ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਨਸ਼ਾ ਮੁਕਤੀ ਰੀਹੈਬਿਲਿਟੇਸ਼ਨ ਸੈਂਟਰ ਦਾ ਕੀਤਾ ਉਦਘਾਟਨ

ਗੁਰਦਾਸਪੁਰ

ਗੁਰਦਾਸਪੁਰ, 16 ਮਾਰਚ (ਸਰਬਜੀਤ ਸਿੰਘ)– ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪੰਜਾਬ ਸਰਕਾਰ ਵਲੋ ਜਿਲਾ ਹਸਪਤਾਲ ਬਬਰੀ ਵਿਖੇ ਸਥਾਪਤ ਨਸ਼ਾ ਮੁਕਤੀ ਅਤੇ ਰੀਹੈਬਿਲਿਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ।
ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਮਹਾਜਨ ਜੀ ਨਾਲ ਸੈਂਟਰ ਦਾ ਦੌਰਾ ਕੀਤਾ। ਉਨਾਂ ਸੈਂਟਰ ਵਿਚ ਮਿਲ ਰਹੀ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨਾਂ ਸੈਡੀਟੇਸ਼ਨ ਰੂਮ, ਜਿਮ, ਵਾਰਡ, ਕਾਉਂਸਲਿੰਗ ਰੂਮ, ਲਾਇਬਰੇਰੀ, ਕਿਚਨ, ਡਾਕਟਰ ਰੂਮ, ਐਕਟੀਵਿਟੀ ਰੂਮ ਦਾ ਦੌਰਾ ਕੀਤਾ ਅਤੇ ਸੁਚਜੇ ਪ੍ਬੰਧਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸਰਕਾਰ ਹਰੇਕ ਵਰਗ ਦੀ ਭਲਾਈ ਲ਼ਈ ਯਤਨ ਕਰ ਰਹੀ ਹੈ। ਉਨਾਂ ਸਟਾਫ ਮੈਂਬਰਾਂ ਨੂੰ ਹਿਦਾਇਤ ਕੀਤੀ ਕਿ ਸਰਕਾਰ ਵਲੋ ਜਾਰੀ ਸਿਹਤ ਸਕੀਮਾਂ ਦਾ ਫਾਇਦਾ ਲੋਕਾਂ ਨੂੰ ਮਿਲੇ। ਇਸ ਮੌਕੇ ਐਸਐਮਓ ਰਾਜ ਮਸੀਹ, ਡਾਕਟਰ ਰਮਨ ਆਦਿ ਹਾਜਰ ਸਨ

Leave a Reply

Your email address will not be published. Required fields are marked *