ਪੰਜਾਬ ਵਿੱਚ ਬਿਜਲੀ ਸੰਕਟ ਨੇ ਲੋਕਾਂ ਦੀ ਜ਼ਿੰਦਗੀ ਤੇ ਗਹਿਰਾ ਪ੍ਰਭਾਵ ਪਾਇਆ ਅਤੇ ਉਦਯੋਗਪਤੀ, ਕਾਰੋਬਾਰੀਆਂ ਤੇ ਕਿਸਾਨਾਂ ਦੀਆਂ ਮੁਸਕਲਾਂ’ਚ ਕੀਤਾ ਵਾਧਾ,ਵਿਰੋਧੀਆਂ ਦਾ ਸਰਕਾਰ ਨੂੰ ਘੇਰਨਾ ਸਹੀ ! ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 13 ਸਤੰਬਰ ( ਸਰਬਜੀਤ ਸਿੰਘ)– ਪੰਜਾਬ ਵਿੱਚ ਬਿਜਲੀ ਦੇ ਸੰਕਟ ਨੇ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ, ਬਿਜਲੀ ਦੇ ਆਏ ਸੰਕਟ ਨੇ ਜਿਥੇ ਆਪ ਲੋਕਾਂ ਦੀ ਜਿੰਦਗੀ ਨੂੰ ਗਹਿਰਾ ਪ੍ਰਭਾਵਤ ਕੀਤਾ ਹੈ ਉਥੇ ਉਦਯੋਗਪਤੀਆਂ, ਕਾਰੋਬਾਰੀਆਂ ਤੇ ਕਿਸਾਨਾਂ ਦੀਆਂ ਮੁਸਕਲਾਂ ਵਿਚ ਵਾਧਾ ਕਰ ਦਿੱਤਾ ਹੈ, ਇਸ ਦੇ ਵਿਰੋਧ ਵਿਚ ਥਾਂ ਥਾਂ ਧਰਨੇ ਲੱਗ ਰਹੇ ਨੇ ਉਧਰ ਪੰਜਾਬ ਸਰਕਾਰ ਇਸ ਨੂੰ ਕੋਲਾ ਨਾ ਮਿਲਣ ਨਾਲ ਜੋੜ ਰਹੇ ਹਨ ਜਦੋਂ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕੋਲੋਂ ਦਾ ਭੰਡਾਰ ਵਾਧਾ ਹੈ ਤਾਂ ਫਿਰ ਬਿਜਲੀ ਦਾ ਸੰਕਟ ਆਉਂਣ ਪਿਛੇ ਕੀ ਕਾਰਨ ਹੈ ਅਤੇ ਇਸ ਨੂੰ ਸਰਕਾਰ ਕਦੋਂ ਤੱਕ ਹੱਲ ਕਰਦੀ ਹੈ ਇਹ ਤਾਂ ਸਮੇਂ ਦੀ ਕੁੱਖ ਵਿਚ ਹੈ ਪਰ ਬਿਜਲੀ ਦੇ ਸੰਕਟ ਕਾਰਨ ਪੰਜਾਬ ਦਾ ਹਰ ਵਰਗ ਦੁਖੀ ਹੋਇਆ ਸਰਕਾਰ ਨੂੰ ਪੁੱਛ ਰਿਹਾ ਹੈ ਕਿ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕਿਥੇ ਗਿਆ ਅਤੇ ਇਸ ਸੰਕਟ ਨੂੰ ਜਲਦੀ ਹੱਲ ਕਰਕੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਪ੍ਰਬੰਧ ਜਲਦੀ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਗ਼ੁੱਸੇ ਨੂੰ ਠੰਡਾ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਵਿੱਚ ਅਚਾਨਕ ਆਏ ਬਿਜਲੀ ਸੰਕਟ ਤੇ ਗਹਿਰੀ ਚਿੰਤਾ ਅਤੇ ਸਰਕਾਰ ਨੂੰ ਇਸ ਸੰਕਟ ਜਲਦੀ ਹੱਲ ਕਰਕੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਵਾਲੇ ਵਾਅਦੇ ਤੇ ਪਹਿਰਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪੰਜਾਬ ਵਿੱਚ ਬਿਜਲੀ ਦੇ ਸੰਕਟ ਕਾਰਨ ਵੱਡੇ ਵੱਡੇ ਕੱਟ ਲੱਗਣ ਕਾਰਨ ਲੋਕਾਂ ਦੀ ਆਮ ਜ਼ਿੰਦਗੀ ਨਰਕ ਬਣੀ ਹੈ, ਉਦਯੋਗਪਤੀ, ਕਾਰੋਬਾਰੀ, ਕਿਸਾਨਾਂ ਤੋਂ ਇਲਾਵਾ ਹਰ ਵਰਗ ਦੇ ਲੋਕ ਸਰਕਾਰ ਦੀ ਇਸ ਨਾਕਾਮੀ ਦੀ ਨਿੰਦਿਆਂ ਕਰ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ ਚੋਣਾਂ ਤੋਂ ਪਹਿਲਾਂ 24 ਘੰਟੇ ਬਿਜਲੀ ਸਪਲਾਈ ਕਰਨ ਵਾਲੇ ਵਾਅਦੇ ਮੁਤਾਬਕ ਬਿਜਲੀ ਦੇ ਆਏ ਸੰਕਟ ਨੂੰ ਹੱਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬਿਜਲੀ ਦੇ ਆਏ ਸੰਕਟ ਨੂੰ ਸਰਕਾਰ ਦੀ ਨਾਕਾਮੀ ਦੱਸਦੀ ਹੋਈ ਮੰਗ ਕਰਦੀ ਹੈ ਕਿ ਇਸ ਸੰਕਟ ਨੂੰ ਜਲਦੀ ਹੱਲ ਕਰਕੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਲੋੜ ਤੇ ਜੋਰ ਦਿੱਤਾ ਜਾਵੇ, ਕਿਉਂਕਿ ਅਤ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ,ਸਭ ਕਾਰੋਬਾਰ ਠੰਪ ਹੋਏ ਤੇ ਉਦਯੋਗਪਤੀ ਹੜਤਾਲਾਂ ਕਰ ਰਹੇ ਹਨ ਅਤੇ ਇਸੇ ਹੀ ਕਰਕੇ ਸਰਕਾਰ ਵਿਰੋਧੀ ਅਤੇ ਲੋਕ ਸਰਕਾਰ ਨੂੰ ਕੋਸ ਰਹੇ ਹਨ ਕਿ ਰੋਜ਼ਾਨਾ 24 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕਿਥੇ ਗਿਆ , ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਪੀ ਏ ਭਾਈ ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *