ਬਾਦਲਾਂ ਨੇ ਗਿਆਨੀ ਰਘਬੀਰ ਸਿੰਘ ਜਥੇਦਾਰ ਸਾਹਿਬ ਗੈਰ ਸਿਧਾਂਤਕ ਅਹੁੱਦੇ ਤੋਂ ਹਟਾ ਕੇ ਆਪਣੀ ਸਿਆਸਤ ਰੂਪੀ ਜੜਾਂ ਆਪਣੇ ਆਪ ਹੀ ਪੁੱਟ ਲਈ ਹੈ ਅਤੇ ਹੁਣ ਕੌਮ ਬਾਦਲਾਂ ਨੂੰ ਨਹੀਂ ਬਖਸ਼ੇਗੀ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)– ਆਖਿਰ ਜਿਸ ਗੱਲ ਦਾ ਕੌਮ ਨੂੰ ਖ਼ਤਰਾਂ ਸੀ ਉਹ ਬਾਦਲਾਂ ਨੇ ਕਰਕੇ ਵਿਖਾ ਦਿੱਤੀ ਹੈ ਅਤੇ ਗਿਆਨੀ ਰਘਬੀਰ ਸਿੰਘ ਜੀ ਨੂੰ ਬਾਦਲਕਿਆਂ ਵਿਰੁੱਧ ਕੋਈ ਵੱਡਾ ਫੈਸਲਾ ਲੈਣ ਦੇ ਡਰ ਤੋਂ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਉੱਚ ਅਹੁੱਦੇ ਤੋਂ ਹਟਾ ਦਿੱਤਾ ਗਿਆ,ਅਜਿਹਾ ਕਰਕੇ ਬਾਦਲਾਂ ਨੇ ਆਪਣੀ ਸਿੱਖ ਸਿਆਸਤ ਰੂਪੀ ਜੜ੍ਹਾਂ ਆਪਣੇ ਆਪ ਹੀ ਪੁੱਟ ਲਈ ਹੈ, ਉਹਨਾਂ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਆਹੁਦੇ ਤੋਂ ਹਟਾ ਕੇ ਹੈਂਡ ਗ੍ਰੰਥੀ ਵਾਲੀ ਪਦਵੀ ਤੇ ਰਹਿਣ ਦਿੱਤਾ ਹੈ,ਇਸ ਫੈਸਲੇ ਤੋਂ ਦੁਖੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਮੀਤ ਸਿੰਘ ਕਾਲਕਾ ਤੋਂ ਇਲਾਵਾ ਕਈ ਧਾਰਮਿਕ ਆਗੂਆਂ ਤੇ ਸਿਆਸੀਆਂ ਵੱਲੋਂ ਇਸ ਫੈਸਲੇ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਿਆ ਕੀਤੀ ਗਈ ਹੈ, ਕੁਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਥੇਦਾਰ ਸਾਹਿਬਾਨ ਨੂੰ ਇਸ ਆਹੁਦੇ ਤੋਂ ਹਟਾਉਣ ਸਬੰਧੀ ਪ੍ਰੈਸ ਕਾਨਫਰੰਸ ਤੇ ਸੋਸ਼ਲ ਮੀਡੀਆ ਰਾਹੀਂ ਹਲਾਸ਼ੇਰੀ ਦਿੱਤੀ ਸੀ ਕਿ ਜਥੇਦਾਰ ਸਾਹਿਬ ਜੀ ਦੋ ਦਸੰਬਰ ਵਾਲੇ ਹੁਕਮਾਂ ਨੂੰ ਬਾਦਲਾਂ ਤੇ ਲਾਗੂ ਕਰੋਂ, ਕੌਮ ਤੁਹਾਡੇ ਨਾਲ ਹੈ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਬਿਨਾਂ ਵਜ੍ਹਾ ਗੈਰ ਸਿਧਾਂਤਕ ਆਹੁਦੇ ਤੋਂ ਹਟਾਉਣ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਅਕਾਲ ਤਖ਼ਤ ਸਾਹਿਬ ਤੇ ਤਾਇਨਾਤ ਪੰਜ ਪਿਆਰਿਆਂ ਨੂੰ ਅਪੀਲ ਕਰਦੀ ਹੈ ਕਿ ਹੁਣ ਕੌਮ ਨੂੰ ਤੁਹਾਡੇ ਫੈਸਲੇ ਦਾ ਇੰਤਜ਼ਾਰ ਹੈ,ਕਿਉਂਕਿ ਉਨ੍ਹਾਂ ਕੋਲ ਅਧਿਕਾਰ ਤੇ ਪਾਵਰ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨੂੰ ਗੈਰ ਸੰਵਿਧਾਨਕ ਸਮਝ ਕੇ ਬਾਦਲਾਂ ਨੂੰ ਤਲਬ ਕਰ ਸਕਦੇ ਹਨ ,ਉਥੇ ਬੀਤੇ ਕੁਝ ਦਿਨਾਂ ਤੋਂ ਕੁਝ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਤੇ ਹੋਰ ਸਾਧਨਾਂ ਰਾਹੀਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲ ਕੇ ਪਿੱਠ ਥਾਪੀ ਜਾ ਰਹੀ ਸੀ ਕਿ ਬਾਦਲ ਤੇ ਦੋ ਦਸੰਬਰ ਵਾਲੇ ਹੁਕਮਾਂ ਨੂੰ ਲਾਗੂ ਕਰਵਾਉ,ਕੌਮ ਤੁਹਾਡੇ ਨਾਲ ਹੈ, ਹੁਣ ਬਾਦਲਾਂ ਨੇ ਤਾਂ ਸਮੁੱਚੇ ਸਿੱਖ ਪੰਥ ਦੀ ਪ੍ਰਵਾਹ ਨਾ ਕਰਦਿਆਂ ਗਿਆਨੀ ਰਘਬੀਰ ਸਿੰਘ ਜੀ ਨੂੰ ਜਥੇਦਾਰੀ ਦੇ ਆਹੁਦੇ ਤੋਂ ਹਟਾ ਦਿੱਤਾ ਹੈ ਜਦੋਂ ਕਿ ਅੰਤ੍ਰਿੰਗ ਕਮੇਟੀ ਵੱਲੋਂ ਪ੍ਰਧਾਨਗੀ ਤੋਂ ਆਹੁਦਾ ਦੇ ਚੁੱਕੇ ਭਾਈ ਹਰਜਿੰਦਰ ਸਿੰਘ ਧਾਮੀ ਸਬੰਧੀ ਅਜੇ ਕੋਈ ਫੈਸਲਾ ਨਹੀਂ ਲਿਆ, ਹੁਣ ਬਾਦਲਕਿਆਂ ਵਿਰੁੱਧ ਨਿਹੰਗ ਸਿੰਘ ਜਥੇਬੰਦੀਆਂ ਕੀ ਪੈਂਤੜਾ ਲੈਂਦੀਆਂ ਹਨ ,ਜਾ ਬਿਆਨ ਬਾਜੀ ਤੱਕ ਹੀ ਸੀਮਤ ਰਹਿੰਦੀਆਂ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ,ਪਰ ਦੂਸਰੇ ਪਾਸੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਾਗਦੀ ਜ਼ਮੀਰ ਵਾਲੇ ਸਮੂਹ ਪੰਥਕ ਆਗੂਆਂ ਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦੀ ਹੈ ਹੁਣ ਸਰਬੱਤ ਖਾਲਸਾ ਸੱਦਿਆ ਜਾਵੇ ਤੇ ਇਸ ਸੰਕਟ ਦਾ ਦਿਰੜਤਾ ਤੇ ਬਹਾਦਰੀ ਨਾਲ ਬਾਦਲਾਂ ਵੱਲੋਂ ਸੰਗਰਸ ਵਿੱਡਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਹੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਕਾਇਮ ਰੱਖਿਆ ਜਾ ਸਕਦਾ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਜਥੇਦਾਰ ਸਾਹਿਬ ਨੂੰ ਹਟਾਉਣ ਦੀ ਨਿੰਦਾ, ਨਿਹੰਗ ਸਿੰਘ ਜਥੇਬੰਦੀਆਂ ਨੂੰ ਅਕਾਲ ਤਖ਼ਤ ਸਾਹਿਬ ਦੀ ਪੁਰਾਤਨ ਮਰਯਾਦਾ ਮਹਾਨਤਾ ਤੇ ਸਰਵਉੱਚ ਨੂੰ ਕਾਇਮ ਰੱਖਣ ਲਈ ਸਖ਼ਤ ਕਦਮ ਚੁੱਕਣ ਦੇ ਨਾਲ ਨਾਲ ਸਮੁੱਚੇ ਸਿੱਖ ਪੰਥ ਨੂੰ ਇਸ ਵੱਡੇ ਪੰਥਕ ਸੰਕਟ ਨੂੰ ਹੱਲ ਕਰਨ ਲਈ ਸਰਬੱਤ ਖਾਲਸਾ ਸੱਦਣ ਦੀ ਅਪੀਲ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਕਿ ਬਾਦਲਾ ਨੂੰ ਪਤਾ ਲੱਗ ਚੁੱਕਾ ਸੀ ਕਿ ਗਿਆਨੀ ਰਘਬੀਰ ਜੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਗੀ ਹੋਣ ਦੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮ ਰਾਹੀਂ ਛੇਕਣ ਦੀ ਵਿਉਂਤਬੰਦੀ ਘੜੀ ਬੈਠੇ ਹਨ, ਭਾਈ ਖਾਲਸਾ ਨੇ ਕਿਹਾ ਇਹ ਕੰਮ ਜਥੇਦਾਰ ਸਾਹਿਬ ਜੀ ਨੂੰ ਜਲਦੀ ਕਰਨਾ ਚਾਹੀਦੀ ਸੀ ਪਰ ਉਹ ਜਥੇਦਾਰ ਸਾਹਿਬ ਪਹਿਲਾਂ ਆਪਣੇ ਆਹੁਦੇ ਨੂੰ ਬਚਾਉਣ ਖਾਤਰ ਦੇਰ ਕਰ ਗਏ ਅਤੇ ਬਾਦਲਾਂ ਨੇ ਗਿਆਨੀ ਰਘਬੀਰ ਸਿੰਘ ਜੀ ਨੂੰ ਆਹੁੰਦੇ ਤੋਂ ਹਟਾ ਦਿਤਾ, ਭਾਈ ਖਾਲਸਾ ਨੇ ਕਿਹਾ ਅਸੀ ਲੰਮੇ ਸਮੇਂ ਤੋਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਰਹੇ ਕਿ ਉਨ੍ਹਾਂ ਨੂੰ ਆਹੁਦੇ ਤੋਂ ਹਟਾਇਆ ਜਾ ਸਕਦਾ ਅਤੇ ਤੁਸੀਂ ਉਸ ਤੋਂ ਪਹਿਲਾਂ ਹੀ ਬਾਦਲਕਿਆਂ ਨੂੰ ਅਕਾਲ ਤਖ਼ਤ ਤੋਂ ਛੇਕ ਦਿਉ,ਪਰ ਜਥੇਦਾਰ ਸਾਹਿਬ ਅਜਿਹਾ ਕਰਨ ਵਿੱਚ ਅਸਫ਼ਲ ਰਹੇ ਤੇ ਬਾਦਲਾਂ ਤੇ ਵਾਰ ਕਰ ਦਿੱਤਾ,ਭਾਈ ਖਾਲਸਾ ਨੇ ਕਿਹਾ ਉਨ੍ਹਾਂ ਦੀ ਦੇਰੀ ਦਾ ਲਾਹਾ ਲੈਂਦਿਆਂ ਬਾਦਲਕਿਆਂ ਨੇ ਜਥੇਦਾਰ ਸਾਹਿਬ ਨੂੰ ਹਟਾਉਣ ਲਈ ਫੈਸਲਾ ਲੈ ਲਿਆ, ਭਾਈ ਖਾਲਸਾ ਨੇ ਦੱਸਿਆ ਹੁਣ ਅਕਾਲ ਤਖ਼ਤ ਸਾਹਿਬ ਤੱਕ ਤਾਇਨਾਤ ਗੁਰੂ ਸਾਹਿਬ ਜੀ ਦੇ ਪੰਜ ਪਿਆਰਿਆਂ ਕੋਲ ਜਥੇਦਾਰਾਂ ਨੂੰ ਗੈਰ ਸਿਧਾਂਤਕ ਹਟਾਉਣ ਵਿਰੁੱਧ ਬਾਦਲਕਿਆਂ ਵਿਰੁੱਧ ਫ਼ੈਸਲਾ ਲੈਣ ਦਾ ਪੂਰਾ ਅਧਿਕਾਰ ਹੈ ਤੇ ਪਾਵਰ ਹੈ,ਪਰ ਉਹ ਵੀ ਬਾਦਲ ਦੇ ਨੌਕਰ ਹੀ ਹਨ ਅਤੇ ਕੋਈ ਵੀ ਨੌਕਰ ਬਾਦਲਕਿਆਂ ਵਿਰੁੱਧ ਅਵਾਜ਼ ਨਹੀਂ ਬੁਲੰਦ ਕਰ ਸਕਦਾ,ਭਾਈ ਖਾਲਸਾ ਨੇ ਕਿਹਾ ਬੀਤੇ ਸਮੇਂ ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਸਮੇਂ ਪੰਜ ਪਿਆਰਿਆਂ ਵੱਲੋਂ ਲੈਂ ਸਟੈਂਡ ਨੂੰ ਫਿਰ ਤੋਂ ਦੁਹਰਾਉਣਾ ਅੱਜ ਸਮੇਂ ਅਤੇ ਸਿੱਖ ਪੰਥ ਦੀ ਮੁੱਖ ਮੰਗ ਹੈ ਅਤੇ ਅਜਿਹਾ ਧਰਮੀ ਕਾਰਜ਼ ਪੰਜ ਪਿਆਰਿਆਂ ਨੂੰ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਭਾਈ ਖਾਲਸਾ ਨੇ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਮੀਤ ਸਿੰਘ ਕਾਲਕਾ ਨੇ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸਾਹਿਬ ਨੂੰ ਆਹੁਦੇ ਤੋ…

Leave a Reply

Your email address will not be published. Required fields are marked *