ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਨਿਘਰੀ , ਨਸ਼ਿਆਂ ਨਾਲ ਮਰ‌‌ ਰਹੇ ਹਨ ਹਰ ਰੋਜ਼ ਨੌਜਵਾਨ- ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ , 13 ਅਗਸਤ (ਸਰਬਜੀਤ ਸਿੰਘ) — ਅੱਜ ਇੱਥੇ ਫ਼ੈਜ਼ਪੁਰਾ ਰੋਡ ਪਾਰਟੀ ਦਫਤਰ ਵਿਖੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੀ ਜ਼ਿਲ੍ਹਾ ਸਕੱਤਰੇਤ ਦੀ ਮੀਟਿੰਗ ਵਿਜੈ ਸੋਹਲ ਦੀ ਪ੍ਰਧਾਨਗੀ ਹੇਠ ਕਰਨ ਪਿੱਛੋਂ ਮੀਟਿੰਗ ਦੀ ਕਾਰਵਾਈ ਦੱਸਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਮੀਟਿੰਗ ਵਿੱਚ ਪੰਜਾਬ ਦੀ ਰਾਜਨੀਤਕ ਸਥਿਤੀ ਤੇ ਵਿਚਾਰ ਕਰਦਿਆਂ‌‌ ਮਹਿਸੂਸ ਕੀਤਾ ਗਿਆ ਹੈ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਸੁਧਾਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਰਹੀ ਹੈ। ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ 15 ਅਗਸਤ ਨੂੰ ਝੰਡਾ ਝੁਲਾਉਣ ਸਮੇਂ ਪੰਜਾਬ ਨਾਲ 2024 ਦੇ 15ਅਗਸਤ ਤੱਕ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਨੌਜਵਾਨ ਨਸ਼ਿਆਂ ਨਾਲ ਲਗਾਤਾਰ ਮਰ ਰਹੇ ਹਨ।ਨਾਂ ਜਨਤਾ ਘਰਾਂ ਵਿੱਚ ਮਹਿਫੂਜ਼ ਹੈ ਅਤੇ ਨਾਂ ਹੀ ਘਰੋਂ ਬਾਹਰ। ਲੁਟਾਂ ਖੋਹਾਂ,ਫਿਰੋਤੀਆ, ਭਾੜੇ ਦੇ ਅਤੇ ਨਿੱਜੀ ਕਤਲ‌‌ ਪੰਜਾਬ ਵਿੱਚ ਆਮ ਵਰਤਾਰਾ ਹੋ ਗਿਆ ਹੈ। ਹਾਲਾਤ ਇਨੇਂ ਬੱਦਤਰ ਹੋ ਚੁੱਕੇ ਹਨ ਕਿ ਮੁੱਖ ਮੰਤਰੀ ਦੇ ਨਾਨਕੇ ਘਰ ਚੋਂ ਚੋਰ 18 ਤੋਲੇ ਸੋਨਾ,ਇਕ ਲੱਖ ਰੁਪਏ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ ।ਮੁੱਖ ਮੰਤਰੀ ਭਗਵੰਤ ਮਾਨ ਦੇ‌ ਸਮੁੱਚੇ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਅੰਦਰਲੇ ਹਲਕਿਆਂ ਵਿਚ ਭਿਰਸ਼ਟਾਚਾਰ ਚਰਮਸੀਮਾ ਉਪਰ ਹੈ। ਢਾਈਂ ਸਾਲਾਂ ਵਿਚ ਸਰਕਾਰ ਨਿਰੋਲ ਕਰਜ਼ੇ ਦੇ ਪੈਸਿਆਂ ਨਾਲ ਚਲਾਈ ਗਈ ਹੈ। ਪੁਲਿਸ ਦਾ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਰਾਜਨੀਤੀ ਕਰਣ ਕਰ ਦਿੱਤਾ ਗਿਆ ਹੈ। ਸਮਾਜ ਦਾ ਹਰ ਵਰਗ ਸੜਕਾਂ ਉਪਰ ਬੈਠਾ ਹੈ। ਆਮ ਜਨਤਾ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੈ। ਮੁੱਖ ਮੰਤਰੀ ਪੰਜਾਬ ਦੀ ਨਿਘਰੀ ਪਈ ਅਮਨ ਕਾਨੂੰਨ ਦੀ ਹਾਲਤ ਨੂੰ ਸੁਧਾਰਨ ਲਈ ਯਤਨਸ਼ੀਲ ਹੋਣ ਦੀ ਬਜਾਏ ਬਾਹਰਲੇ ਸੂਬਿਆਂ ਵਿਚ ਚੋਣ ਪ੍ਰਚਾਰ ਵਿਚ ਲਗਾ ਪਿਆ ਹੈ। ਮੀਟਿੰਗ ਵਿੱਚ ਗੁਲਜ਼ਾਰ ਸਿੰਘ ਭੁੰਬਲੀ, ਅਸ਼ਵਨੀ ਕੁਮਾਰ ਲੱਖਣ ਕਲਾਂ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਦਲਬੀਰ ਭੋਲਾ ਮਲਕਵਾਲ ਸ਼ਾਮਲ ਸੀ

Leave a Reply

Your email address will not be published. Required fields are marked *