ਬਟਾਲਾ, ਗੁਰਦਾਸਪੁਰ 20 ਦਸੰਬਰ (ਸਰਬਜੀਤ ਸਿੰਘ) — ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖਪੁਰ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾ ਨਿਭਾਅ ਰਹੇ ਸਰਦਾਰ ਮਨਜੀਤ ਸਿੰਘ ਸੰਧੂ ਨੂੰ ਰਾਜ ਪੁਰਸਕਾਰ ਮਿਲਣ ਤੇ ਸੇਖਪੁਰ ਪਿੰਡ ਦੇ ਪਤਵੰਤੇ ਸੱਜਣਾ ਵੱਲੋ ਸਕੂਲ ਪਹੁੰਚ ਕੇ ਵਿਸ਼ੇਸ਼ ਤੌਰ ਤੇ ਖੂਬਸੂਰਤ ਤੋਹਫੇ ਦੇਕੇ ਸਨਮਾਨਿਤ ਕੀਤਾ ਗਿਆ । ਇਥੇ ਇਹ ਵਰਣਨ ਯੋਗ ਹੈ ਕਿ ਇਸ ਸਕੂਲ ਦੇ ਬਾਨੀ ਬਾਬਾ ਕਿਹਰ ਸਿੰਘ ਦੇ ਦਰਸਾਹੇ ਪੂਰਨਿਆਂ ਤੇ ਚੱਲਦਿਆਂ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਆਪਣੀ ਦੂਰ ਅੰਦੇਸੀ ਸੋਚ ਸਦਕਾ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਇਸ ਸਕੂਲ ਦੀ ਨੁਹਾਰ ਹੀ ਬਦਲ ਦਿੱਤੀ ਹੈ । ਇਹ ਸਕੂਲ ਨਾ ਹੁਣ ਕੇਵਲ ਗੁਰਦਾਸਪੁਰ ਜਿਲੇ ਅੰਦਰ ਹੀ ਵਿੱਲਖਣ ਪਹਿਚਾਣ ਰੱਖਦਾ ਹੈ ਸਗੋ ਪੰਜਾਬ ਪੱਧਰ ਦੇ ਨਾਮਵਰ ਸਕੂਲਾ ਵਿੱਚ ਵੀ ਇੱਕ ਹੈ । ਬਾਬਾ ਕਿਹਰ ਸਿੰਘ ਦੇ ਸਪੁੱਤਰ ਰਿਟਾਇਰਡ ਹੈਡਮਾਸਟਰ ਕਰਮਜੀਤ ਸਿੰਘ ਬੱਲ ਜੀ ਵੱਲੋਂ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਜੀ ਨੂੰ ਖੂਬਸੂਰਤ ਕੜਾ ਭੇਟ ਕੀਤਾ ਗਿਆ ਤੇ ਭਵਿਖ ਵਿੱਚ ਵੀ ਹੋਰ ਤਰੱਕੀਆਂ ਕਰਨ ਲਈ ਸੁੱਭਕਾਮਨਾਵਾ ਦਿੱਤੀਆਂ । ਇਸ ਮੌਕੇ ਉਹਨਾ ਨਾਲ ਮਾਸਟਰ ਨਿਰਮਲ ਸਿੰਘ ਬੱਲ ਸੇਖਪੁਰ ਖੁਰਦ ਅਤੇ ਸਾਬਕਾ ਸਰਪੰਚ ਜਸਬੀਰ ਸਿੰਘ ਬੱਲ ਸੇਖਪੁਰ ਕਲਾਂ ਵੀ ਹਾਜਰ ਸਨ । ਅਧਿਆਪਕ ਸਾਹਿਬਾਨ ਵਿੱਚ ਲੈਕਚਰਾਰ ਡਾ. ਮਦਨ ਲਾਲ, ਸਤਨਾਮ ਸਿੰਘ ਡੀਪੀਈ , ਸੁਖਦੀਪ ਸਿੰਘ ਮੈਥ ਮਾਸਟਰ , ਕੋਮਲਪ੍ਰੀਤ ਸਿੰਘ ਅੰਗਰੇਜੀ ਮਾਸਟਰ , ਰਾਜਵਿੰਦਰ ਸਿੰਘ , ਰਮਨੀਕ ਸਿੰਘ ਹਾਜਰ ਸਨ ।


