ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)– ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਮੁਤਾਬਿਕ ਹੁਲੜਬਾਜਾਂ ਨਾਲ਼ ਲੋਹਾ ਕਿ ਸ਼ਹੀਦ ਹੋਏ ਭਾਈ ਪਰਦੀਪ ਸਿੰਘ ਖਾਲਸਾ ਗਾਜ਼ੀ ਕੋਟ ਗੁਰਦਾਸਪੁਰ ਦੀ ਦੂਸਰੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਗਾਜ਼ੀ ਕੋਟ ਗੁਰਦਾਸਪੁਰ ਵਿਖੇ ਬਹੁਤ ਸ਼ਰਧਾ ਭਾਵਨਾਵਾਂ ਤੇ ਯਾਦਾਂ ਨੂੰ ਲੈ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਮਨਾਈ ਜਾ ਰਹੀ ਹੈ ਅਤੇ ਬਰਸੀ ਸਬੰਧੀ ਅੱਜ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਦੀ ਯਾਦ’ਚ ਬਣਾਏ ਅਸਥਾਨ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਅਰੰਭ ਕਰ ਦਿੱਤੇ ਗਏ ਹਨ ਜਿਨ੍ਹਾਂ ਦੇ ਸੰਪੂਰਨ ਭੋਗ 6 ਮਾਰਚ ਸਵੇਰ ਸਾਡੇ ਦਸ ਵਜੇ ਪਾਏਂ ਜਾਣਗੇ ਅਤੇ ਕੀਰਤਨੀ ਜਥਿਆਂ ਵੱਲੋਂ ਕਲਯੁੱਗ ਮੈਂ ਕੀਰਤਨ ਪ੍ਰਧਾਨਾ ਇਲਾਹੀ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਨੂੰ ਸ਼ਰਧਾਂਜ਼ਲੀ ਭੇਂਟ ਕਰਨਗੇ, ਸ਼ਹੀਦੀ ਬਰਸੀ ਤੇ ਵੱਖ ਵੱਖ ਧਾਰਮਿਕ ਸਿਆਸੀ ਸਮਾਜਿਕ ਆਗੂਆ ਤੋ ਇਲਾਵਾ ਸੈਂਕੜੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨ ਆਪਣੀ ਫ਼ੌਜਾਂ ਸਮੇਤ ਸੰਗਤਾਂ ਦੇ ਦਰਸ਼ਨ ਕਰਨਗੇ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਗਾਜ਼ੀ ਕੋਟ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ, ਸਮਾਗਮ ‘ਚ ਵਿਸ਼ੇਸ਼ ਤੌਰ ਤੇ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਤੇ ਦਮਦਮੀ ਟਕਸਾਲ ਦੀ ਮਹਾਨ ਧਾਰਮਿਕ ਸਖਸ਼ੀਅਤ ਭਾਈ ਮੋਹਕਮ ਸਿੰਘ ਜੀ, ਬੁੱਢੇ ਦਲ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ ਤੇ ਹੋਰ ਆਗੂ ਪਹੁੱਚ ਰਹੇ ਹਨ, ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਦੇ ਸਤਿਕਾਰਯੋਗ ਪਿਤਾ ਜੀ ਤੋਂ ਸ਼ਹੀਦੀ ਸਮਾਗਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਦੱਸਿਆ ਸਮਾਗਮ’ਚ ਹਜ਼ਾਰਾਂ ਸੰਗਤਾਂ ਦੇ ਪਹੁੰਚਣ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਗੁਰੂ ਕਾ ਲੰਗਰ ਐਨ ਆਈ ਆਰ ਭਰਾਵਾਂ ਤੇ ਸੰਗਤਾਂ ਵੱਲੋਂ ਕੀਤੀ ਗਿਆ, ਭਾਈ ਖਾਲਸਾ ਨੇ ਦੱਸਿਆ ਇਹ ਅਸਥਾਨ ਗੁਰਦਾਸਪੁਰ ਤੋਂ ਪੰਜ ਕਿਲੋਮੀਟਰ ਦੂਰੀ ਤੇ ਸਥਿਤ ਹੈ ਸਮੂਹ ਸਥਾਨਕ ਸੰਗਤਾਂ ਨੂੰ ਹੁੰਮਹੁਮਾ ਕਿ ਸ਼ਹੀਦ ਭਾਈ ਪਰਦੀਪ ਸਿੰਘ ਖਾਲਸਾ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ।


