‘ਮਾਸਟਰ ਜੀ’ ਨਾਟਕ ਵਿੱਚ ਸਮਾਜਿਕ, ਧਾਰਮਿਕ ਤੇ ਰਾਜਨੀਤਕ ਪੱਖਾਂ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ
ਗੁਰਦਾਸਪੁਰ, 7 ਨਵੰਬਰ (ਸਰਬਜੀਤ ਸਿੰਘ )– ਰਾਣਾ ਰਣਵੀਰ, 9 ਨਵੰਬਰ ਨੂੰ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਆਪਣਾ 88ਵਾਂ ਪਲੇਅ “ਮਾਸਟਰ ਜੀ” ਲੈ ਕੇ ਆ ਰਹੇ ਹਨ। ਸ਼ਾਮ 6 ਵਜੇ ਨਾਟਕ ਸ਼ੁਰੂ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਰੰਗ ਮੰਚ ਦੇ ਪ੍ਰਧਾਨ ਗੁਰਿੰਦਰ ਸਿੰਘ ਬਰਾੜ ਅਤੇ ਸੁਖਦੇਵ ਸਿੰਘ ਜੌਲੀ ਨੇ ਦੱਸਿਆ ਕਿ ਦੁਨੀਆ ਭਰ ਵਿੱਚ “ਮਾਸਟਰ ਜੀ” ਨੂੰ ਪੰਜਾਬੀਆਂ ਨੇ ਬੇਹੱਦ ਪਸੰਦ ਕੀਤਾ ਹੈ । ਇਸ ਤੋਂ ਪਹਿਲਾਂਅਮਰੀਕਾ,ਕਨੇਡਾ,ਜਰਮਨੀ, ਬੈਲਜੀਅਮ,ਸਪੇਨ,ਆਸਟਰੇਲੀਆ,ਇੰਗਲੈਂਡ, ਹਾਲੈਂਡ , ਇਟਲੀ, ਫਰਾਂਸ ਵਿੱਚ ਇਸ ਦੀ ਪੇਸ਼ਕਾਰੀ ਬਾਕਮਾਲ ਰਹੀ ਹੈ। ਇੰਡੀਆ ਵਿੱਚ ਇਹ ਸ਼ੋਅ ਦੂਸਰੇ ਸਾਲ ਹੋ ਰਿਹਾ ਹੈ। ਚੰਡੀਗੜ੍ਹ, ਦਿੱਲੀ ,ਇੰਦੌਰ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਿਖੇ ਇਸ ਪਲੇਅ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵਾਰ ਪਲੇਅ ਨੂੰ ਲੋਕ ਟਿਕਟਾਂ ਖਰੀਦ ਕੇ ਵੇਖਣ ਆ ਰਹੇ ਹਨ। ਇਸ ਪਲੇਅ ਨੂੰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਅਤੇ ਰਾਣਾ ਰਣਬੀਰ ਨੇ ਲਿਖਿਆ ਹੈ।ਇਸ ਪਲੇਅ ਵਿੱਚ ਮਾਸਟਰ ਜੀ, ਹਸਾਉਂਦੇ ਨੇ, ਰਵਾਉਂਦੇ ਨੇ ਤੇ ਬਹੁਤ ਕੁਝ ਸਿਖਾਉਂਦੇ ਵੀ ਹਨ। ਸ਼ੁਰੂਆਤ ਵਿਚ ਹੀ ਜਦੋਂ ਰਾਣਾ ਰਣਵੀਰ ਆਪਣੇ ਛੋਟੇ ਕੱਦ ਦਾ ਰਾਜਬੀਰ ਹੱਥੋਂ ਮਜ਼ਾਕ ਉਡਵਾਉਂਦੇ ਨੇ ਤਾਂ ਉਹ ਰੰਗਮੰਚ ਦੇ ਵੱਡੇ ਕਲਾਕਾਰ ਹੋਣ ਸਮੇਤ ਸਮਾਜ ਦੀ ਛੋਟੀ ਸੋਚ ਨੂੰ ਵੀ ਨੰਗਾ ਕਰਦੇ ਹਨ । ਨਾਟਕ ਦੀ ਸਕਰਿਪਟ ਤੇ ਦੋਨਾ ਪਾਤਰਾਂ ਦੀ ਕਲਾਕਰੀ ਤੁਹਾਡੀ ਸੋਚ ‘ਤੇ ਜੰਮੀ ਪਈ ਧੂੜ ਨੂੰ ਉਤਾਰਦੀ ਹੈ । ਸਹਿਜੇ ਤੇ ਹਾਸੇ ਵਿਚ ਹੀ ਇਹ ਨਾਟਕ ਇੰਨੀਆਂ ਵੱਡੀਆਂ ਗੱਲਾਂ ਕਹਿ ਜਾਂਦਾ ਜਿਨ੍ਹਾਂ ਨੂੰ ਅਜੋਕੇ ਦੌਰ ਵਿਚ ਕਹਿਣ ਦੀ ਕੋਈ ਜੁਰਅਤ ਨਹੀਂ ਕਰਦਾ। ਇਹ ਨਾਟਕ ਮੀਆਂ-ਬੀਬੀ, ਭੈਣ-ਭਰਾ, ਤੇ ਪਿਉ-ਪੁੱਤ ਵਿੱਚ ਪਏ ਹੋਏ ਵਖਰੇਵੇਂ ਨੂੰ ਵਿਚੋਲਗੀ ਕਰਕੇ ਨਬੇੜਦਾ ਹੈ ।ਸਮਾਜਿਕ, ਧਾਰਮਿਕ ਤੇ ਰਾਜਨੀਤਕ ਪੱਖਾਂ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ ਰਾਣਾ ਰਣਵੀਰ ਤੇ ਰਾਜਬੀਰ ਥੀਏਟਰ ਦੇ ਹਨ੍ਹੇਰੇ ਵਿੱਚ ਸਾਡੀ ਜ਼ਿੰਦਗੀ ਅੰਦਰ ਰੌਸ਼ਨੀ ਕਰਦੇ ਹਨ। ਜ਼ਿੰਦਗੀ ਨੂੰ ਜਿਉਣ ਤੇ ਵੇਖਣ ਦਾ ਨਜ਼ਰੀਆ ਬਦਲਦਾ ਹੈ । ਬਟਾਲਾ ਵਿਖੇ ਇਸ ਪਲੇਅ ਦੇ ਮੁੱਖ ਪ੍ਰਬੰਧਕ ਜੌਲੀ ਸੁਖਦੀਪ ਸਿੰਘ ਅਤੇ ਡਾ. ਪ੍ਰਭਸਿਮਰਨ ਸਿੰਘ ਬੋਪਾਰਾਏ ਹਨ। ਇਸ ਪਲੇਅ ਲਈ ਪ੍ਰੋ ਸੁਖਵੰਤ ਸਿੰਘ ਗਿੱਲ, ਹਰਭਜਨ ਸਿੰਘ ਸੇਵਾ ਮੁਕਤ ਹੈਂਡ ਮਾਸਟਰ, ਪੰਜਾਬੀ ਕਲਾਕਾਰ ਅਨੋਖ ਸਿੰਘ ਔਜਲਾ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।ਉਨ੍ਹਾਂ ਦੱਸਿਆ ਕਿ ਨਾਟਕ ਵੇਖਣ ਲਈ 600 ਰੁਪਏ ਦੀ ਟਿਕਟ ਹੋਵੇਗੀ। ਨਾਟਕ ਦੇਖਣ ਤੇ ਸੀਟ ਰਾਂਖਵੀ ਰੱਖਣ ਲਈ ਗੁਰਿੰਦਰ ਸਿੰਘ ਬਰਾੜ ਦੇ ਮੋਬਾਇਲ ਨੰਬਰ 94170-24345, ਜੋਲੀ ਸੁਖਦੀਪ ਸਿੰਘ ਦੇ ਮੋਬਾਈਲ ਨੰਬਰ 88721-87691 ਅਤੇ ਡਾ ਪ੍ਰਭ ਸਿਮਰਨ ਸਿੰਘ ਬੋਪਾਰਾਏ ਦੇ ਮੋਬਾਇਲ ਨੰਬਰ 72920-57256 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


