ਨੌਜਵਾਨ ਲੜਕੇ ਲੜਕੀਆਂ ਦੇ ਭਵਿੱਖ ਨੂੰ ਸਫਲਤਾ ਦੀ ਉਚਾਈਆਂ ’ਤੇ ਪਹੁੰਚਾ ਰਹੀ ਹੈ ਸੀ.ਬੀ.ਏ ਇਨਫੋਟੈਕ

ਗੁਰਦਾਸਪੁਰ

ਨੈਸ਼ਨਲ ਆਈਕਨ ਐਵਾਰਡ ਨਾਲ ਸਨਮਾਨਿਤ ਸੀ.ਬੀ.ਏ ਇਨਫੋਟੈਕ ਤੋਂ ਕੋਚਿੰਗ ਲੈਣ ਵਾਲੇ ਸੈਂਕੜੇ ਵਿਦਿਆਰਥੀ ਚੰਗੀਆਂ ਕੰਪਨੀਆਂ ਵਿੱਚ ਕਰ ਰਹੇ ਹਨ ਨੌਕਰੀ
ਸੀ.ਬੀ.ਏ ਇਨਫੋਟੈਕ ਜਿਲਾ ਗੁਰਦਾਸਪੁਰ ਦੀ ਇਕੋ ਇਕ ਅਜਿਹੀ ਸੰਸਥਾ ਹੈ ਜੋ ਵਿਦਿਆਰਥੀਆਂ ਦੀ ਵੱਖ ਵੱਖ ਕੰਪਨੀਆਂ ਵਿੱਚ ਕਰਵਾਉਂਦੀ ਹੈ ਪਲੇਸਮੈਂਟ
ਗੁਰਦਾਸਪੁਰ 14 ਸਤੰਬਰ (ਸਰਬਜੀਤ ਸਿੰਘ) – ਗੁਰਦਾਸਪੁਰ ਦੀ ਸਭ ਤੋਂ ਵੱਧ ਭਰੋਸੇਮੰਦ ਅਤੇ ਨਾਮੀ ਆਈ.ਟੀ.ਕੰਪਨੀ ਸੀ.ਬੀ.ਏ ਇਨਫੋਟੈਕ ਜਿੱਥੇ ਨੌਜਵਾਨ ਲੜਕੇ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਉਥੇ ਹੀ ਇਹ ਸੰਸਥਾ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਬਣਾ ਚੁੱਕੀ ਹੈ। ਸੀ.ਬੀ.ਏ ਇਨਫੋਟੈਕ ਦੀ ਸ਼ੁਰੂਆਤ 2014 ਵਿੱਚ ਹੋਈ।
ਇਸ ਕੰਪਨੀ ਦੇ ਸੰਚਾਲਕ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਸੀ.ਬੀ.ਏ ਇਨਫੋਟੈਕ ਦੀ ਜਿੰਮੇਵਾਰੀ 2017 ਵਿੱਚ ਸੰਭਾਲੀ ਜਿਸ ਤੋਂ ਬਾਅਦ ਲਗਾਤਾਰ ਸੀ.ਬੀ.ਏ ਇਨਫੋਟੈਕ ਉਚਾਈਆਂ ਨੂੰ ਛੂਹ ਰਹੀ ਹੈ। ਇੰਜੀ.ਸੰਦੀਪ ਕੁਮਾਰ ਜੋ ਕਿ ਖੁਦ ਆਈ.ਟੀ ਦੇ ਮਾਹਿਰ ਹਨ ਜਿਹਨਾਂ ਨੇ ਦੇਸ਼ ਦੀਆਂ ਵੱਖ ਵੱਖ ਨਾਮੀ ਕੰਪਨੀਆਂ ਵਿੱਚ ਨੌਕਰੀ ਕੀਤੀ ਅਤੇ ਗਿਆਨ ਹਾਸਲ ਕੀਤਾ। ਉਪਰੰਤ ਉਹਨਾਂ ਨੇ ਜਦੋਂ 2017 ਵਿੱਚ ਸੀ.ਬੀ.ਏ ਇਨਫੋਟੈਕ ਦੀ ਜਿੰਮੇਵਾਰੀ ਸੰਭਾਲੀ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸੀ.ਬੀ.ਏ ਇਨਫੋਟੈਕ ਜਿੱਥੇ ਵਿਦਿਆਰਥੀਆਂ ਨੂੰ ਆਈ.ਟੀ ਅਤੇ ਕੰਪਿਊਟਰ ਨਾਲ ਸਬੰਧਿਤ ਕੋਰਸ ਕਰਵਾਉਂਦੀ ਹੈ। ਉਥੇ ਹੀ ਚੰਗੇ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵੱਖ ਵੱਖ ਕੰਪਨੀਆਂ ਵਿੱਚ ਨੌਕਰੀਆਂ ਵੀ ਦਿਵਾਉਂਦੀ ਹੈ। ਸੀ.ਬੀ.ਏ ਇਨਫੋਟੈਕ ਦੇ ਹੁਣ ਤੱਕ ਕਈ ਵਿਦਿਆਰਥੀ ਨਾਮੀ ਕੰਪਨੀਆਂ ਵਿੱਚ ਨੌਕਰੀਆਂ ਕਰਦੇ ਹਨ। ਇਸਦੇ ਨਾਲ ਸੀ.ਬੀ.ਏ ਇਨਫੋਟੈਕ ਵਲੋਂ ਸਮੇਂ ਸਮੇਂ ’ਤੇ ਕੈਂਪ ਲਗਾ ਕੇ ਨੌਜਵਾਨ ਲੜਕੇ ਲੜਕੀਆਂ ਨੂੰ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਜਾਗਰੂਕ ਕੀਤਾ ਜਾਂਦਾ ਹੈ। ਸੀ.ਬੀ.ਏ ਇਨਫੋਟੈਕ ਨੂੰ ਹੁਣ ਤੱਕ 2 ਵਾਰ ਨੈਸ਼ਨਲ ਆਈਕਨ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ। ਇਸਦੇ ਨਾਲ ਹੀ ਜਿਲਾ ਅਤੇ ਸਿਟੀ ਲੈਵਲ ’ਤੇ ਦੇ ਵੱਖ ਵੱਖ ਸਮਾਗਮਾਂ ਵਿੱਚ ਵੀ ਸੀ.ਬੀ.ਏ ਇਨਫੋਟੈਕ ਦੇ ਡਾਇਰੈਕਟਰ ਇੰਜੀ.ਸੰਦੀਪ ਕੁਮਾਰ ਅਤੇ ਉਹਨਾਂ ਦੀ ਟੀਮ ਦਾ ਸਨਮਾਨ ਹੋ ਚੁੱਕਾ ਹੈ। ਇੱਥੇ ਦੱਸਣਯੋਗ ਹੈ ਕਿ ਸੀ.ਬੀ.ਏ ਇਨਫੋਟੈਕ ਵਲੋਂ ਕੰਪਿਊਟਰ ਬੇਸਿਕ ਕੋਰਸ, ਵੈਬ ਡਿਵੈਲਪਮੈਂਟ, ਵੈਬ ਡਿਜਾਈਨਿੰਗ, ਸਾਫਟਵੇਅਰ ਡਿਵੈਲਪਮੈਂਟ, ਸੀ, ਸੀ++, ਜਾਵਾ, ਡਿਜੀਟਲ ਮਾਰਕਟਿੰਗ, ਸਕੂਲ ਅਤੇ ਕਾਲਜ ਪ੍ਰੋਜੈਕਟ, ਫੈਸ਼ਨ ਡਿਜਾਈਨਿੰਗ, ਇੰਗਲਿਸ਼ ਸਪੀਕਿੰਗ ਕੋਰਸ ਸਮੇਤ ਹੋਰ ਕਈ ਕੋਰਸ ਕਰਵਾਏ ਜਾਂਦੇ ਹਨ। ਸੀ.ਬੀ.ਏ ਇਨਫੋਟੈਕ ਜਿਲਾ ਗੁਰਦਾਸਪੁਰ ਦੀ ਇਕ ਮਾਤਰ ਅਜਿਹੀ ਸੰਸਥਾ ਹੈ ਜੋ ਹੋਣਹਾਰ ਵਿਦਿਆਰਥੀਆਂ ਦੀ ਵੱਖ ਵੱਖ ਕੰਪਨੀਆਂ ਵਿੱਚ ਪਲੇਸਮੈਂਟ ਕਰਵਾਉਂਦੀ ਹੈ ਅਤੇ ਕਈ ਤਜਰਬੇਕਾਰ ਵਿਦਿਆਰਥੀਆਂ ਨੂੰ ਸੀ.ਬੀ.ਏ ਇਨਫੋਟੈਕ ਵਿੱਚ ਨੌਕਰੀ ਕਰਨ ਦਾ ਮੌਕਾ ਮਿਲ ਚੁੱਕਾ ਹੈ। ਜਿਹੜੇ ਵੀ ਨੌਜਵਾਨ ਲੜਕੇ ਲੜਕੀਆਂ ਚੰਗਾ ਭਵਿੱਖ ਬਣਾਉਣਾ ਚਾਹੰੁਦੇ ਹਨ ਉਹ ਸੀ.ਬੀ.ਏ ਇਨਫੋਟੈਕ ਵਿਖੇ ਦਾਖਲਾ ਲੈ ਸਕਦੇ ਹਨ।

Leave a Reply

Your email address will not be published. Required fields are marked *