ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)- ਸਰਕਾਰੀ ਜੀ.ਐਨ.ਐਮ ਸਕੂਲ ਆਫ ਨਰਸਿੰਗ ਗੁਰਦਾਸਪੁਰ ਦੀ ਪ੍ਰਿੰਸਿਪਲ ਪਰਮਜੀਤ ਕੌਰ ਪੂਰੇਵਾਲ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਔਰਤ ਦਿਵਸ ਦੇ ਮੌਕੇ ਔਰਤਾਂ ਨੂੰ ਆਪਣੇ ਅਧਿਕਾਰਾਂ ਅਤੇ ਫਰਜਾਂ ਪ੍ਰਤੀ ਜਗਾਉਣ ਲਈ ਜਾਗਰੂਕ ਕਰਦੀ ਹੈ। ਇਹ ਦਿਵਸ ਔਰਤਾਂ ਨੂੰ ਆਪਣੀ ਤਾਕਤ ਪਛਾਣਨ ਦੀ ਹਿੰਮਤ ਪ੍ਰਦਾਨ ਕਰਦਾ ਹੈ।ਇੱਕ ਪੜੀ ਲਿਖੀ ਔਰਤ ਘਰ ਦਾ ਸ਼ਿੰਗਾਰ ਅਤੇ ਸਮਾਜ ਦਾ ਦੀਪਕ ਹੁੰਦੀ ਹੈ। ਜੀਵਨ ਦੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਦੇਣ ਕਾਰਨ ਹੀ ਉਸ ਨੂੰ ਸਮਾਜ ਦੀ ਸਿਰਜਣਹਾਰ ਕਿਹਾ ਜਾਂਦਾ ਹੈ। ਔਰਤ ਪਰਿਵਾਰ ਦੀ ਪੂਰੀ, ਸਮਾਜ ਦੀ ਥੰਮ, ਰਾਸ਼ਟਰ ਦੀ ਤਾਕਤ ਅਤੇ ਅੱਧੀ ਆਬਾਦੀ ਦੀ ਪਚਾਣ ਹੈ। ਜੇਕਰ ਪੂਰਸ਼ ਔਰਤ ਦੇ ਤਮਾਮ ਗੁਣਾਂ ਦਾ ਸਨਮਾਨ ਕਰਨ ਅਤੇ ਹਰ ਸੁੱਖ ਦੁੱਖ ਵਿੱਚ ਉਸ ਦਾ ਸਾਥ ਦੇਵੇ ਤਾਂ ਹਰ ਦਿਨ੍ਹ ਔਰਤ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਸਕਦਾ ਹੈ।
