ਖਾੜਕੂ ਆਗੂ ਭਾਈ ਨਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਦੇ ਕੇ ਅਦਾਲਤ ਨੇ ਪੰਥਕ ਆਗੂਆਂ ਤੇ ਹੋਰਾਂ ਦੀ ਮੰਗ ਵਾਲਾ ਸ਼ਲਾਘਾਯੋਗ ਵਧੀਆ ਫ਼ੈਸਲਾ ਲਿਆ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)– ਬੀਤੇ ਚਾਰ ਮਹੀਨੇ ਤੋਂ ਰੋਪੜ ਦੀ ਜੇਲ੍ਹ ਵਿੱਚ ਬੰਦ ਸਿੱਖ ਖਾੜਕੂ ਭਾਈ ਨਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਦੇ ਕੇ ਮਾਨਯੋਗ ਅਦਾਲਤ ਨੇ ਬਹੁਤ ਹੀ ਸ਼ਲਾਘਾਯੋਗ ਤੇ ਲੋਕਾਂ ਦੀ ਮੰਗ ਵਾਲਾ ਇਨਸਾਨ ਪਾਸੰਦ ਫੈਸਲਾ ਲਿਆ ਹੈ ਕਿਉਂਕਿ ਇਸ ਕੇਸ’ਚ ਕੋਈ ਜ਼ਖ਼ਮੀ ਨਹੀਂ ਸੀ ਹੋਇਆ, ਬਾਦਲ ਦੇ ਵਕੀਲ ਨੇ ਚੌੜਾ ਨੂੰ ਦਿੱਤੀ ਜਮਾਨਤ ਤੇ ਸਵਾਲ ਖੜ੍ਹੇ ਕੀਤੇ ਹਨ,ਪਰ ਸਿੱਖ ਕੌਮ ਸਿੱਖ ਜਥੇਬੰਦੀਆਂ ਭਾਈ ਨਰਾਇਣ ਸਿੰਘ ਚੌੜਾ ਦੀ ਜ਼ਮਾਨਤ ਦੇਣ ਤੇ ਅਦਾਲਤ ਦਾ ਧੰਨਵਾਦ ਕਰ ਰਹੇ ਹਨ, ਇਥੇ ਇਹ ਵਰਨਣਯੋਗ ਹੈ ਭਾਈ ਨਰਾਇਣ ਚੌੜਾ ਨੇ ਸੁਖਬੀਰ ਬਾਦਲ ਤੇ ਉਸ ਵੇਲੇ ਗੋਲੀ ਚਲਾਈ ਸੀ ਜਦੋਂ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਵਲੋਂ ਦਿੱਤੀ ਸਜ਼ਾ ਵਜੋਂ ਦਰਬਾਰ ਸਾਹਿਬ ਦਰਸ਼ਨੀ ਡਿਊੜੀ ਦੇ ਬਾਹਰ ਹੱਥ ਬਰਛਾ ਕੁਰਸੀ ਤੇ ਬੈਠ ਕੇ ਸਜ਼ਾ ਭੁਗਤ ਰਹੇ ਸਨ, ਭਾਈ ਚੌੜਾ ਨੇ ਇਹ ਗੋਲੀ ਦੋਸ਼ੀ ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਦੇ ਸਨਮੁਖ ਆਪਣੇ ਦੋਸ ਕਬੂਲ ਕਰਨ ਦੇ ਬਾਵਜੂਦ ਸਜ਼ਾ ਵਿਚ ਨਰਮੀ ਵਰਤੀ ਜਾਣ ਦੇ ਗ਼ੁੱਸੇ ਵਜੋਂ ਕੀਤੀ ਸੀ,ਕੁਤਵਾਲੀ ਪੁਲਿਸ ਅੰਮ੍ਰਿਤਸਰ ਵੱਲੋਂ ਉਨ੍ਹਾਂ ਗਿਰਫ਼ਤਾਰ ਕਰ ਲਿਆ ਗਿਆ ਅਤੇ ਇਸ ਮੌਕੇ ਤੇ ਬਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਵਲੋਂ ਭਾਈ ਚੌੜਾ ਦੀ ਪੱਗੜੀ ਉਤਾਰੀ ਗਈ ਜਿਸ ਦਾ ਸਰਬੱਤ ਖ਼ਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਹੋਰ ਪੰਥਕ ਜਥੇਬੰਦੀਆਂ ਨੇ ਵਿਰੋਧ ਕੀਤਾ ਅਤੇ ਉਸ ਨੂੰ ਮੁਵਾਫੀ ਮੰਗਣ ਲਈ ਕਿਹਾ ਗਿਆ ਅਤੇ ਬਾਅਦ ਵਿੱਚ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਉਸ ਅਕਾਲੀ ਆਗੂ ਮੁਵਾਫੀ ਮੰਗਣੀ ਪਈ,ਪੰਥਕ ਸ਼ਖਸ਼ੀਅਤਾਂ ਵੱਲੋਂ ਭਾਈ ਚੌੜਾ ਫਕਰ ਏ ਕੌਮ ਨਾਲ ਸਨਮਾਨਿਤ ਕਰਨ ਦਾ ਵੀ ਭਾਈ ਧਿਆਨ ਸਿੰਘ ਮੰਡ ਵੱਲੋਂ ਐਲਾਨ ਕੀਤਾ ਗਿਆ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਈ ਨਰਾਇਣ ਸਿੰਘ ਚੌੜਾ ਦੀ ਜ਼ਮਾਨਤ ਮਨਜ਼ੂਰ ਕਰਨ ਤੇ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੀ ਹੈ ਉਥੇ  ਜਥੇਦਾਰ ਸਾਹਿਬ ਭਾਈ ਧਿਆਨ ਸਿੰਘ ਮੰਡ ਨੂੰ ਬੇਨਤੀ ਕਰਦੀ ਹੈ ਕਿ ਭਾਈ ਨਰਾਇਣ ਸਿੰਘ ਚੌੜਾ ਨੂੰ ਫ਼ਕਰ ਏਂ ਕੌਮ ਦੇ ਸਨਮਾਨ ਨਾਲ ਨਿਵਾਜੇ ਜਾਣ ਵਾਲੇ ਕੀਤੇ ਐਲਾਨ ਨੂੰ ਅਮਲੀ ਰੂਪ’ਚ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਤਖ਼ਤ ਵਿਰੋਧੀ ਕਾਰਵਾਈਆਂ ਕਰਕੇ ਸਿੱਖ ਪੰਥ ਨੂੰ ਢਾਹ ਲਾਉਣ ਵਾਲਿਆਂ ਦੋਸ਼ੀਆਂ ਵਿਰੁੱਧ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਭਾਈ ਨਰਾਇਣ ਸਿੰਘ ਚੌੜਾ ਦੀ ਜ਼ਮਾਨਤ ਮਨਜ਼ੂਰ ਕਰਨ ਲਈ ਅਦਾਲਤ ਦਾ ਧੰਨਵਾਦ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਦੋ ਦਸੰਬਰ ਨੂੰ ਸੁਖਬੀਰ ਸਿੰਘ ਨੂੰ ਜਥੇਦਾਰ ਸਾਹਿਬਾਨਾਂ ਵੱਲੋਂ ਦਿੱਤੀ ਸਜ਼ਾ ਤੇ ਨਰਾਇਣ ਸਿੰਘ ਚੌੜਾ ਤੋਂ ਹੋਰਨਾਂ ਲੋਕਾਂ ਨੇ ਵੀ ਉੱਗਲਾ ਚੁੱਕੀਆਂ ਸਨ ਕਿ ਦੋਸ਼ਾਂ ਮੁਤਾਬਕ ਸਜ਼ਾ ਸਮੇਂ ਨਰਮੀ ਵਰਤੀ ਗਈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਲੋਕਾਂ ਦੀ ਸੋਚ ਮੁਤਾਬਕ ਭਾਈ ਨਰਾਇਣ ਸਿੰਘ ਚੌੜਾ ਦੀ ਵੀ ਇਹੋ ਸੋਚ ਸੀ ਜਿਸ ਕਰਕੇ ਆਪਣੇ ਵਿਰੋਧ ਕਰਕੇ ਸੁਖਬੀਰ ਤੇ ਗੋਲੀ ਚਲਾਈ, ਭਾਈ ਖਾਲਸਾ ਨੇ ਭਾਵੇਂ ਉਹਨਾਂ ਇਸ ਕਰਕੇ ਚਾਰ ਮਹੀਨੇ ਰੋਪੜ ਜੇਲ੍ਹ ਕੱਟਣੇ ਪਏ ਪਰ ਅਦਾਲਤ ਨੇ ਲੋਕਾਂ ਦੀ ਮੰਗ ਅਨੁਸਾਰ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਕੇ ਵਧੀਆ ਫੈਸਲਾ ਲਿਆ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਦਾਲਤ ਦੇ ਇਸ ਫੈਸਲੇ ਦਾ ਪੂਰਾ ਸਵਾਗਤ ਕਰਦੀ ਹੈ , ਭਾਈ ਖਾਲਸਾ ਨੇ ਦੱਸਿਆ ਅੱਜ ਸਮੁੱਚਾ ਪੰਥ ਭਾਈ ਨਰਾਇਣ ਸਿੰਘ ਚੌੜਾ ਨਾਲ ਖੜ੍ਹਾ ਹੈ ਅਤੇ ਉਹਨਾਂ ਦਾ ਆਉਣ ਤੇ ਪੂਰਾ ਪੂਰਾ ਸਵਾਗਤ ਕੀਤਾ ਜਾਵੇਗਾ।

Leave a Reply

Your email address will not be published. Required fields are marked *