ਗੁਰਦਾਸਪੁਰ, 21 ਮਾਰਚ (ਸਰਬਜੀਤ ਸਿੰਘ)– ਕਿਸਾਨਾ ਦੇ ਮੋਰਚੇ ਨੂੰ ਬੁਰੀ ਤਰ੍ਹਾਂ ਕੁੱਚਲ ਕੇ ਸਰਕਾਰ ਨੇ ਹੁਣ ਫਿਰ ਇੱਕ ਵਾਰ ਕਿਸਾਨੀ ਮੰਗਾਂ ਸਬੰਧੀ ਮੀਟਿੰਗ ਰੱਖ ਲਈ ਹੈ,ਇਹ ਤਾਂ ਸਰਕਾਰ ਹੀ ਦੱਸ ਸਕਦੀ ਹੈ ਕਿ ਸ਼ੰਭੂ ਤੇ ਖਨੌਰੀ ਬਾਰਡਰਾਂ ਨੂੰ ਪੂਰੀ ਤਰ੍ਹਾਂ ਖ਼ਾਲੀ ਕਰਵਾਉਣ ਦੇ ਨਾਲ ਨਾਲ ਕਈ ਕਿਸਾਨ ਆਗੂਆਂ ਨੂੰ ਆਪਣੀ ਹਿਰਾਸਤ ਵਿਚ ਲੈਣ ਵਾਲੇ ਸਾਰੇ ਘਟਨਾ ਕ੍ਰਮ ਤੋਂ ਬਾਅਦ ਇੱਕ ਦਮ ਮੀਟਿੰਗ ਰੱਖਣੀ ਕਿਸਾਨ ਵਿਰੋਧੀ ਹੈ ਕਿਉਂਕਿ ਸਰਕਾਰ ਵੱਲੋਂ ਮੋਰਚਾ ਖਤਮ ਕਰਨ ਵਾਲੀ ਕੀਤੀ ਧੱਕੇਸਾਹੀ ਵਿਰੁੱਧ ਕਿਸਾਨਾਂ ਨੂੰ ਸ਼ਾਂਤਮਈ ਪਰੋਟੈਸਟ ਰੋਸ ਪ੍ਰਦਰਸ਼ਨ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜੋਂ ਉਹਨਾਂ ਦਾ ਸੰਵਿਧਾਨਕ ਹੱਕ ਹੈ ਸ਼ਰੇਆਮ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਗਿਆ ਤੇ ਗਿਰਫ਼ਤਾਰੀਆਂ ਵੀ ਕੀਤੀਆਂ ਗਈਆਂ ,ਅਤੇ ਹੁਣ ਇੱਕ ਦਮ ਹੀ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾਂ ਦੇ ਦਿੱਤਾ ਹੈ, ਇਸ ਸੱਦੇ ਤੇ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਤੇ ਛੰਕਾ ਕਰਨਾ ਬਣਦਾ ਹੈ ਅਤੇ ਇਸੇ ਛੰਕੇ ਨੂੰ ਮੁੱਖ ਰੱਖਦਿਆਂ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਤੋਂ ਵੱਡੀ ਜਥੇਬੰਦੀ ਦੇ ਆਗੂ ਸਰ ਜੋਗਿੰਦਰ ਸਿੰਘ ਉਗਰਾਹਾਂ ਨੇ ਸਾਫ ਤੇ ਸਪਸ਼ਟ ਸ਼ਬਦਾਂ’ਚ ਸਰਕਾਰ ਦੀ ਮੀਟਿੰਗ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਨਾਲ਼ ਹੀ ਸ਼ਰਤ ਰੱਖੀ ਹੈ ਕਿ ਅਗਰ ਸਰਕਾਰ ਸਾਨੂੰ ਲਿਖਤੀ ਤੌਰ ਤੇ ਯੋਕੀਨ ਤੇ ਭਰੋਸਾ ਦੁਵਾਵੇਂ ਕਿ ਸਾਨੂੰ ਬੀਤੇ ਦਿਨੀਂ ਹੋਈ ਮੀਟਿੰਗ ਤੋਂ ਬਾਅਦ ਗਿਰਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਵਾਂਗ ਗਿਰਫ਼ਤਾਰ ਤਾਂ ਨਹੀਂ ਕੀਤਾ ਜਾਵੇਗਾ, ਇਹ ਤਾਂ ਸਰਕਾਰ ਹੀ ਦੱਸ ਸਕਦੀ ਹੈ ਕਿ 13 ਮਹੀਨੇ ਤੋਂ ਲੱਗੇ ਮੋਰਚੇ ਨੂੰ ਧੋਖੇ ਨਾਲ ਢਹਿ ਢੇਰੀ ਕਰਨ ਤੋਂ ਬਾਅਦ ਕਿਸਾਨੀ ਮੰਗਾਂ ਸਬੰਧੀ ਇੰਨੀ ਜਲਦੀ ਮੀਟਿੰਗ ਕਿਉਂ ਸੱਦੀ ਗਈ ਹੈ, ਇਹ ਤਾਂ ਸਰਕਾਰ ਦਾ ਢੁੱਕਵਾਂ ਸਰਕਾਰੀ ਏਜੰਡਾ ਹੈ ਜੋ ਸਰਕਾਰ ਹੀ ਦੱਸ ਸਕਦੀ ਹੈ ਕਿ ਕਿਸਾਨਾਂ ਦੇ ਮੋਰਚੇ ਨੂੰ ਬੁਰੀ ਤਰ੍ਹਾਂ ਅਸਫ਼ਲ ਤੋਂ ਉਪਰੰਤ ਕੇਹੜੇ ਮਕਸਦ ਇਰਾਦਾ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ, ਇਹ ਤਾਂ ਸਰਕਾਰ ਦਾ ਗੁੱਜਾ ਭੇਤ ਹੈ,ਪਰ ਉਗਰਾਹਾਂ ਕਿਸਾਨ ਜਥੇਬੰਦੀ ਦੇ ਆਗੂ ਸ੍ਰ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਸਰਕਾਰ ਦੀ ਇਸ ਸੱਦੀ ਮੀਟਿੰਗ’ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿਤੀ ਹੈ ਅਤੇ ਨਾਲ ਹੀ ਉਨ੍ਹਾਂ ਇਹ ਵੀ ਮੰਗ ਰੱਖੀ ਕਿ ਸਾਨੂੰ ਪਹਿਲਾਂ ਲਿਖਤੀ ਤੌਰ ਤੇ ਦੱਸਿਆ ਤੇ ਯੌਕੀਨ ਦੁਵਾਇਆ ਜਾਵੇ ਕਿ ਬੀਤੇ ਦਿਨੀਂ ਸਰਕਾਰ ਨਾਲ ਹੋਈ ਮੀਟਿੰਗ ਵਾਂਗ ਸਾਨੂੰ ਗਿਰਫ਼ਤਾਰ ਤਾਂ ਨਹੀਂ ਕੀਤਾ ਜਾਵੇਗਾ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਿਸਾਨ ਆਗੂ ਸ੍ਰ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਸਰਕਾਰ ਦੇ ਸੱਦੇ ਤੇ ਗੱਲਬਾਤ ਕਰਨ ਲਈ ਨਾਂ ਜਾਣ ਵਾਲੀ ਨੀਤੀ ਦੀ ਨਿੰਦਾ, ਗੱਲਬਾਤ ਕਰਨ ਲਈ ਜਾਣ ਅਤੇ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸ੍ਰ ਜੋਗਿੰਦਰ ਸਿੰਘ ਉਗਰਾਹਾਂ ਨੇ ਸਰਕਾਰ ਵੱਲੋਂ ਗਿਰਫ਼ਤਾਰ ਕਰਨ ਦੇ ਡਰ ਕਰਕੇ ਸਰਕਾਰ ਦੀ ਇਸ ਮੀਟਿੰਗ ਵਿੱਚ ਜਾਣ ਤੋਂ ਇਨਕਾਰ ਕੀਤਾ ਹੈ,ਕਿਉਂਕਿ ਬੀਤੇ ਦਿਨੀਂ ਖਨੌਰੀ ਤੇ ਸ਼ੰਭੂ ਬਾਰਡਰਾਂ ਤੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਤੇ ਮਗਰੋਂ ਉਹਨਾਂ ਨੂੰ ਗਿਰਫ਼ਤਾਰ ਵੀ ਕਰ ਲਿਆ ਤੇ 13 ਮਹਿਨਿਆਂ ਤੋਂ ਲੱਗੇ ਮੋਰਚੇ ਨੂੰ ਖਤਮ ਕਰ ਦਿੱਤਾ,ਭਾਈ ਖਾਲਸਾ ਨੇ ਕਿਹਾ ਤੱਤੇ ਦੁੱਧ ਦੀ ਡਰੀ,ਕਦੀ ਲੱਸੀ ਨੂੰ ਵੀ ਫੋਕਾ ਮਾਰਨ ਵਾਲੀ ਪੰਜਾਬੀ ਕਹਾਵਤ ਵਾਂਗ ਸਰਕਾਰ ਨੇ ਭਾਵੇਂ ਗੱਲਬਾਤ ਦੇ ਸੱਦੇ ਰਾਹੀਂ ਕੁਝ ਝੋਲੀ ਪਾਉਣਾ ਹੋਵੇ ਤੇ ਉਗਰਾਹਾਂ ਸਾਹਿਬ ਇਸ ਤੋਂ ਡਰਦੇ ਦੂਰ ਰਹੇ ਜਾਣ ਤੇ ਜਿੱਤ ਦਾ ਮਾਣ ਹੋਰ ਕਿਸਾਨ ਜਥੇਬੰਦੀਆਂ ਲੈ ਜਾਣ , ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਸ੍ਰ ਜੋਗਿੰਦਰ ਸਿੰਘ ਉਗਰਾਹਾਂ ਕਿਸਾਨ ਆਗੂ ਨੂੰ ਬੇਨਤੀ ਕਰਦੀ ਹੈ ਕਿ ਸਰਕਾਰ ਵੱਲੋਂ ਸੱਦੀ ਮੀਟਿੰਗ’ਚ ਸ਼ਾਮਲ ਹੋਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਦੀਆਂ ਵਾਜਬ ਮੰਗਾਂ ਪ੍ਰਵਾਨ ਕੀਤੀਆਂ ਜਾਣ ਤਾਂ ਕਿ ਉਨ੍ਹਾਂ ਨੂੰ ਧਰਨਾ ਰੋਸ ਪ੍ਰਦਰਸ਼ਨ ਕਰਨ ਦੀ ਲੋੜ ਹੀ ਨਾਂ ਪਵੇ, ਇਸ ਮੌਕੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਆਦਿ ਆਗੂ ਹਾਜਰ ਸਨ।


