ਗੁਰਦਾਸਪੁਰ, 20 ਦਸੰਬਰ ( ਸਰਬਜੀਤ ਸਿੰਘ)– ਗਿਆਨੀ ਹਰਪ੍ਰੀਤ ਸਿੰਘ ਤੇ ਬਾਦਲਕਿਆਂ ਦੇ ਕਬਜ਼ੇ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਕੱਲ੍ਹ ਕਟਾਣਾ ਸਾਹਿਬ ਗੁਰਦੁਆਰਾ ‘ਚ ਇੱਕ ਮੀਟਿੰਗ ਕਰਕੇ ਬਿਨਾਂ ਵਿਧੀ ਵਿਧਾਨ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ 15 ਦਿਨ ਲਈ ਬਰਦਾਸ਼ਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਤੇ ਹੈਂਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਡਿਊਟੀ ਲਾਈ ਹੈ ਅਤੇ ਆਪਣੇ ਹੀ ਤਿੰਨ ਅਕਾਲੀਆਂ ਦੀ ਕਮੇਟੀ ਬਣਾਈ ਬਣਾ ਕੇ 15 ਦਿਨਾਂ ‘ਚ ਰੀਪੋਰਟ ਦੇਣ ਲਈ ਕਿਹਾ ਗਿਆ ਹੈ, ਬਾਦਲਕਿਆਂ ਦੀ ਤਖਤਾਂ ਦੇ ਜਥੇਦਾਰਾਂ ਦੀ ਕਿਰਦਾਰਕੁਸ਼ੀ , ਨਿਰਾਦਰੀ ਤੇ ਬੇਇੱਜਤ ਕਰਕੇ ਕੱਢਣ ਵਾਲੀ ਨੀਤੀ ਵਿਰੁੱਧ ਹੁਣ ਸਿੱਖ ਸਿਆਸਤ ਵਿੱਚ ਪੰਚਾਲ ਆ ਗਿਆ ਹੈ ਅਤੇ ਸਮੁੱਚਾ ਸਿੱਖ ਪੰਥ, ਫੈਡਰੇਸ਼ਨਾਂ, ਸਾਬਕਾ ਫੈਡਰੇਸ਼ਨ ਆਗੂ,ਨਿਹੰਗ ਸਿੰਘ ਜਥੇਬੰਦੀਆਂ ਤੇ ਸਿੱਖ ਬੁੱਧੀਜੀਵੀਆਂ ਸਮੇਂਤ ਧਾਰਮਿਕ ਖੇਤਰ ਵਿੱਚ ਸਰਗਰਮ ਸੰਤ ਮਹਾਂਪੁਰਸ਼ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਨਿੱਤਰੇ ਹਨ, ਬੀਤੇ ਦਿਨੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ, ਸਾਬਕਾ ਫੈਡਰੇਸ਼ਨ ਨੇਤਾਵਾਂ ਤੋਂ ਉਪਰੰਤ ਹੁਣ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਨੇ ਖੁੱਲ੍ਹ ਗਿਆਨੀ ਹਰਪ੍ਰੀਤ ਸਿੰਘ ਨਾਲ ਹੋਈ ਧੱਕੇਸਾਹੀ ਵਿਰੁੱਧ ਖੜਨ ਦਾ ਐਲਾਨ ਕਰ ਦਿੱਤਾ ਹੈ ਜੋਂ ਸਮੇਂ ਦੀ ਲੋੜ ਵਧੀਆ ਐਲਾਨ ਤੇ ਸੰਘਰਸ਼ ਕਿਹਾ ਜਾ ਸਕਦਾ ਅਤੇ ਆਉਣ ਵਾਲੇ ਦਿਨਾਂ ਵਿੱਚ ਸਿੱਖ ਸਿਆਸਤ ਵਿੱਚ ਇੱਕ ਵੱਡਾ ਭੂਚਾਲ ਆਉਣ ਵਾਲ਼ਾ ਹੈ ਜੋਂ ਬਾਦਲਕਿਆਂ ਦੀ ਪੰਡ ਨੂੰ ਰੋੜ ਕੇ ਲੈ ਜਾਵੇਗਾ ਕਿਉਂਕਿ ਸਿੱਖ ਸੰਗਤਾਂ ਨੂੰ ਬਾਦਲਕਿਆਂ ਦੀਆਂ ਤਖਤਾਂ ਦੇ ਜਥੇਦਾਰਾਂ ਨੂੰ ਬੇਕਦਰੀ ਤੇ ਬੇਇੱਜਤ ਕਰਕੇ ਕੱਢਣ ਵਾਲੀ ਤਖ਼ਤ ਵਿਰੋਧੀ ਨੀਤੀ ਬਿਲਕੁਲ ਪਸੰਦ ਨਹੀਂ ਅਤੇ ਇਸ ਨੀਤੀ ਦਾ ਕਰਾਰੇ ਹੱਥਾਂ ਨਾਲ ਜੁਵਾਬ ਦਿੱਤਾ ਜਾਵੇਗਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਸਮੇਸ਼ ਤਰਨਾਦਲ ਮੁਖੀ, ਸ਼ਹੀਦ ਬਾਬਾ ਜੀਵਨ ਸਿੰਘ ਤਰਨਾਦਲ ਦੇ ਮੁੱਖੀ ਤੇ ਮਾਮਲਾ ਤਰਨਾ ਦਲ ਸ਼ਹੀਦ ਬਾਬਾ ਸੰਗਤ ਸਿੰਘ ਦੀ ਅਗਵਾਈ ਹੇਠ 38 ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਨਿਤਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗੈਰ ਸਿਧਾਂਤਕ ਆਹੁਦੇ ਤੋਂ ਬਾਦਲਕਿਆਂ ਨੇ ਆਪਣੀ ਮੌਕਾ ਪ੍ਰਸਤੀ ਰਾਹੀਂ ਹਟਾਇਆ ਤੇ ਉਹਨਾਂ ਦੀ ਕਿਰਦਾਰਕੁਸ਼ੀ ਕਰਵਾਈ, ਬਾਗੀ ਧੜੇ ਨੇ ਵੀ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੇ ਬਣਾਈ ਕਮੇਟੀ ਤੇ ਵੀ ਉਂਗਲੀ ਚੁੱਕੀ ਹੈ, ਭਾਈ ਖਾਲਸਾ ਦੱਸਿਆ ਲੋਕ ਕਹੇ ਰਹੇ ਹਨ ਕਿ ਉਨ੍ਹਾਂ ਦੇ ਗਾਲ਼ ਕੱਢਣ ਨੂੰ ਅਧਾਰ ਬਣਾਇਆ ਗਿਆ ਤਾਂ ਫਿਰ ਧਾਮੀ ਨੂੰ ਉਨ੍ਹਾਂ ਦੇ ਆਹੁਦੇ ਤੋਂ ਕਿਉਂ ਨਹੀਂ ਹਟਾਇਆ ਗਿਆ,ਲੋਕ ਇਹ ਵੀ ਕਹਿੰਦੇ ਹਨ ਕਿ 15 ਸਾਲ ਪੁਰਾਣਾ ਮੁਦੇ ਦੀ ਗੱਲ ਕਰੀਏ ਤਾਂ ਸਰਬਉਚ ਅਦਾਲਤ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਬਣਾਈ ਜਾ ਸਕਦੀ ਸੀ, ਪਰ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਧੜੇ ਵੱਲੋਂ ਤਖ਼ਤ ਸਾਹਿਬ ਵਰਗੀ ਸਨਮਾਨਯੋਗ ਉੱਚ ਹਸਤੀ ਨੂੰ ਕਿਰਦਾਰਕੁਸ਼ੀ ਰਾਹੀਂ ਨੀਚਾਂ ਵਿਖਾ ਕੇ ਬਰਖਾਸਤ ਕਰਨਾ ਸਿੱਖ ਕੌਮ ਨੂੰ ਬਿਲਕੁਲ ਬਰਦਾਸ਼ਤ ਨਹੀਂ, ਭਾਈ ਖਾਲਸਾ ਨੇ ਦੱਸਿਆ ਜਥੇਦਾਰ ਅਕਾਲ ਤਖ਼ਤ ਸਾਹਿਬ ਵੀ ਅਕਾਲੀ ਦਲ ਦੇ ਇਸ ਫੈਸਲੇ ਤੋਂ ਪੂਰੀ ਤਰ੍ਹਾਂ ਖਫਾ ਹਨ ਕਿ ਜੋਂ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ 27 ਸੈਕਿੰਡ ਦੀ ਵੀਡੀਓ ਰਿਕਾਰਡਿੰਗ ਵਾਇਰਲ ਕੀਤੀ ਗਈ ਉਸ ਦੀ ਕਾਪੀ ਸਿਰਫ਼ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਪੈਨਡਰਾਇਵ ਸੀ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਗਿਣੀ ਮਿਥੀ ਸਾਜਸ਼ ਤੋਂ ਘੱਟ ਨਹੀਂ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਅਸਤੀਫਾ ਦੇ ਸਕਦੇ ਹਨ ਅਤੇ ਸਿੱਖ ਸਿਆਸਤ ਵਿੱਚ ਵੱਡਾ ਭੂਚਾਲ ਆ ਜਾਵੇਗਾ ਤਾਂ ਬਾਦਲਕਿਆਂ ਦੀਆਂ ਸਿੱਖ ਤੇ ਤਖਤਾਂ ਵਿਰੋਧੀ ਘਟੀਆਂ ਨੀਤੀਆਂ ਨੂੰ ਰੋੜ ਕੇ ਲੈ ਜਾਵੇਗਾ, ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਨੇ ਖੁਲਾ ਐਲਾਨ ਕੀਤਾ ਹੈ ਕਿ ਇਸ ਤਰ੍ਹਾਂ ਤਾਨਾਸ਼ਾਹੀ, ਗੈਰ ਸਿਧਾਂਤਕ ਕਿਰਦਾਰਕੁਸ਼ੀ ਰਾਹੀਂ ਸਤਿਕਾਰ ਯੋਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਹੁਦੇ ਤੋਂ ਹਟਾਉਣਾ ਬਰਦਾਸ਼ਤ ਨਹੀਂ ਕੀਤੀ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੀਤੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ , ਇਹਨਾਂ ਸਾਰੇ ਜਥੇਦਾਰ ਸਾਹਿਬਾਨਾਂ ਨੇ ਵੱਡੇ ਸਾਹਿਬਜ਼ਾਦੇ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ।


