ਏ.ਡੀ.ਜੀ.ਪੀ ਦੀ ਨਿਗਰਾਨੀ ਅਤੇ ਐਸ.ਐਸ.ਪੀ ਗੁਰਦਾਸਪੁਰ ਦੀ ਅਗਵਾਈ ਹੇਠ ਗੁਰਦਾਸਪੁਰ ਪੁਲਸ ਵੱਲੋਂ ਚਲਾਇਆ ਗਿਆ ਸਪੈਸ਼ਲ ਸਰਚ ਓਪਰੇਸ਼ਨ

ਗੁਰਦਾਸਪੁਰ

ਸਮੂਹਿਕ ਸਹਿਯੋਗ ਨਾਲ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕੀਤਾ ਜਾਵੇਗਾ-ਏ.ਡੀ.ਜੀ.ਪੀ
ਗੁਰਦਾਸਪੁਰ, 9 ਅਕਤੂਬਰ ( ਸਰਬਜੀਤ ਸਿੰਘ )-ਪੰਜਾਬ ਸਰਕਾਰ ਅਤੇ ਡੀ.ਜੀ.ਪੀ, ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜਿਲ੍ਹਾ ਗੁਰਦਾਸਪੁਰ ਵਿਖੇ ਸੁਰਿੰਦਰਪਾਲ ਸਿੰਘ ਪਰਮਾਰ, ਆਈ.ਪੀ.ਐਸ, ਵਧੀਕ ਡਾਇਰੈਕਟਰ ਜਨਰਲ ਪੁਲਸ, ਲਾਅ ਐਂਡ ਆਰਡਰ, ਪੰਜਾਬ ਦੀ ਨਿਗਰਾਨੀ ਹੇਠ ਅਤੇ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਸ, ਗੁਰਦਾਸਪੁਰ ਦੀ ਅਗਵਾਈ ਵਿੱਚ ਅੱਜ ਸਪੈਸ਼ਲ ਸਰਚ ਓਪਰੇਸ਼ਨ ਚਲਾਇਆ ਗਿਆਹੈ। ਜਿਸ ਵਿੱਚ ਐਸ.ਪੀ.ਡੀ.ਅਤੇ ਐਸ.ਪੀ.ਐੱਚ 05 ਇੰਸਪੈਕਟਰ,12 ਮੁੱਖ ਅਫਸਰ ਥਾਣਾ,390 ਪੁਲਸ ਕਰਮਚਾਰੀ, ਮੌਜੂਦ ਸਨ।
ਸਪੈਸ਼ਲ ਸਰਚ ਓਪਰੇਸ਼ਨ ਦੌਰਾਨ ਰੇਂਜ ਸੀਲਿੰਗ, ਇੰਟਰ ਡਿਸਟਿਕ ਨਾਕੇ ਅਤੇ ਸਿਟੀ ਸੀਲਿੰਗ ਕਰਕੇ 31 ਹੋਟਸਪੋਟ, ਸਮੱਗਲਰਾਂ, ਬੇਲਆਉਟ, ਗੈਂਗਸਟਰਾ ਅਤੇ ਮਾੜੇ ਅਨਸਰਾਂ/ਸ਼ੱਕੀ ਵਿਅਕਤੀ ਦੇ ਘਰਾ/ਟਿਕਾਣਿਆ ਪਰ ਰੇਡ ਕਰਕੇ ਅਚਨਚੇਤ ਚੈਕਿੰਗ ਕੀਤੀ ਗਈ, ਜੋ ਸਪੈਸ਼ਲ ਸਰਚ ਓਪਰੇਸ਼ਨ ਦੌਰਾਨ 07 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 110 ਗ੍ਰਾਮ ਹੈਰੋਇੰਨ, 8860 ਰੁਪਏ ਡਰੱਗ ਮਨੀ, 01 ਕੰਪਿਊਟਰ ਕੰਡਾ, 45000 ਐਮ.ਐਲ. (60 ਬੋਤਲਾਂ) ਸ਼ਰਾਬ ਨਜ਼ਾਇਜ, 400 ਲੀਟਰ ਲਾਹਣ ਅਤੇ 01 ਚਾਲੂ ਭੱਠੀ ਬ੍ਰਾਮਦ ਕਰਕੇ ਦੋਸ਼ੀਆਂ ਪਰ ਵੱਖ-ਵੱਖ ਧਰਾਵਾਂ ਹੇਠ 06 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਕੱਦਮਾ ਨੰਬਰ 213 ਮਿਤੀ 07.10.2021 ਜੁਰਮ 295, 380 ਭ:ਦ: ਥਾਣਾ ਦੀਨਾਨਗਰ ਵਿੱਚ 01 ਪੀ.ਓ. ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਮੌਕੇ ਪਿੰਡ ਜੌੜਾ ਛੱਤਰਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀਐਸ ਪਰਮਾਰ, ਏਡੀਜੀਪੀ, ਲਾਅ ਐਂਡ ਆਰਡਰ ਪੰਜਾਬ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ ਪੰਜਾਬ ਪੁਲਸ ਵਲੋਂ ਨਸ਼ਾਂ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਹੋਰ ਨਕੇਲ ਕੱਸਣ ਅਤੇ ਲੋਕਾਂ ਵਿੱਚ ਵਿਸ਼ਵਾਸ ਤੇ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਪੈਸ਼ਲ ਡਰਾਈਵ ਚਲਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕੀਤਾ ਜਾਵੇਗਾ ਅਤੇ ਪੰਜਾਬ ਪੁਲਸ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜਰ ਹੈ। ਏਡੀਜੀਪੀ,ਲਾਅ ਐਂਡ ਆਰਡਰ ਪੰਜਾਬ ਨੇ ਅੱਗੇ ਕਿਹਾ ਕਿ ਗੁਰਦਾਸਪੁਰ ਇਕ ਸਰਹੱਦੀ ਜ਼ਿਲ੍ਹਾ ਹੈ ਅਤੇ ਪੁਲਿਸ ਹਾਈਟੈਕ ਨਾਕਿਆਂ ਰਾਹੀਂ ਲਗਾਤਾਰ ਤਿੱਖੀ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਖਿਲਾਫ ਪੁਲਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਅਜਿਹੇ ਮਾੜੇ ਕੰਮ ਵਿਚ ਲੱਗੇ ਲੋਕਾਂ ਨੂੰ ਸਲਾਖ਼ਾਂ ਪਿੱਛੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈ ਨਸ਼ਿਆਂ ਖਿਲਾਫ਼ ਸਹਿਯੋਗ ਕਰਨ ਅਤੇ ਪੰਜਾਬ ਪੁਲਸ ਦੀ ਹੈਲਪ ਲਾਈਨ ਨੰਬਰ 112 ‘ਤੇ ਸਮਾਜ ਵਿਰੋਧੀ ਅਨਸਰਾਂ ਦੀ ਜਾਣਕਾਰੀ ਪੁਲਸ ਨੂੰ ਦੇਣ। ਜਾਣਕਾਰੀ ਦੇਣ ਵਾਲੇ ਦਾ ਨਾਮ ਤੇ ਪਹਿਚਾਣ ਗੁਪਤ ਰੱਖੀ ਜਾਂਦੀ ਹੈ

Leave a Reply

Your email address will not be published. Required fields are marked *