ਜਲੰਧਰ’ਚ ਦੋ ਸਾਲ ਦੇ ਬੱਚੇ ਦੀ ਮੌਤ,ਸੱਤ ਸਾਲ ਦੇ ਬਾਅਦ ਮਿਲਿਆ ਸੀ ਇਕਲੌਤਾ ਪੁੱਤਰ’ਧਾਰਮਿਕ ਸਥਾਨ ਤੇ ਜਾ ਰਹੇ ਸੀ ਮੁੰਡਨ ਕਰਵਾਉਣ,ਮੁਲਜ਼ਮ ਨੂੰ ਹੋਵੇ ਸਖਤ ਸਜਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 22 ਅਪ੍ਰੈਲ (ਸਰਬਜੀਤ ਸਿੰਘ)– ਜਲੰਧਰ ਸ਼ਹਿਰ ਦੇ ਕਿਸ਼ਨਪੁਰਾ ਇਲਾਕੇ’ਚ ਮਾਇਆਧਾਰੀ ਕਾਰ ਚਾਲਕ ਨੇ ਇੱਕ ਦੋ ਸਾਲਾਂ ਮਾਸੂਮ ਬੱਚੇ ਨੂੰ ਟੱਕਰ ਮਾਰ ਕੇ ਮਾਰ ਦਿੱਤਾ ਤੇ ਮੌਕੇ ਤੋਂ ਗੱਡੀ ਭਜਾ ਕੇ ਫਰਾਰ ਹੋ ਗਿਆ, ਬੱਚੇ ਦੇ ਮਾਪੇ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ, ਕਿਉਂਕਿ ਅੱਜ ਹੀ ਇਸ ਸੱਤ ਸਾਲ ਦੇ ਬਾਅਦ ਪੈਦਾ ਹੋਏ ਇਕਲੌਤੇ ਪੁੱਤਰ ਦਾ ਮੁੰਡਨ ਕਰਵਾਉਣ ਲਈ ਮਾਤਾ ਦੇ ਧਾਰਮਿਕ ਅਸਥਾਨ ਤੇ ਬੱਚੇ ਨੂੰ ਲੈ ਕੇ ਜਾਣਾ ਸੀ ਤੇ ਘਰ ਵਿੱਚ ਬਹੁਤ ਵਧੀਆ ਤੇ ਸਾਰਾ ਖੁਸ਼ੀ ਦਾ ਮਹੌਲ ਸੀ ,ਪਰ ਕੁਦਰਤ ਨੂੰ ਇਹ ਧਾਰਮਿਕ ਸਥਾਨ ਤੇ ਬੱਚੇ ਦੀ ਮੁੰਡਨ ਵਾਲੀ ਰਸਮ ਸ਼ਾਇਦ ਮਨਜ਼ੂਰ ਨਹੀਂ ਸੀ ? ਤਾਂ ਹੀ ਅਜਿਹਾ ਭਾਣਾ ਹੋਇਆ, ਜੋ ਨਹੀਂ ਸੀ ਹੋਣਾ ਚਾਹੀਦਾ,ਕਿਉਂਕਿ ਮਾਪਿਆਂ ਤੋਂ ਸੱਤ ਸਾਲ ਬਾਅਦ ਪੈਦਾ ਹੋਇਆਂ ਇਕਲੌਤਾ ਪੁੱਤਰ ਸਦਾ ਸਦਾ ਲਈ ਵਿਛੜ ਗਿਆ, ਇਲਾਕੇ ਵਿੱਚ ਇਸ ਘਟਨਾ ਕਰਕੇ ਸਦਮੇਂ ਦਾ ਮਹੌਲ ਬਣਿਆ ਪਿਆ ਹੈ ਤੇ ਦੋਸ਼ੀ ਕਾਰ ਚਾਲਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਸਰਕਾਰ ਤੋਂ ਮੰਗ ਕਰ ਰਿਹਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਮੰਦਭਾਗੀ ਘਟਨਾ ਦੇ ਪੀੜਤਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਦੋਸ਼ੀ ਮਾਇਆ ਧਾਰੀ ਹੰਕਾਰੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਮਾਇਆਧਾਰੀ ਅਤਿ ਅੰਨਾ ਬੋਲਾ ਅਜਿਹੀ ਮੱਦਭਾਗੀ ਘਟਨਾ ਨੂੰ ਅੰਜਾਮ ਦੇਣ ਦੀ ਜੁਰਅਤ ਨਾ ਕਰ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਲੰਧਰ ਦੇ ਕਿਸ਼ਨਪੁਰਾ ਇਲਾਕੇ’ਚ ਦੋ ਸਾਲ ਦੇ ਬੱਚੇ ਦੀ ਹੋਈ ਦਰਦ ਨਾਕ ਮੌਤ ਦੇ ਪੀੜਤ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਤੇ ਦੋਸੀ ਕਾਰ ਚਾਲਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਪ੍ਰਵਾਰ ਦਾ ਬੱਚੇ ਦੀ ਮੌਤ ਨੂੰ ਲੈਕੇ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਕਿਉਂਕਿ ਸੱਤ ਸਾਲ ਦੀ ਲੰਮੀ ਉਡੀਕ ਤੋਂ ਉਪਰੰਤ ਉਨ੍ਹਾਂ ਦੇ ਘਰ ਇਹ ਇਕਲੌਤਾ ਪੁੱਤਰ ਹੋਇਆ ਸੀ, ਭਾਈ ਖਾਲਸਾ ਨੇ ਦੱਸਿਆ ਅੱਜ ਇਸ ਦੋ ਸਾਲਾਂ ਇਕਲੌਤੇ ਬੇਟੇ ਨੂੰ ਪ੍ਰਵਾਰ ਅਤੇ ਰਿਸ਼ਤੇਦਾਰਾਂ ਸਮੇਤ ਧਾਰਮਿਕ ਰੀਤ ਮੁਤਾਬਕ ਮਾਤੇ ਦੇ ਸਥਾਨ ਤੇ ਮੁੰਡੀਆ ਕਰਵਾਉਣ ਲਈ ਲਿਜਾਇਆ ਜਾਣਾ ਸੀ, ਭਾਈ ਖਾਲਸਾ ਨੇ ਦੱਸਿਆ ਘਰ’ਚ ਖੁਸ਼ੀਆਂ ਦਾ ਮਹੌਲ ਸੀ ਤੇ ਲੜਕਾ ਬਾਹਰ ਸੜਕ ਤੇ ਖੇਡ ਰਿਹਾ ਸੀ, ਭਾਈ ਖਾਲਸਾ ਨੇ ਦੱਸਿਆ ਇਨ੍ਹੇਂ ਨੂੰ ਮਾਇਆ ਧਾਰੀ ਹੰਕਾਰੀ ਤੇਜ ਰਫਤਾਰ ਕਾਰ ਨਾਲ ਪਹਿਲਾਂ ਪਿਛੇ ਇੱਕ ਕੁੱਤੇ ਨੂੰ ਮਾਰ ਕੇ ਗੱਡੀ ਭਜਾਈ ਜਾ ਰਿਹਾ ਅਤੇ ਬੱਚੇ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਸੁੱਟ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਰ ਕਾਰ ਚਾਲਕ ਭੱਜਣ ਵਿਚ ਸਫਲ ਹੋਇਆ, ਭਾਵੇਂ ਕਿ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਮੰਦਭਾਗੀ ਘਟਨਾ ਤੇ ਪੀੜਤ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਬੱਚੇ ਦੇ ਕਾਤਲ ਕਾਰ ਚਾਲਕ ਨੂੰ ਕਾਬੂ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਮਾਇਆਧਾਰੀ ਅਤਿ ਅੰਨਾ ਬੋਲਾ ਅਜਿਹੀ ਮੱਦਭਾਗੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰ ਸਕੇ।।

Leave a Reply

Your email address will not be published. Required fields are marked *