ਗੁਰਦਾਸਪੁਰ, 13 ਨਵੰਬਰ ( ਸਰਬਜੀਤ ਸਿੰਘ)– ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਉਣੀ ਤੇ ਬਾਅਦ’ਚ ਲੋਕਾਂ ਦੀ ਪ੍ਰਵਾਹ ਨਾ ਕਰਦਿਆਂ ਆਪਣੀਆਂ ਮਨ ਮਰਜ਼ੀਆਂ ਨਾਲ ਸਰਕਾਰ ਚਲਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਅੱਗੇ ਉਸ ਵਕਤ ਝੁਕਣਾ ਪਿਆ ਜਦੋਂ ਕੇਂਦਰ ਸਰਕਾਰ ਤੋਂ ਪਿਛਲੇ ਸਮੇਂ ਤੋਂ ਰੁਕੇ ਫੰਡਾਂ ਨੂੰ ਲੈਣ ਖਾਤਰ ਆਪ ਸਰਕਾਰ ਨੂੰ ਆਮ ਆਦਮੀ ਕਲੀਨਿਕਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਲੱਗੀ ਫੋਟੋ ਨੂੰ ਕੇਂਦਰ ਨੇ ਡੀ ਐਚ ਫੰਡ ਰੋਕ ਕੇ ਉਤਾਰਨ ਲਈ ਮਜਬੂਰ ਕਰ ਦਿੱਤਾ, ਹੁਣ ਆਮ ਆਦਮੀ ਦੇ ਨਾਂ ਤੇ ਬਣੇ ਸਾਰੇ ਕਲੀਨਿਕਾ ਤੋਂ ਭਗਵੰਤ ਮਾਨ ਦੀ ਫੋਟੋ ਉਤਾਰ ਦਿੱਤੀ ਜਾਵੇਗਾ ਅਤੇ ਕੇਂਦਰ ਸਰਕਾਰ ਵੱਲੋਂ ਰੋਕਿਆ ਸੇਹਤ ਭਲਾਈ ਫੰਡ ਪੰਜਾਬ ਸਰਕਾਰ ਨੂੰ ਦੇ ਦਿੱਤਾ ਜਾਵੇਗਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਰੋਕਿਆ ਡੀ ਐਚ ਫੰਡ ਦੇਣ ਦੀ ਸ਼ਲਾਘਾ ਕਰਦੀ ਹੈ ਉਥੇ ਆਪ ਸਰਕਾਰ ਵੱਲੋਂ ਆਪਣੀ ਪਾਰਟੀ ਦੇ ਪ੍ਰਚਾਰ ਲਈ ਲੋਕਾਂ ਨੂੰ ਕੇਂਦਰ ਦੇ ਸਿਹਤ ਸਹੂਲਤਾਂ ਵਾਲੇ ਫੰਡ ਤੋਂ ਦੂਰ ਰੱਖਣ ਵਾਲ਼ੀ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਆਪਣੇ ਪਾਰਟੀ ਪ੍ਰਚਾਰ ਤੋਂ ਉੱਪਰ ਉੱਠ ਕੇ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸਹੂਲਤਾਂ ਲਈ ਜਾਰੀ ਕੀਤੇ ਫੰਡਾਂ ਨੂੰ ਪ੍ਰਾਪਤ ਕਰਕੇ ਇਨ੍ਹਾਂ ਕੇਂਦਰਾਂ ਵਧੀਆ ਢੰਗ ਨਾਲ ਚਲਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੇਂਦਰੀ ਸਰਕਾਰ ਵੱਲੋਂ ਪੰਜਾਬ ਸਰਕਾਰ ਦਾ ਰੋਕਿਆ ਡੀ ਐਚ ਫੰਡ ਦੇਣ ਵਾਲੇ ਫੈਸਲੇ ਦੀ ਸ਼ਲਾਘਾ,ਆਪ ਸਰਕਾਰ ਵੱਲੋਂ ਆਪਣੇ ਹਿਤਾਂ ਲਈ ਲੋਕਾਂ ਦੇ ਸਿਹਤ ਸਹੂਲਤਾ ਵਾਲੇ ਫੰਡਾਂ ਨੂੰ ਰੋਕਣ ਦੀ ਨਿੰਦਾ ਤੇ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਭਲਾਈ ਲਈ ਜਾਰੀ ਕੀਤੇ ਜਾਂਦੇ ਫੰਡਾਂ ਨੂੰ ਪਾਰਟੀ ਪ੍ਰਚਾਰ ਤੋਂ ਉੱਪਰ ਉੱਠ ਕੇ ਜਲਦੀ ਪ੍ਰਾਪਤ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ,ਆਪ ਪਾਰਟੀ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਪੰਜਾਬ’ਚ ਸਰਕਾਰ ਬਣਾ ਗਈ,ਅਤੇ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਉਤਰਨ ਵਾਲਿਆਂ ਤੇ ਹੋਰ ਮੰਗਾਂ ਦੀ ਮੰਗ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਡਾਂਗਾਂ ਸੋਟਿਆਂ ਨਾਲ ਕੁੱਟਣ ਤੇ ਝੂਠੇ ਕੇਸ ਪਾਉਣ ਵਾਲੀ ਨੀਤੀ ਰਾਹੀਂ ਦਬਾ ਰਹੀ ਸੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਅਜਿਹੀ ਨੀਤੀ ਰਾਹੀਂ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਪੈਸੇ ਲੈ ਕੇ ਆਪਣੀ ਸਰਕਾਰ ਦੇ ਝੰਡਾ ਬੁਲੰਦ ਕਰਨ ਦੇ ਨਾਲ-ਨਾਲ ਆਪ ਪਾਰਟੀ ਦਾ ਪ੍ਰਚਾਰ ਕਰਨਾ ਚਾਹੁੰਦੀ ਸੀ, ਭਾਈ ਖਾਲਸਾ ਨੇ ਦੱਸਿਆ ਕੇਂਦਰ ਦੀ ਗੱਠਜੋੜ ਭਾਜਪਾ ਚਤਰ ਤੇ ਸੂਝਵਾਨ ਸਿਆਣੀ ਸਰਕਾਰ ਨੇ ਝਾੜੂ ਨਿਸ਼ਾਨ ਵਾਲੀ ਆਪ ਪਾਰਟੀ ਦੀ ਇਸ ਨੀਤੀ ਦੀ ਬੋਲਤੀ ਉਸ ਵਕ਼ਤ ਬੰਦ ਕਰ ਦਿੱਤੀ, ਜਦੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਜਾਰੀ ਕੀਤਾ ਜਾਂਦਾ ਕਰੌੜਾਂ ਰੁਪਏ ਦਾ ਡੀ ਐਚ ਫੰਡ ਇਸ ਕਰਕੇ ਬੰਦ ਕਰ ਦਿੱਤਾ ਗਿਆ ,ਕਿਉਂਕਿ ਆਮ ਆਦਮੀ ਪਾਰਟੀ ਨੇ ਇਨ੍ਹਾਂ ਹੈਲਥ ਕੇਂਦਰਾਂ ਤੇ ਸੁਵਿਧਾ ਕੇਂਦਰਾਂ ਦੇ ਨਾਂ ਬਦਲ ਕੇ ਉਨ੍ਹਾਂ ਨੂੰ ਆਮ ਆਦਮੀ ਕਲੀਨਿਕਾ ਦਾ ਨਾਂ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਾ ਦਿੱਤੀ ਸੀ, ਭਾਈ ਖਾਲਸਾ ਨੇ ਦੱਸਿਆ ਕਿਹਾ ਸਰਕਾਰ ਦੇ ਢਾਈ ਸਾਲ ਬੀਤ ਚੁੱਕੇ ਹਨ ਅਤੇ ਉਸ ਵਕਤ ਦਾ ਡੀ ਐਚ ਫੰਡ ਕੇਂਦਰ ਸਰਕਾਰ ਬਕਾਇਆ ਪਿਆ ਸੀ, ਕੇਂਦਰ ਦਾ ਕਹਿਣਾ ਸੀ ਕਿ ਭਗਵੰਤ ਮਾਨ ਫੋਟੋ ਲਾਹੋ ਪਰ ਸਿਹਤ ਮੰਤਰੀ ਕੁਝ ਨਾ ਕਰ ਸਕਿਆ, ਭਾਈ ਖਾਲਸਾ ਨੇ ਕਿਹਾ ਹੁਣ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੀਆਂ ਲੱਤਾਂ ਥੱਲਿਉਂ ਉਸ ਵਕਤ ਲੰਘਣਾ ਪਿਆ ਜਦੋਂ ਇਨ੍ਹਾਂ ਵੱਲੋਂ ਪਹਿਲੇ ਬਣੇ ਸੁਵਿਧਾ ਕੇਂਦਰਾਂ ਨੂੰ ਆਪ ਕਲੀਨਿਕਾ ਵਿੱਚ ਬਦਲ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਲਾਈਂ ਫੋਟੋ ਫੰਡ ਲੈਣ ਖਾਤਰ ਲਾਉਂਣੀ ਪਈ ਤੇ ਕੇਂਦਰ ਸਰਕਾਰ ਨੇ ਆਪ ਪਾਰਟੀ ਦੀ ਲੋਕ ਵਿਰੋਧੀ ਨੀਤੀ ਦਾ ਪੜਦਾ ਫਾਸ਼ ਲੋਕਾਂ ਦੀ ਕਚਹਿਰੀ’ਚ ਕੀਤਾਂ, ਭਾਈ ਖਾਲਸਾ ਨੇ ਕਿਹਾ ਜਦੋਂ ਭਗਵੰਤ ਮਾਨ ਸਰਕਾਰ ਵਿਰੋਧੀ ਹੁੰਦੇ ਸਨ ਤਾਂ ਇਨ੍ਹਾਂ ਫੋਟੋਆਂ ਰਾਹੀਂ ਸਰਕਾਰ ਤੇ ਪਾਰਟੀ ਪ੍ਰਚਾਰ ਕਰਨ ਵਾਲਿਆਂ ਦੇ ਕੱਟੜ ਵਿਰੋਧੀ ਸਨ ਅਤੇ ਆਪਣੀ ਸਰਕਾਰ ਵੇਲੇ ਆਪਣੀਆਂ ਫੋਟੋਆਂ ਲਾਉਣ ਖ਼ਾਤਰ ਢਾਈ ਸਾਲ ਤੱਕ ਗਰੀਬਾਂ ਤੇ ਆਮ ਲੋਕਾਂ ਦੀਆਂ ਸਿਹਤ ਸਹੂਲਤਾਂ ਵਾਲਾ ਕੇਂਦਰ ਸਰਕਾਰ ਤੋਂ ਮਿਲਣ ਵਾਲ਼ਾ ਕਰੌੜਾਂ ਰੁਪਏ ਦਾ ਫੰਡ ਨਾਂ ਲੈ ਸਕੇ, ਭਾਈ ਖਾਲਸਾ ਨੇ ਕਿਹਾ ਆਖ਼ਿਰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਅੱਗੇ ਝੱਕਣਾ ਪਿਆ ਤੇ ਖਾਲਸਾ ਨੇ ਕਿਹਾ ਭਗਵੰਤ ਮਾਨ ਦੀ ਫੋਟੋ ਲਾਉਣ ਵਾਲੀ ਨੀਤੀ ਅਗਰ ਆਪ ਸਰਕਾਰ ਪਹਿਲਾਂ ਹੀ ਕਰ ਲੈਂਦੀ ਤਾਂ ਕਰੌੜਾਂ ਰੁਪਏ ਦਾ ਫੰਡ ਮਿਲ ਜਾਂਦਾ ਜੋ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਸਮੇਂ ਸਿਰ ਵਰਤਿਆ ਜਾਂਦਾ ਚਲੋਂ ਦੇਰ ਆਏ ਦਰੁਸਤ ਆਏ ਵਾਲੀ ਨੀਤੀ ਤਹਿਤ ਪੰਜਾਬ ਸਰਕਾਰ ਇਹ ਆਪਣਾ ਰੁਕਿਆ ਫੰਡ ਲੈਣ’ਚ ਕਾਮਯਾਬ ਹੋਈ ਹੈ ।


