ਸੀਪੀਆਈ ਐਮ.ਐਲ ਲਿਬਰੇਸ਼ਨ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਰੋਸ਼ ਮਾਰਚ ਕਰਕੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਵਿਜੇ ਨੂੰ ਮੰਗ ਪੱਤਰ ਸੌਂਪਿਆ

ਬਠਿੰਡਾ-ਮਾਨਸਾ

ਪੰਜਾਬ ਨਾਲ ਨਿਰੰਤਰ ਕੀਤੇ ਜਾ ਰਹੇ ਧੱਕੇ ਵਿਤਕਰੇ ਅਤੇ ਸੂਬੇ ਦਾ ਅਮਨ ਭੰਗ ਕਰਨ ਦੀਆਂ ਹੋ ਰਹੀਆਂ ਸਾਜਿਸ਼ਾਂ ਬੰਦ ਕੀਤੀਆਂ ਜਾਣ- ਕਾਮਰੇਡ ਰਾਣਾ

ਮਾਨਸਾ, ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ )– ਖੱਬੇ ਪੱਖੀ ਪਾਰਟੀਆਂ ਦੇ ਸਾਂਝੇ ਪ੍ਰੋਗਰਾਮ ਦੀ ਤਹਿਤ ਅੱਜ ਮਾਨਸਾ ਵਿਖੇ ਸੀਪੀਆਈ ਐਮ ਐਲ ਲਿਬਰੇਸ਼ਨ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸਹਿਰ ਵਿੱਚ ਰੋਸ ਮਾਰਚ ਕਰਕੇ ਬਾਲ ਭਵਨ ਕੋਲ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਵਿਜੇ ਨੂੰ ਮੰਗ ਪੱਤਰ ਦਿੱਤਾ। ਪ੍ਰੈਸ ਬਿਆਨ ਜਾਰੀ ਕਰਦੇ ਹੋਏ ਲਿਬਰੇਸ਼ਨ ਪਾਰਟੀ ਦੇ ਸੂਬਾਈ ਅਤੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਸਰਦੂਲਗੜ੍ਹ ਨੇ ਆਖਿਆ ਕਿ ਪੰਜਾਬ ਨਾਲ ਨਿਰੰਤਰ ਕੀਤੇ ਜਾ ਰਹੇ ਧੱਕੇ ਵਿਤਕਰੇ ਅਤੇ ਸੂਬੇ ਦਾ ਅਮਨ ਭੰਗ ਕਰਨ ਦੀਆਂ ਹੋ ਰਹੀਆਂ ਸਾਜਿਸ਼ਾਂ ਬੰਦ ਕੀਤੀਆਂ ਜਾਣ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕੀਤੇ ਜਾਣ ਕਾਲੇ ਦੌਰ ਵਿੱਚ ਪੰਜਾਬ ਸਿਰ ਚੜਿਆ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ ਉਹਨਾਂ ਨੇ ਕਿਹਾ ਹੁਸੈਨੀਵਾਲਾ ਅਟਾਰੀ ਬਾਰਡਰਾਂ ਰਾਹੀਂ ਵਪਾਰ ਖੋਲਣ ਸਮੇਤ ਸਾਰੇ ਦੇਸ਼ਾਂ ਨਾਲ ਸਬੰਧ ਸੁਧਾਰ ਕੇ ਦਵੱਲੇ ਵਪਾਰ ਸ਼ੁਰੂ ਕੀਤੇ ਜਾਣ ਯੂਏ ਪੀਏ ਤਹਿਤ ਜੇਲਾਂ ਵਿੱਚ ਬੰਦ ਬੁੱਧੀਜੀਵੀਆਂ ਸਿਆਸੀ ਕਾਰਕੁਨਾਂ ਅਤੇ ਸਜਾਵਾਂ ਭੁਗਤ ਚੁੱਕੇ ਸਾਰੇ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਪੰਜਾਬ ਵਿੱਚ ਨਸ਼ਿਆਂ ਨੂੰ ਠੱਲ ਪਾਈ ਜਾਵੇ ਨਸੇ ਦੇ ਧੰਦੇ ਵਿੱਚ ਸਾਰੇ ਤਸਕਰਾਂ ਪੁਲਿਸ ਅਫਸਰਾਂ ਅਤੇ ਹੋਰ ਅਧਿਕਾਰੀਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਕੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਉਹਨਾਂ ਦੀ ਪ੍ਰੋਪਰਟੀ ਜਬਤ ਕੀਤੀ ਜਾਵੇ ਲਿਬਰੇਸ਼ਨ ਪਾਰਟੀ ਦੇ ਜਿਲ੍ਹਾ ਆਗੂ ਕਾਮਰੇਡ ਵਿਜੇ ਭੀਖੀ ਕਾਮਰੇਡ ਗੁਰਸੇਵਕ ਮਾਨਬੀਬੜੀਆਂ ਕਾਮਰੇਡ ਸੁਰਿੰਦਰ ਸ਼ਰਮਾਂ ਆਰ ਐੱਮ ਪੀ ਆਈ ਦੇ ਆਗੂ ਕਾਮਰੇਡ ਮਾਸਟਰ ਛੱਜੂ ਰਾਮ ਖੀਵਾ ਅਮਰੀਕ ਫਫੜੇ ਕਾਮਰੇਡ ਆਤਮਾ ਸਿੰਘ ਸਰਦੂਲਗੜ੍ਹ ,ਨੇ ਕਿਹਾ ਕਿ ਮਜ਼ਦੂਰਾਂ ਕਿਸਾਨਾਂ ਸਿਰ ਚੜਿਆ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ ਪਿੰਡਾਂ ਵਿੱਚ ਮਨਰੇਗਾ ਸਕੀਮ ਨੂੰ ਦਰੁਸਤ ਢੰਗ ਨਾਲ ਚਲਾਇਆ ਜਾਵੇ ਨਰੇਗਾ ਦੀ ਘੱਟੋ ਘੱਟ 700 ਰੁਪਆ ਦਿਹਾੜੀ ਅਤੇ 200 ਦਿਨ ਕੰਮ ਦਿੱਤਾ ਜਾਵੇ ਨਰੇਗਾ ਨੂੰ ਸ਼ਹਿਰ ਦੇ ਵਿੱਚ ਵੀ ਲਾਗੂ ਕੀਤਾ ਜਾਵੇ ਆਗੂਆਂ ਨੇ ਕਿਹਾ ਭਗਵੰਤ ਮਾਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਔਰਤਾਂ ਨਾਲ ਇਕ ਹਜਾਰ ਰੁਪਏ ਦਾ ਵਾਅਦਾ ਲਾਗੂ ਕੀਤਾ ਜਾਵੇ ਅਤੇ ਪ੍ਰਾਈਵੇਟ ਫਾਈਨੈਂਸ ਕੰਪਨੀਆਂ ਕੰਪਨੀਆਂ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ ਪੜੇ ਲਿਖੇ ਅਨਪੜ ਨੌਜਵਾਨਾਂ ਦੇ ਲਈ ਪੱਕੇ ਰੁਜ਼ਗਾਰ ਲਈ ਰੁਜ਼ਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ ਆਗੂਆਂ ਨੇ ਕਿਹਾ ਜੇਕਰ ਸਰਕਾਰ ਨੇ ਉਕਤ ਮੰਗਾਂ ਉਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਖੁਮਿਆਜਾ ਭੁਗਤਣਾ ਪਵੇਗਾ।ਇਸ ਸਮੇਂ ਇਸ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਭੋਲਾ ਸਿੰਘ ਸਮਾਓ, ਲਿਬਰੇਸ਼ਨ ਪਾਰਟੀ ਦੇ ਭੀਖੀ ਦੇ ਆਗੂ ਕਾਮਰੇਡ ਧਰਮਪਾਲ ਨੀਟਾ ਮਜ਼ਦੂਰ ਮੁਕਤੀ ਮੋਰਚਾ ਦੇ ਦਿਨੇਸ ਭੀਖੀ ਸਹਿਰ ਮਾਨਸਾ ਆਗੂ ਕ੍ਰਿਸ਼ਨਾਂ ਕੌਰ ਮਾਨਸਾ,ਰਘਵੀਰ ਭੀਖੀ ਪ੍ਰਗਤੀਸ਼ੀਲ ਇਸਤਰੀ ਸਭਾ ਦੇ ਸੂਬਾ ਆਗੂ ਕਾਮਰੇਡ ਬਲਵਿੰਦਰ ਕੌਰ ਖਾਰਾ ਆਇਸ਼ਾ ਦੇ ਸੂਬਾ ਆਗੂ ਕਾਮਰੇਡ ਸੁਰਜੀਤ ਰਾਮਾਨੰਦੀ, ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਗਗਨ ਸਿਰਸੀਵਾਲਾ, ਕਾਮਰੇਡ ਬਲਦੇਵ ਸਿੰਘ ਠੂਠਿਆਂਵਾਲੀ , ਕਾਮਰੇਡ ਹਾਕਮ ਸਿੰਘ ਖਿਆਲਾ ਕਲਾਂ,ਮਹਿੰਦਰ ਸਿੰਘ ਬਿੱਲੂ ਸਿੰਘ ਹੀਰੇਵਾਲਾ ਬਿੱਲੂ ਸਿੰਘ ਬੁਰਜ਼ ਢਿੱਲਵਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *