ਗੁਰਦਾਸਪੁਰ, 13 ਮਾਰਚ (ਸਰਬਜੀਤ ਸਿੰਘ)– ਸਿੱਕਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਬਲਾਕ ਕਾਦੀਆਂ ਦੇ ਪਿੰਡ ਕਾਨਵਾਂ ਨਿਵਾਸੀ ਕਾਫਲ ਮਸੀਹ ਦੇ ਪਰਿਵਾਰ ਨਾਲ ਅੱਖਾਂ ਦੇ ਵਿਸ਼ਵ ਪ੍ਰਸਿੱਧ ਡਾਕਟਰ ਅਤੇ ਸਮਾਜ ਸੇਵੀ ਡਾ. ਕੇ.ਡੀ ਸਿੰਘ ਮਿਲ ਕੇ ਦੁੱਖ ਸਾਂਝਾ ਕੀਤਾ। ਡਾ. ਕੇ.ਡੀ ਸਿੰਘ ਸ਼ਹੀਦ ਦੇ ਪਿਤਾ ਜੈਮਸ ਮਸੀਹ ਅਤੇ ਮਾਤਾ ਸ਼ਾਂਤੀ ਨਾਲ ਦੁੱਖ ਪ੍ਰਗਟ ਕਰਨ ਤੋਂ ਬਾਅਦ ਸ਼ਹੀਦ ਦੇ ਮਾਤਾ ਪਿਤਾ ਨੇ ਦੱਸਿਆ ਕਿ ਸਾਡੇ ਅੱਖਾਂ ਕਾਫੀ ਸਮੇਂ ਤੋਂ ਬੰਦ ਹਨ। ਜਿਸ ਕਾਰਨ ਸਾਨੂੰ ਬਹੁਤ ਸਮੱਸਿਆ ਆ ਰਹੀ ਹੈ।
ਜਿਸ ਤੋਂ ਬਾਅਦ ਡਾ. ਕੇ.ਡੀ ਨੇ ਦੋਵਾਂ ਨੂੰ ਆਪਣੀ ਗੱਡੀ ਵਿੱਚ ਬੈਠਾ ਕੇ ਆਪਣੇ ਰੇਲਵੇ ਰੋਡ ਸਥਿਤ ਹਸਪਤਾਲ ਵਿੱਚ ਲੈ ਕੇ ਆਏ ਗਏ। ਚੈਕਅੱਪ ਕਰਨ ਉਪਰੰਤ ਉਨ੍ਹਾਂ ਵੇਖਿਆ ਕਿ ਇਨ੍ਹਾਂ ਦੀ ਅੱਖਾਂ ਦੇ ਆਪ੍ਰੇਸ਼ਨ ਹੋਣ ਵਾਲੇ ਹਨ, ਜੋ ਕਿ ਮੈਂ ਮੁੱਫਤ ਇਲਾਜ਼ ਕਰਾਂਗਾ। ਕਿਉਂਕਿ ਉਨ੍ਹਾਂ ਦੇ ਪੁੱਤਰ ਕਾਫਲ ਮਸੀਹ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਲਈ ਡਿਊਟੀ ਦੌਰਾਨ ਆਪਣੀ ਸ਼ਹਾਦਤ ਦਿੱਤੀ ਹੈ, ਜਿਸਦੀ ਸ਼ਹਾਦਤ ਭੁਲਾਇਆ ਨਹੀਂ ਜਾ ਸਕਦਾ ਹੈ। ਜਿਸ ਕਰਕੇ ਇਨ੍ਹਾਂ ਪੂਰਾ ਇਲਾਜ ਆਪਣੇ ਵੱਲੋਂ ਕਰਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ ਜਾਵੇਗਾ ਕਿ ਸ਼ਹੀਦ ਦੇ ਪਰਿਵਾਰ ਦੇ ਇੱਕ ਮੈਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਸ਼ਹੀਦ ਦਾ ਬਣਦਾ ਮਾਣ ਵੀ ਦਿੱਤਾ ਜਾਵੇ।