌਤ ਦੇ ਘਾਟ ਉਤਾਰਨ ਵਾਲੇ ਦੋਸੀਆ ਨੂੰ ਤੁਰੰਤ ਫਾਸੀ ਤੇ ਲਟਕਾਉਣ ਦੀ ਮੰਗ ਕਰਦਿਆ ਇੱਕ ਲਿਖਤੀ ਪਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਚਾਰ ਸਾਲ ਪਹਿਲਾਂ ਗੋਰਾਇਆ ਦੀ ਇੱਕ 12 ਸਾਲਾ ਨਾਬਾਲਿਗ ਲੜਕੀ ਨੂੰ ਅਗਵਾਹ ਕਰਨ ਤੋਂ ਉਪਰੰਤ ਜਬਰ ਜਨਾਹ ਕਰਨ ਤੋਂ ਉਪਰੰਤ ਮੌਤ ਦੇ ਘਾਟ ਉਤਾਰਿਆ ਤੇ ਘਰ’ਚ ਪਈਆਂ ਬੋਰੀਆਂ ਵਿੱਚ ਲੁਕਾ ਦਿੱਤਾ ਭਾਈ ਖਾਲਸਾ ਨੇ ਦੱਸਿਆ ਜਦੋਂ ਪੁਲਿਸ ਨੂੰ ਉਤਲਾਹ ਦੇਣ ਤੋਂ ਉਪਰੰਤ ਪਿੰਡ ਵਾਸੀਆਂ ਨੇ ਕਿਹਾ ਲੜਕੀ ਪਿੰਡ ਵਿੱਚ ਹੀ ਹੈ ਤਾਂ ਪੁਲਿਸ ਨੇ ਘਰਾ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਦੋਸੀ ਗੋਪੀ ਵੀ ਪੁਲਿਸ ਨਾਲ ਸੀ ਭਾਈ ਖਾਲਸਾ ਨੇ ਦੱਸਿਆ ਕਿ ਜਦੋਂ ਦੋਸੀ ਗੋਪੀ ਦੇ ਘਰ ਤਲਾਸ਼ੀ ਕਰਨ ਲੱਗੇ ਤਾਂ ਦੋਸੀ ਭੱਜਣ ਨੂੰ ਤਿਆਰ ਸੀ ਪਰ ਭੱਜ ਨਹੀਂ ਸਕਿਆ ਅਤੇ ਪੁਲਿਸ ਨੇ ਦੋਸੀ ਦੇ ਘਰੋ ਬੋਰੀਆਂ ਵਿੱਚ ਛੁਪਾ ਕਿ ਰੱਖੀ ਲਾਸ਼ ਬਰਾਮਦ ਕਰ ਲਈ ਅਤੇ ਦੋਸੀ ਤੇ ਸਖਤ ਧਰਾਵਾਂ ਲਾ ਕੇ ਪਰਚਾ ਦਰਜ ਕਰ ਲਿਆ, ਭਾਈ ਖਾਲਸਾ ਨੇ ਦੱਸਿਆ ਅੱਜ ਮਾਨਯੋਗ ਜਲੰਧਰ ਦੀ ਸ਼ੈਸ਼ਨ ਕੋਰਟ ਅਦਾਲਤ ਨੂੰ ਚਾਰ ਸਾਲ ਪੁਰਾਣੇ ਇਸ ਕੇਸ ਵਿੱਚ ਫਾਸੀ ਦੀ ਸਖਤ ਸਜ਼ਾ ਸੁਣਾਈ ਹੈ ਜੋ ਕਿ ਅਦਾਲਤ ਦਾ ਸਲਾਘਾ ਯੋਗ ਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਫੈਸਲੇ ਦਾ ਸਵਾਗਤ ਕਕਦੀ ਹੋਈ ਮੰਗ ਕਰਦੀ ਹੈ ਕਿ ਨਬਾਲਗਾ ਨਾਲ ਜਬਰ ਜਨਾਹ ਕਰਨ ਤੋਂ ਉਪਰੰਤ ਮੌਤ ਦੇ ਘਾਟ ਉਤਾਰਨ ਵਾਲੇ ਪਾਪੀ ਦੋਸੀਆ ਨੂੰ ਤੁਰੰਤ ਫਾਸੀ ਤੇ ਲਟਕਾਇਆ ਜਾਵੇ ਤਾਂ ਹੀ ਨਬਾਲਗਾ ਨਾਲ ਹੋ ਰਹੀਆਂ ਜਬਰ ਜਨਾਹ ਤੇ ਕਤਲਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਠੱਲ ਪਾਈ ਜਾ ਸਕਦੀ ਹੈ ਇਸ ਵਕਤ ਭਾਈ ਖਾਲਸਾ ਨਾਲ ਫੈਡਰੇਸ਼ਨ ਦੇ ਕਈ ਕਾਰਕੁਨ ਹਾਜ਼ਰ ਸਨ।

Leave a Reply

Your email address will not be published. Required fields are marked *