ਦਸੂਹਾ, ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)– ਸਰਪੰਚੀ ਦੀਆਂ ਵੋਟਾਂ ਵਿਚ ਦਸੂਹਾ ਦੇ ਪਿੰਡ ਛਾਂਗਲਾ ਵਿਚ ਦੋਵਾਂ ਉਮੀਦਵਾਰਾਂ ਵਿਚ ਕਾਂਟੇ ਦੀ ਟੱਕਰ ਹੋਈ। ਵੋਟਾਂ ਦੀ ਗਿਣਤੀ ਦੌਰਾਨ ਅੰਤ ਤਕ ਦੋਨਾਂ ਉਮੀਦਵਾਰਾਂ ਵਿੱਚੋਂ ਕੌਣ ਜਿਤੇਗੇ ਇਸ ਗੱਲ ਦੇ ਕਿਆਸ ਲਾਉਣੇ ਮੁਸ਼ਕਿਲ ਸੀ ਪਰ ਅੰਤ ਵਿਚ ਪੂਨਮ ਤਰਗੋਤਰਾ 550 ਵੋਟਾਂ ਨਾਲ ਇਸ ਜੰਗ ਦੇ ਮੈਦਾਨ ਨੂੰ ਫ਼ਤਿਹ ਕਰਨ ਵਿਚ ਸਫਲ ਰਹੇ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਨਵੇਂ ਬਣੇ ਸਰਪੰਚ ਪੂਨਮ ਤਰਗੋਤਰਾ ਨੇ ਦੱਸਿਆ ਕੇ ਉਹ ਜਦੋਂ ਦੇ ਇਸ ਪਿੰਡ ਵਿਚ ਆਏ ਨੇ ਓਦੋਂ ਤੋਂ ਹੀ ਬਿਨਾਂ ਕਿਸੇ ਅਹੁੱਦੇ ਤੋਂ ਵੀ ਲੋਕ ਸੇਵਾ ਦੇ ਕੰਮਾਂ ਵਿਚ ਉਹ ਆਪਣਾ ਯੋਗਦਾਨ ਪਾ ਰਹੇ ਹਨ। ਮੈਂ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨਾਂ ਨੇ ਮੈਨੂੰ ਇਹਨਾਂ ਮਾਣ ਬਖਸ਼ਿਆ। ਮੈਂ ਆਉਣ ਵਾਲੇ 5 ਸਾਲ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹਾਂ। ਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਪਿੰਡ ਸ਼ਾਂਗਲਾ ਦਾ ਨਾਮ ਪੂਰੇ ਜ਼ਿਲਾ ਹੁਸ਼ਿਆਰਪੁਰ ਦੇ ਬਹਿਤਰੀਨ ਪਿੰਡਾਂ ਵਿਚ ਸ਼ੁਮਾਰ ਕਰਵਾ ਸਕਾਂ।