ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਸਿਵਿਲ ਸਰਜ਼ਨ ਦਫ਼ਤਰ ਗੁਰਦਾਸਪੁਰ ਵਿਖੇ ਬਲਾਕ ਭੁੱਲਰ,ਫਤਿਹਗੜ੍ਹ ਚੂੜੀਆਂ ਅਤੇ ਧਿਆਨਪੁਰ ਦੇ ਸਮੁਹ ਕਮਿਊਨਿਟੀ ਹੈਲਥ ਅਫ਼ਸਰਾਂ ਦੀ ਇਕ ਟ੍ਰੇਨਿੰਗ ਕੀਤੀ ਗਈ।
ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਸੈਂਟਰ ਗੌਰਮੈਂਟ ਵੱਲੋਂ ਚਲ ਰਹੇ ਪ੍ਰੋਗਰਾਮ ਦੇ ਆਧਾਰ ਤੇ ਜ਼ਿਲਾ ਗੁਰਦਾਸਪੁਰ ਦੇ ਅਧੀਨ ਆਉਂਦੇ ਸਾਰੇ ਹੈਲਥ ਐਂਡ ਵੈਲਨੈੱਸ ਸੈਂਟਰਾਂ ਨੂੰ ਐਨ ਕਿਊ ਏ ਐਸ ਅਤੇ ਕਾਇਆਕਲਪ ਤੇ ਅਧਾਰਿਤ ਸਾਰੇ ਮਾਪਦੰਡਾਂ ਤੇ ਖਰੇ ਉਤਰਨ ਲਈ ਤਿਆਰ ਕਰਨਾ ਸੀ।
ਕਮਿਊਨਿਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਆਗੂ ਡਾ ਸੁਨੀਲ ਤਰਗੋਤਰਾ ਅਤੇ ਡਾ ਰਵਿੰਦਰ ਸਿੰਘ ਕਾਹਲੋਂ ਨੇ ਹੈਲਥ ਡਿਪਾਰਟਮੈਂਟ ਦੀ ਪੋਲ ਖੋਲਦੇ ਹੋਏ ਦੱਸਿਆ ਕੇ ਸਾਰਾ ਕੁੱਜ ਕਾਗਜਾਂ ਵਿਚ ਹੀ ਹੈ। ਮਾਪਦੰਡਾਂ ਅਨੁਸਾਰ ਆਉਣ ਵਾਲੀਆਂ ਸਾਰੀਆਂ ਸ਼ਰਤਾਂ ਦਾ 5% ਵੀ ਵਿਭਾਗ ਵਲੋਂ ਜ਼ਮੀਨੀ ਪੱਧਰ ਤੇ ਪੂਰਾ ਨਹੀਂ ਕੀਤਾ ਜਾਂਦਾ। ਉਲਟਾ ਸਾਡੇ ਉੱਤੇ ਦਬਾਵ ਬਣਾਇਆ ਜਾਂਦਾ ਹੈ ਕੇ ਬਿਨਾ ਕਿਸੇ ਫੰਡ ਦੇ ਦਿੱਤੇ ਆਪਣੀਆਂ ਨਿਗੂਣੀਆਂ ਤਨਖਾਹਾ ਵਿਚੋਂ ਜਰੂਰੀ ਸਾਮਾਨ ਖਰੀਦਿਆ ਜਾਵੇ।
ਇਹ ਵਿਭਾਗ ਦਾ ਬਹੁਤ ਹੀ ਨਿੰਦਣਯੋਗ ਵਤੀਰਾ ਹੈ ਜਿਲਾ ਗੁਰਦਾਸਪੁਰ ਦੇ ਸਮੁਹ ਕਮਿਊਨਟੀ ਹੈਲਥ ਅਫ਼ਸਰ ਵਿਭਾਗ ਦੇ ਇਸ ਕਾਰੇ ਦੀ ਸਖ਼ਤ ਨਿਖੇਦੀ ਕਰਦੇ ਹਨ।
ਅਤੇ ਵਿਭਾਗ ਨੂੰ ਅਪੀਲ ਕਰਦੇ ਹਨ ਕੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਸਾਰਿਆਂ ਮਾਪਦੰਡਾਂ ਨੂੰ ਪੂਰਾ ਕੀਤਾ ਜਾਵੇ ਬਸ ਹਵਾ ਵਿਚ ਹੀ ਕੰਮ ਨਾ ਕੀਤੇ ਜਾਣ ਤੇ ਉਸਤੋਂ ਬਾਅਦ ਮੁਲਾਜ਼ਮਾਂ ਤੇ ਕੰਮ ਕਰਨ ਦਾ ਦਬਾਵ ਬਣਾਇਆ ਜਾਵੇ। ਅਸੀਂ ਵਿਭਾਗ ਦੇ ਗਲਤ ਕੰਮਾਂ ਵਿਚ ਕਿਸੇ ਵੀ ਤਰੀਕੇ ਨਾਲ ਕੋਈ ਸਹਿਯੋਗ ਨਹੀਂ ਦਵਾਂਗੇ।


