ਗੁਰਦਾਸਪੁਰ 2 ਮਾਰਚ (ਸਰਬਜੀਤ ਸਿੰਘ )—ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਆਗੂ ਹਰਜੀਤ ਸਿੰਘ ਛੋਟੇਪੁਰ ਦੇ ਗ੍ਰਹਿ ਵਿਖੇ ਬਾਬਾ ਲਖਬੀਰ ਸਿੰਘ ਆਲੋਵਾਲ ਦੀ ਪ੍ਰਧਾਨਗੀ ਵਿੱਚ ਗੰਨਾ ਕਾਸ਼ਤਕਾਰਾ ਦੀ ਮੀਟਿੰਗ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਕਿਸਾਨਾਂ ਦੀਆਂ ਸ਼ਿਕਾਇਤਾ ਆ ਰਹੀਆਂ ਸਨ ਕਿ ਜਿਲ੍ਹਾ ਗੁਰਦਾਸਪੁਰ ਦੀਆਂ ਬਟਾਲਾ ਅਤੇ ਗੁਰਦਾਸਪੁਰ ਸਹਿਕਾਰੀ ਖੰਡ ਮਿੱਲਾ ਵੱਲੋਂ ਗੰਨੇ ਦੀ ਅਦਾਇਗੀ 10 ਰੁਪਏ ਪ੍ਰਤੀ ਕੁਵਿੰਟਲ ਘੱਟ ਕੀਤੀ ਜਾ ਰਹੀ ਹੈ ਅਤੇ ਗੰਨੇ ਉਤੇ ਕੱਟ ਵੀ ਵੱਧ ਲਗਾਇਆ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਭੋਜਰਾਜ ਨੇ ਕਿਹਾ ਕਿ ਜਦੋਂ ਦੋਹਾਂ ਮਿੱਲਾ ਦੇ ਜਨਰਲ ਮੈਨੇਜਰਾਂ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਖੰਡ ਮਿੱਲਾ ਦੇ ਨਵੇਂ ਵੱਡੇ ਲੱਗ ਰਹੇ ਪਲਾਂਟਾ ਵਿੱਚ ਮਿੱਲਾ ਵੱਲੋਂ ਪਾਏ ਜਾਣ ਵਾਲੇ ਹਿੱਸੇ ਦੀ ਪੂਰਤੀ ਲਈ ਕਿਸਾਨਾਂ ਦੀ ਰਕਮ ਵਿੱਚ ਕਟੌਤੀ ਕੀਤੀ ਜਾ ਰਹੀ ਹੈ।ਜਿਸ ਤੇ ਇਤਰਾਜ ਜਤਾਉਦਿਆਂ ਕਿਸਾਨ ਆਗੂ ਭੋਜਰਾਜ ਨੇ ਕਿਹਾ ਸ਼ੇਅਰ ਮਨੀ ਕਿਸਾਨਾਂ ਉਤੇ ਥੋਪੀ ਨਹੀਂ ਜਾ ਸਕਦੀ ਅਤੇ ਕਿਸਾਨਾਂ ਨੂੰ ਭਰੋਸੇ ਵਿੱਚ ਲਏ ਤੋਂ ਬਿਨਾਂ ਕਟੌਤੀ ਕਰਨੀ ਮਿੱਲਾ ਦੀਆਂ ਪ੍ਰਬੰਧਕ ਕਮੇਟੀਆਂ ਦੀ ਨਿੰਦਣਯੋਗ ਕਾਰਵਾਈ ਹੈ।
ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਖੰਡ ਮਿੱਲਾ ਵੱਲੋਂ ਕੀਤੇ ਜਾ ਰਹੇ ਕਿਸਾਨਾਂ ਦੇ ਆਰਥਿਕ ਸੋਸ਼ਨ ਨੂੰ ਰੋਕਣ ਲਈ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸਹਿਯੋਗ ਨਾਲ ਜਲਦੀ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਕਿਸਾਨਾਂ ਦੀ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਸੂਬਾ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ,ਸੂਬਾ ਲੀਗਲ ਅੈਡਵਾਈਜ਼ਰ ਅੈਡਵੋਕੇਟ ਪ੍ਰਭਜੋਤ ਸਿੰਘ ਕਾਹਲੋਂ,ਮਨੀ ਨੰਬਰਦਾਰ,ਤਰਲੋਚਨ ਸਿੰਘ ਸੰਧੂ,ਹਰਜੀਤ ਸਿੰਘ ਛੋਟੇਪੁਰ,ਕੁਲਦੀਪ ਸਿੰਘ ਅਟਾਰੀ,ਕੁਲਜੀਤ ਸਿੰਘ ਆਵਾਣ, ਅਜੈਬ ਸਿੰਘ,ਗੁਰਨਾਮ ਸਿੰਘ ਆਲੋਵਾਲ,ਕੁਲਦੀਪ ਸਿੰਘ,ਤਰਨਜੀਤ ਸਿੰਘ,ਜਗਜੀਤ ਸਿੰਘ,ਹਰਪ੍ਰੀਤ ਸਿੰਘ,ਹਰਸ਼ਪ੍ਰੀਤ ਸਿੰਘ,ਬਲਵਿੰਦਰ ਸਿੰਘ ਆਵਾਣ,ਨਵਦੀਪ ਸਿੰਘ,ਅਮਰਪ੍ਰੀਤ ਸਿੰਘਸੰਗਤ ਸਿੰਘ , ਰਸ਼ਪਾਲ ਸਿੰਘ , ਮੇਜਰ ਸਿੰਘ , ਫਕੀਰ ਸਿੰਘ ,ਲਖਮਿੱਤਰ ਸਿੰਘ , ਬੀਰ ਸਿੰਘ ,ਬਿਕਰਮਜੀਤ ਸਿੰਘ , ਸੁਖਵਿੰਦਰ ਸਿੰਘ,ਜਗਦੀਪ ਸਿੰਘ ਕਾਹਲੋ,ਜੋਗਿੰਦਰ ਸਿੰਘ ਭੋਜਰਾਜ,ਸੁਖਵਿੰਦਰ ਸਿੰਘ ਘੁੰਮਣ,ਲਵਪ੍ਰੀਤ ਸਿੰਘ,ਬਲਵਿੰਦਰ ਸਿੰਘ ਆਵਾਣ ਅਤੇ ਤਜਿੰਦਰ ਸਿੰਘ ਕਲਿਆਣ ਪੁਰ ਹਾਜਰ ਸਨ।


