ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਲੰਧਰ ਤੋਂ ਵਿਧਾਇਕ ਚੁਣੇ ਗਏ ਮਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਨ ਤੇ ਵਧਾਈਆਂ ਦਿੱਤੀਆ ਉਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਸਮੂਹ ਸਿਆਸਤਦਾਨਾ ਨੂੰ ਭਗਵੰਤ ਮਾਨ ਵਾਂਗ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਲੋੜ ਤੇ ਜੋਰ ਦੇਣ ਦੀ ਬੇਨਤੀ ਕੀਤੀ,ਪਰੈਸ ਦੇ ਨਾ ਜਾਰੀ ਬਿਆਨ ਵਿੱਚ ਆਲ ਇੰਡਿਆ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਪੱਸ਼ਟ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਜਲੰਧਰ ਦੀ ਜਿਮਨੀ ਚੋਣ ਸਮੇਂ ਜਲੰਧਰ ਨਿਵਾਸੀਆਂ ਨਾਲ ਵਾਅਦਾ ਕੀਤਾ ਸੀ ,ਕਿ ਤੁਸੀਂ ਆਪ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਵੋਟਾ ਪਾ ਕੇ ਜਿਤਾ ਦੇਵੋ, ਮੈ ਇਸ ਨੂੰ ਕੈਬਨਿਟ ਮੰਤਰੀ ਬਣਾ ਦੇਵੇਗਾ,ਭਾਈ ਖਾਲਸਾ ਨੇ ਪ੍ਰੈਸ ਨੋਟ’ਚ ਸਪਸ਼ਟ ਕੀਤਾ ਚੋਣ ਸਮੇਂ ਮੁਖ ਮੰਤਰੀ ਨੇ ਜਲੰਧਰ ਵਿਖੇ ਕਿਰਾਏ ਦੇ ਮਕਾਨ ਵਿੱਚ ਕੁਝ ਸਮੇਂ ਲਈ ਰਹਾਇਸ਼ ਵੀ ਰੱਖੀ ਤੇ ਲੋਕਾਂ ਦੇ ਕੰਮ ਵੀ ਕੀਤੇ,ਜਲੰਧਰ ਦੇ ਲੋਕਾਂ ਨੇ ਆਪ ਪਾਰਟੀ ਦੇ ਪੰਜਾਬ ਮੁੱਖਮੰਤਰੀ ਸ ਭਗਵੰਤ ਸਿੰਘ ਮਾਨ ਦੇ ਕਹਿਣ ਤੇ ਮਹਿੰਦਰ ਭਗਤ ਨੂੰ ਵੋਟਾ ਪਾ ਕੇ ਜਿਤਾ ਦਿੱਤਾ ਅਤੇ ਮੁਖ ਮੰਤਰੀ ਨੇ ਵੀ ਜਲੰਧਰ ਨਿਵਾਸੀਆਂ ਨਾਲ ਕੀਤੇ ਵਾਅਦੇ ਅਨੁਸਾਰ ਮਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ,ਭਾਈ ਖਾਲਸਾ ਨੇ ਕਿਹਾ ਜਲੰਧਰ ਨਿਵਾਸੀ ਇਸ ਫੈਸਲੇ ਤੇ ਬਾਗੋਬਾਗ ਹਨ ਤੇ ਮਹਿੰਦਰ ਭਗਤ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਵੱਲੋਂ ਮਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਾਉਣ ਵਾਲੇ ਫੈਸਲੇ ਦੀ ਸਲਾਘਾ ਕਰਦੀ ਹੋਈ ਸਮੂਹ ਸਿਆਸਤਦਾਨਾਂ ਤੋਂ ਮੰਗ ਕਰਦੀ ਹੈ ਕਿ ਭਗਵੰਤ ਮਾਨ ਵਾਂਗ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ ਤਾਂ ਕਿ ਲੋਕਾਂ ਦਾ ਸਿਆਸ਼ੀਆ ਤੇ ਭਰੋਸਾ ਯੌਕੀਨੀ ਬਣਾਇਆ ਜਾ ਸਕੇ। ਇਸ ਵਕਤ ਭਾਈ ਖਾਲਸਾ ਪਰਧਾਨ ਨਾਲ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮਿ੍ਤਸਰ, ਭਾਈ ਜਗਤਾਰ ਸਿੰਘ, ਭਾਈ ਜੋਗਿੰਦਰ ਸਿੰਘ ਫਿਰੋਜ਼ਪੁਰ, ਭਾਈ ਸਿੰਦਾ ਸਿੰਘ, ਭਾਈ ਪਿਰਥੀ ਸਿੰਘ ਧਰਮਕੋਟ, ਭਾਈ ਸੁਖਦੇਵ ਸਿੰਘ ਫੌਜੀ ਜਗਰਾਉਂ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਤੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸ ਪੁਰ ਆਦਿ ਆਗੂ ਹਾਜਰ ਸਨ।।