ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)– ਆਖਿਰ ਅਦਾਲਤ ਨੇ ਧਰਮ ਦੀ ਆੜ’ਚ ਔਰਤਾਂ ਨਾਲ ਜਬਰਜਨਾਹ ਕਰਨ ਵਾਲੇ ਬਰਜਿੰਦਰ ਪਾਸਟਰ ਨੂੰ ਮੋਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ,ਪੀੜਤ ਔਰਤ ਨੇ ਫੈਸਲੇ ਦੀ ਖੁਸ਼ੀ’ਚ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਏ, ਲੋਕਾਂ ਵੱਲੋਂ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਮੰਨਿਆਂ, ਬੀਤੇ ਦਿਨੀਂ ਇਸ ਕੇਸ ਦੀ ਪੀੜਤ ਆਪਣੀ ਸੁਰੱਖਿਆ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਪਹੁਚੀ ਸੀ ਤੇ ਉਹਨਾਂ ਨੂੰ ਜਥੇਦਾਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਕਿ ਸਿੱਖ ਪੰਥ ਹਮੇਸ਼ਾ ਤੁਹਾਡੇ ਨਾਲ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਪੀੜਤ ਵੱਲੋਂ ਅਦਾਲਤ’ਚ ਬੋਲੇ ਸੋ ਨਿਹਾਲ ਵਰਗੇ ਜੈਕਾਰੇ ਲਾਉਣ ਵਾਲੀ ਚੜਦੀ ਕਲਾ ਵਾਲ਼ੀ ਬਿਰਤੀ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਧਰਮ ਦੀ ਆੜ’ਚ ਔਰਤਾਂ ਨਾਲ ਪਾਸਟਰ ਬਰਜਿੰਦਰ ਵਾਂਗ ਜਬਰਜਨਾਹ ਕਰਨ ਵਾਲਿਆਂ ਵਿਰੁੱਧ ਬਿਨ੍ਹਾਂ ਕਿਸੇ ਡਰ ਲੋਕਾਂ ਦੀ ਕਚਹਿਰੀ ਵਿੱਚ ਆਉਣਾ ਚਾਹੀਦਾ ਹੈ ਤਾਂ ਧਰਮ ਦੀ ਆੜ’ਚ ਔਰਤਾਂ ਨਾਲ ਜਬਰਜਨਾਹ ਕਰਨ ਵਾਲਿਆਂ ਨੂੰ ਸਬਕ਼ ਸਿਖਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੋਹਾਲੀ ਦੀ ਅਦਾਲਤ ਵੱਲੋਂ ਪਾਸਟਰ ਬਰਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦਾ ਸਵਾਗਤ, ਪੀੜਤਾਂ ਵੱਲੋਂ ਫ਼ੈਸਲੇ ਦੀ ਖੁਸ਼ੀ’ਚ ਜੈਕਾਰੇ ਲਾਉਣ ਦਾ ਧੰਨਵਾਦ ਅਤੇ ਲੌਕਾਂ ਨੂੰ ਪਾਸਟਰ ਬਰਜਿੰਦਰ ਵਾਂਗ ਪਾਪ ਕਰਨ ਵਾਲੇ ਪਾਸਟਰ ਵਿਰੁੱਧ ਅਵਾਜ਼ ਬੁਲੰਦ ਕਰਨ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਮਾਸਟਰ ਬਰਜਿੰਦਰ ਨੇ ਪੀੜਤ ਨਾਲ ਜਬਰਜਨਾਹ ਕਰਕੇ ਵੀਡੀਓ ਬਣਾਈ ਅਤੇ ਦੱਸਣ ਤੇ ਵੀਡੀਓ ਵਾਇਰਲ ਤੇ ਜਾਨੋਂ ਮਾਰਨ ਦੀ ਧਮਕੀਆਂ ਵੀ ਦਿੱਤੀਆਂ ਭਾਈ ਖਾਲਸਾ ਨੇ ਕਿਹਾ ਜਦੋਂ ਪਾਪਾ ਦਾ ਗੜਾ ਭਰ ਜਾਵੇ ਤਾਂ ਪ੍ਰਮਾਤਮਾ ਨੂੰ ਅਜਿਹੇ ਦਰਿਦਰਾ ਨੂੰ ਸਬਕ਼ ਸਿਖਾਉਣ ਲਈ ਆਪਣੀ ਕਲਾ ਵਰਤਾਉਣੀ ਪੈਦਾ ਹੈ ਜੋ ਸਮੇਂ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਜਾਂਦੀ ਹੈ ਭਾਈ ਖਾਲਸਾ ਨੇ ਦੱਸਿਆ ਅਜਿਹੀ ਘਟਨਾ ਪਾਸਟਰ ਬਰਜਿੰਦਰ ਨੂੰ ਉਮਰ ਕੈਦ ਤੇ ਪੀੜਤ ਵੱਲੋਂ ਇਸ ਵਿਰੁੱਧ ਲੜਨ ਦੀ ਹਿੰਮਤ ਤੇ ਦਲੇਰੀ ਨੂੰ ਸਲੂਟ ਕਰਨਾ ਬਣਦਾ ਹੈ ਅਤੇ ਇਹ ਘਟਨਾ ਲੋਕਾਂ ਲਈ ਪ੍ਰੇਰਨਾ ਸਰੋਤ ਹੈ ਅਤੇ ਇਤਿਹਾਸ ਨੂੰ ਜਨਮ ਦਿੰਦੀ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਦਾਲਤ ਵੱਲੋਂ ਪਾਸਟਰ ਬਰਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਵਾਲੇ ਫੈਸਲੇ ਦਾ ਸਵਾਗਤ ਤੇ ਪੀੜਤ ਵੱਲੋਂ ਅਦਾਲਤ ਦੇ ਫੈਸਲੇ ਦੀ ਖੁਸ਼ੀ ਵਿੱਚ ਜੈਕਾਰੇ ਲਾਉਣ ਵਾਲੇ ਚੜਦੀ ਕਲਾ ਵਾਲ਼ੀ ਬਿਰਤੀ ਨੂੰ ਸਲੂਟ ਕਰਦੀ ਹੋਈ ਲੋਕਾਂ ਨੂੰ ਬੇਨਤੀ ਕਰਦੀ ਹੈ ਫੂਕ ਮਾਰ ਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਵਾਲੇ ਇੰਨਾ ਸਾਰੇ ਨਕਲੀ ਮਾਸਟਰਾਂ ਦੇ ਭੇਤ ਖੋਲੇ ਜਾਣ ਤਾਂ ਸਮਾਜ ਨੂੰ ਅਜਿਹੇ ਪਾਖੰਡੀਆਂ ਤੋਂ ਮੁਕਤ ਕਰਵਾਇਆ ਜਾ ਸਕੇ ।


