ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)- ਉੱਪ ਮੰਡਲ ਮੈਜਿਸਟਰੇਟ-ਕਮ-ਰਿਟਰਨਿੰਗ ਅਫਸਰ, 010, ਡੇਰਾ ਬਾਬਾ ਨਾਨਕ, ਰਾਜਪਾਲ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 010-ਡੇਰਾ ਬਾਬਾ ਨਾਨਕ ਚੋਣ ਖੇਤਰ ਵਿੱਚ ਵਿਧਾਨ ਸਭਾ ਵਾਸਤੇ ਇੱਕ ਮੈਂਬਰ ਦੀ ਚੋਣ ਕਰਵਾਈ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ,-010-ਡੇਰਾ ਬਾਬਾ ਨਾਨਕ -ਕਮ- ਉਪ ਮੰਡਲ ਮੈਜਿਸਟੇਰਟ ਨੂੰ ਜਾਂ ਅਰਮਾਨਦੀਪ ਸਿੰਘ, ਨਾਇਬ ਤਹਿਸੀਲਦਾਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਡੇਰਾ ਬਾਬਾ ਨਾਨਕ ਵੱਲੋਂ ਉਮੀਦਵਾਰ ਜਾਂ ਉਸ ਦੇ ਕਿਸੇ ਤਜਵੀਜ਼ਕਾਰ ਦੁਆਰਾ ਅਦਾਲਤ ਉਪ ਮੰਡਲ ਮੈਜਿਸਟਰੇਟ ਡੇਰਾ ਬਾਬਾ ਨਾਨਕ ਕਮਰਾ ਨੰਬਰ 4 ਵਿਖੇ ਕਿਸੇ ਦਿਨ (ਸਰਕਾਰੀ ਛੁੱਟੀ ਤੋਂ ਬਿਨਾਂ) ਮਿਤੀ 25.10.2024 (ਸੁਕਰਵਾਰ) ਤੱਕ ਸਵੇਰੇ 11:00 ਵਜੇ ਤੋਂ ਸ਼ਾਮ 03:00 ਵਜੇ ਦਰਮਿਆਨ ਲਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਨਾਮਜਦਗੀ ਪੱਤਰ ਉਪਰੋਕਤ ਸਥਾਨ ਅਤੇ ਨਿਸਚਿਤ ਸਮੇਂ ਤੋਂ ਪ੍ਰਾਪਤ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਦਾਲਤ ਉਪ ਮੰਡਲ ਮੈਜਿਸਟਰੇਟ ਡੇਰਾ ਬਾਬਾ ਨਾਨਕ-ਕਮ-ਰਿਟਰਨਿੰਗ ਅਫ਼ਸਰ, 010-ਡੇਰਾ ਬਾਬਾ ਨਾਨਕ, ਵਿਖੇ ਮਿਤੀ 28.10.2024 (ਸੋਮਵਾਰ) ਨੂੰ ਸਵੇਰੇ 11:00 ਵਜੇ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਚੋਣ ਉਮੀਦਵਾਰੀ ਵਾਪਸ ਲੈਣ ਦੀ ਸੂਚਨਾ ਜਾਂ ਤਾਂ ਉਮੀਦਵਾਰ ਦੁਆਰਾ ਜਾਂ ਉਸ ਦੇ ਕਿਸੇ ਤਜਵੀਜ਼ਕਰਤਾ ਦੁਆਰਾ ਜਾ ਉਸ ਦੇ ਚੋਣ ਏਜੰਟ ਦੁਆਰਾ ਜੋ ਕਿ ਉਮੀਦਵਾਰ ਵੱਲੋਂ ਲਿਖਤੀ ਰੂਪ ਵਿਚ ਅਧਿਕਾਰਤ ਕੀਤਾ ਹੋਵੇ। ਉਹ ਉਪਰੋਕਤ ਪੈਰਾ (2) ਵਿੱਚ ਦਰਜ ਅਫ਼ਸਰਾਂ ਵਿੱਚੋਂ ਕਿਸੇ ਇੱਕ ਨੂੰ ਮੇਰੇ ਕਮਰਾ ਨੰਬਰ 4 ਵਿਚ ਮਿਤੀ 30.10.2024 (ਬੁੱਧਵਾਰ) ਤੱਕ ਬਾਅਦ ਦੁਪਿਹਰ 03:00 ਵਜੇ ਤੋਂ ਪਹਿਲਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਚੋਣ ਲੜੇ ਜਾਣ ਦੀ ਸੂਰਤ ਵਿੱਚ ਵੋਟਾਂ ਮਿਤੀ 13-11-2024 (ਬੁੱਧਵਾਰ) ਨੂੰ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 06:00 ਵਜੇ ਦੇ ਦਰਮਿਆਨ ਪੈਣਗੀਆ।