ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਮਾਰਚ ਨੂੰ ਚੰਡੀਗੜ੍ਹ ਵਿੱਚ ਲਾਏ ਜਾ ਰਹੇ ਮੋਰਚੇ ਨੂੰ ਫੇਲ ਕਰਨ ਲਈ ਮੋਰਚੇ ਦੇ ਆਗੂਆਂ ਦੀਆਂ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਗਿਰਫਤਾਰੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁਖਲਾਹਟ ਵਿੱਚ ਆ ਕਿ ਜਨਤਾ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੇ ਹਨ. ਇਸ ਸਬੰਧੀ ਪਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸਨ ਦੇ ਸੂਬਾ ਸੱਕਤਰ
ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੁਖ ਮੰਤਰੀ ਕਿਸਾਨਾਂ ਨੂੰ ਕੇਦਰ ਸਰਕਾਰ ਵਿਰੁਧ ਮੋਰਚੇ ਲਾਉਣ ਨੂੰ ਤਾਂ ਉਕਸਾਉਦਾ ਹੈ ਪਰ ਆਪਣੀ ਸਰਕਾਰ ਨਾਲ ਸਬੰਧਤ ਮੁਦਿਆ ਦੇ ਸੁਆਲ ਉਪਰ ਕਿਸਾਨਾਂ ਅਤੇ ਹੋਰ ਵਰਗਾ ਦੇ ਸੰਘਰਸ਼ ਨੂੰ ਪੁਲਿਸ ਦੀ ਦੁਰਵਰਤੋ ਕਰਕੇ ਕੁਚਲਿਆ ਜਾ ਰਿਹਾ ਹੈ.ਭਗਵੰਤ ਮਾਨ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਦਾਵਿਆ ਅਤੇ ਮੌਜੂਦਾ ਅਮਲ ਤੋਂ 180 ਦਰਜੇ ਦੇ ਕੋਨ ਤੇ ਘੁੰਮ ਚੁਕੀ ਹੈ ਜਿਸ ਲੋਕ ਰੋਹ ਦਾ ਸਿਆਸੀ ਖਮਿਆਜਾ ਮਾਨ ਸਰਕਾਰ ਨੂੰ ਲਾਜਮੀ ਭੁਗਤਣਾ ਪਵੇਗਾ. ਲਿਬਰੇਸਨ ਨੇ ਮੰਗ ਕੀਤੀ ਹੈ ਕਿ ਸਰਕਾਰ ਗਿਰਫਤਾਰ ਕੀਤੇ ਕਿਸਾਨਾਂ ਨੂੰ ਫੌਰੀ ਰਿਹਾ ਕਰਕੇ ਉਹਨਾਂ ਦੇ ਮਸਲਿਆਂ ਉਪਰ ਗਲਬਾਤ ਕਰੇ.


