ਗੁਰਦਾਸਪੁਰ, 3 ਦਸੰਬਰ (ਸਰਬਜੀਤ ਸਿੰਘ)– ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨਾਲ ਲੁਧਿਆਣਾ ਦੇ ਲੋਕ ਬਹੁਤ ਦੁੱਖੀ ਤੇ ਕਈਆਂ ਨੂੰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਇਹ ਲੋਕ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਇਸ ਨਾਲੇ ਦੇ ਪ੍ਰਦੂਸ਼ਿਤ ਪਾਣੀ ਤੋਂ ਸਾਨੂੰ ਬਚਾਇਆ ਜਾਵੇ, ਭਾਵੇਂ ਕਿ ਪੰਜਾਬ ਸਰਕਾਰ ਨੇ ਪਿੱਛੇ ਜਿਹੇ ਵਾਤਾਵਰਨ ਪ੍ਰੇਮੀ ਤੇ ਮੈਂਬਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਰਾਹੀਂ ਇਸ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੂੰ ਸਾਫ ਕਰਵਾਉਣ ਦੀ ਇੱਕ ਮੁਹਿੰਮ ਵਿੱਢੀ ਸੀ ਅਤੇ ਰਸਮੀ ਉਦਘਾਟਨ ਤੋਂ ਬਾਅਦ ਧਾਰਮਿਕ ਆਗੂ ਸੀਚੇਵਾਲ ਨੇ ਕਿਹਾ ਸੀ ਕਿ ਉਹ ਇਸ ਪ੍ਰਦੂਸ਼ਿਤ ਪਾਣੀ ਨੂੰ ਲੁਧਿਆਣਾ ਨਿਵਾਸੀਆਂ ਦੇ ਪੀਣਯੋਗ ਬਣਾ ਦੇਣਗੇ,ਪਰ ਪੰਜਾਬ ਸਰਕਾਰ ਇਸ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੂੰ ਸਾਫ ਕਰਨ ਵਾਲੀ ਵਿੱਢੀ ਮੁਹਿੰਮ’ਚ ਬਹੁਤ ਬੁਰੀ ਅਸਫਲ ਸਿੱਧ ਹੋਈ,ਜਿਸ ਦੇ ਰੋਸ ਵਜੋਂ ਆਪ ਪਾਰਟੀ ਦੇ ਸਥਾਨਕ ਵਿਧਾਇਕ ਨੇ ਆਪਣਾ ਉਦਘਾਟਨੀ ਪੱਥਰ ਤੋੜ ਦਿੱਤਾ ਸੀ ਅਤੇ ਸਰਕਾਰ ਦੀ ਇਹ ਮੁਹਿੰਮ ਠੁੱਸ ਹੋ ਕੇ ਰਹੇਗੀ,ਹੁਣ ਇਸ ਪਾਣੀ ਪ੍ਰਦੂਸ਼ਿਤ ਕਰਨ ਵਾਲੇ ਲੁਧਿਆਣਾ ਫੈਕਟਰੀਆਂ ਦੇ ਜੁਮੇਵਾਰ ਮਾਲਕਾਂ ਨੇ ਸਮਾਜ ਸੇਵਕ ਲੱਖਾਂ ਸਿਧਾਨਾ ਤੇ ਹੋਰਾਂ ਵੱਲੋਂ ਫੈਕਟਰੀਆਂ ਦਾ ਬੁੱਢੇ ਨਾਲੇ’ਚ ਆ ਰਹੇ ਗੰਦੇ ਪਾਣੀ ਨੂੰ ਰੋਕਣ ਦੀ ਪੰਜਾਬੀਆਂ ਨੂੰ 3 ਦਸੰਬਰ ਦੀ ਕਾਲ ਦਿਤੀ ਤਾਂ ਸਰਕਾਰ ਨੇ ਰਾਤ ਤੋਂ ਹੀ ਸਮਾਜ ਸੇਵਕਾਂ ਤੇ ਹੋਰ ਆਗੂਆਂ ਨੂੰ ਚੁੱਕਣ ਲਈ ਘਰਾ’ਚ ਛਾਪਾਮਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਕਿ ਪੰਜਾਬੀਆਂ ਨੂੰ ਤਾਜਪੁਰ ਰੋਡ ਤੋਂ ਰੋਕਿਆ ਜਾ ਸਕੇ ਅਤੇ ਦੂਜੇ ਪਾਸੇ ਫੈਕਟਰੀਆਂ ਦੇ ਮਾਲਕਾਂ ਵੱਲੋਂ ਦੋ ਲੱਖ ਦੇ ਲੱਗਭੱਗ ਪ੍ਰਵਾਸੀ ਮਜ਼ਦੂਰਾਂ ਨੂੰ ਸਥਾਨਕ ਥਾਂ ਤੇ ਵੱਡੀਆਂ ਵੱਡੀਆਂ ਗੱਡੀਆਂ ਰਾਹੀਂ ਲਿਆਂਦਾ ਗਿਆ ਤਾਂ ਕਿ ਸਮਾਜ ਸੇਵਕ ਪੰਜਾਬੀਆਂ ਤੇ ਪ੍ਰਵਾਸੀਆਂ ਵਿਚਕਾਰ ਝਗੜਾ ਕਰਵਾਇਆ ਜਾ ਸਕੇ, ਸਰਕਾਰ ਜਾਣਬੁਝ ਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰ ਰਹੀ ਹੈ ਜੋਂ ਸਰਕਾਰ ਦੀ ਅਤੇ ਨਿੰਦਣਯੋਗ ਨੀਤੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਸਰਕਾਰ ਦੀ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਵਰਤੀ ਜਾ ਰਹੀ ਦੋਗਲੀ ਨੀਤੀ ਤੇ ਢਿੱਲ ਮੱਠ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਇਸ ਪ੍ਰਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਵਿੱਢੀ ਮੁਹਿੰਮ ਨੂੰ ਜਲਦੀ ਤੋਂ ਜਲਦੀ ਦੁਬਾਰਾ ਜੰਗੀ ਪੱਧਰ ਤੇ ਸ਼ੁਰੂ ਕਰਕੇ ਲੁਧਿਆਣਾ ਨਿਵਾਸੀਆਂ ਨੂੰ ਪ੍ਰਦੂਸ਼ਿਤ ਪਾਣੀ ਨਾਲ ਲੱਗ ਰਹੀਆਂ ਭਿਆਨਕ ਬਿਮਾਰੀਆਂ ਤੋਂ ਮੁਕਤ ਕਰਵਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੱਜ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਤੋਂ ਦੁਖੀ ਲੋਕਾਂ ਵੱਲੋਂ ਫੈਕਟਰੀਆਂ ਦਾ ਪਾਣੀ ਰੋਕਣ ਦੀ ਦਿੱਤੀ ਕਾਲ ਤੇ ਲੱਖਾਂ ਪਰਵਾਸੀਆਂ ਦੇ ਸਥਾਨਕ ਜਗਾਂ ਤੇ ਇਕੱਠੇ ਹੋਣ ਤੇ ਪੰਜਾਬੀਆਂ ਨੂੰ ਘਰਾਂ’ਚ ਫੜਨ ਤੇ ਆਉਣ ਵਾਲਿਆ ਨੂੰ ਰੋਕਣ ਵਾਲ਼ੀ ਸਰਕਾਰ ਦੀ ਲੋਕ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਅਤੇ ਕੀਤੇ ਵਾਅਦੇ ਮੁਤਾਬਕ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੂੰ ਸ਼ੁੱਧ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਦੱਸਿਆ ਇਸ ਸਬੰਧੀ ਬੀ ਡਵੀਜ਼ਨ ਥਾਣਾ ਅੰਮ੍ਰਿਤਸਰ ਦੀ ਪੁਲਿਸ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰੋਂ ਉਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਨਾਂ ਮਿਲੇ ਤਾਂ ਹੁਸ਼ਿਆਰਪੁਰ ਜਾਂ ਕੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਧਰ ਜਾ ਰਹੇ ਹੋ ਤਾਂ ਤੁਹਾਨੂੰ ਸਾਡੇ ਨਾਲ ਥਾਣੇ ਜਾਣਾਂ ਪਵੇਗਾ, ਭਾਈ ਖਾਲਸਾ ਨੇ ਦੱਸਿਆ ਕਿ ਇੱਕ ਪਾਸੇ ਤਾਂ ਪ੍ਰਦੂਸ਼ਿਤ ਪਾਣੀ ਨੂੰ ਸਾਫ ਕਰਵਾਉਣ ਦੀ ਮੰਗ ਕਰਨ ਵਾਲਿਆਂ ਨੂੰ ਸਥਾਨਕ ਜਗਾਂ ਤੋ ਸ਼ਰੇਆਮ ਰੋਕਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਫੈਕਟਰੀਆਂ ਦੇ ਮਾਲਕਾਂ ਵੱਲੋਂ ਲੱਖਾਂ ਪਰਵਾਸੀਆਂ ਨੂੰ ਗੱਡੀਆਂ ਟਰੱਕਾਂ ਤੇ ਹੋਰ ਵਹੀਕਲਾਂ ਰਾਹੀਂ ਇਥੇ ਇਕੱਠੇ ਹੋਣ ਦੀ ਖੁੱਲ ਦਿੱਤੀ ਗਈ, ਭਾਈ ਖਾਲਸਾ ਨੇ ਦੱਸਿਆ ਸਰਕਾਰ ਦੀ ਇਸ ਪਾਸੇ ਕੀ ਮਨਸ਼ਾ ਸੀ ਸਮੇਂ ਮੁਤਾਬਿਕ ਪਤਾ ਲੱਗ ਜਾਵੇਗਾ, ਭਾਈ ਖਾਲਸਾ ਨੇ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਫੈਕਟਰੀ ਮਾਲਕਾਂ ਦੀ ਪਿੱਠ ਤੇ ਖਲੋਤੀ ਹੈ, ਜਿਨ੍ਹਾਂ ਦੀਆਂ ਫੈਕਟਰੀਆਂ ਦੇ ਪੈ ਰਹੇ ਗੰਦੇ ਪਾਣੀ ਕਾਰਨ ਬੁੱਢੇ ਨਾਲੇ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਲੁਧਿਆਣਾ ਦੇ ਕਰੌੜਾਂ ਲੋਕਾਂ ਲਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਸਰਕਾਰ ਦੀ ਲੁਧਿਆਣਾ ਦੇ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਵਰਤੀ ਜਾ ਰਹੀ ਢਿਲ ਮੱਠ ਤੇ ਵਿਰੋਧ ਕਰਨ ਵਾਲਿਆਂ ਨਾਲ ਲੱਖਾਂ ਪਰਵਾਸੀਆਂ ਦਾ ਟਕਰਾਓ ਕਰਵਾਉਣ ਵਾਲੀ ਵਰਤੀ ਗਈ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਜਿਹੜੀ ਡਿਉਡੀ ਬੁੱਢੇ ਨਾਲੇ ਨੂੰ ਸਾਫ ਕਰਨ ਦੀ ਧਾਰਮਿਕ ਆਗੂ, ਵਾਤਾਵਰਨ ਪ੍ਰੇਮੀ ਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸੌਂਪੀ ਗਈ ਸੀ, ਉਸ ਨੂੰ ਨੇਪਰੇ ਚਾੜ੍ਹਨ ਲਈ ਸਰਕਾਰੀ ਗ੍ਰਾਂਟ ਦੇ ਕੇ ਜਲਦੀ ਤੋਂ ਜਲਦੀ ਕੰਮ ਸ਼ੁਰੂ ਕੀਤਾ ਜਾਵੇ ,ਤਾਂ ਕਿ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਤੋਂ ਲੁਧਿਆਣਾ ਨਿਵਾਸੀਆਂ ਨੂੰ ਨਿਜਾਤ ਦਵਾਈ ਜਾ ਸਕੇ, ਭਾਈ ਖਾਲਸਾ ਨੇ ਕਿਹਾ ਫੈਕਟਰੀਆਂ ਦੇ ਮਾਲਕਾਂ ਵੱਲੋਂ ਪੰਜਾਬੀਆਂ ਨਾਲ ਟਕਰਾਅ ਕਰਵਾਉਣ ਲਈ ਭੇਜੇ ਗਏ ਲੱਖਾਂ ਪਰਵਾਸੀਆਂ ਦੇ ਦੋਸ਼ਾਂ ਵਜੋਂ ਕਾਰਵਾਈ ਕੀਤੀ ਜਾਵੇ, ਕਿਉਂਕਿ ਇਸ ਟਕਰਾਓ ਨਾਲ ਵੱਡਾ ਹਾਦਸਾ ਵਰਤ ਸਕਦਾ ਸੀ ਤੇ ਪੰਜਾਬ ਦਾ ਸ਼ਾਂਤਮਈ ਮਾਹੌਲ ਵਿਗੜ ਸਕਦਾ ਸੀ,ਜੋ ਟਲ ਗਿਆ, ਭਾਈ ਖਾਲਸਾ ਨੇ ਕਿਹ…