ਗੁਰਦਾਸਪੁਰ, 31 ਅਗਸਤ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ 7 ਜਿਲਿਆ ਵਿੱਚ ਪਾਰਟੀ ਦੇ ਇੰਚਾਰਜ਼ਾ ਨੂੰ ਤੁਰੰਤ ਤਬਦੀਲ ਕੀਤਾ ਗਿਆ ਹੈ। ਜਿਸ ਵਿੱਚ ਪਠਾਨਕੋਟ ਤੋਂ ਰੋਹਿਤ ਸਾਹਿਲ, ਗੁਰਦਾਸਪੁਰ ਤੋਂ ਜਗਰੂਪ ਸਿੰਘ ਸੇਖਵਾਂ, ਅੰਮਿ੍ਰਤਸਰ ਤੋਂ ਜਸਪ੍ਰੀਤ ਸਿੰਘ, ਨਵਾਂ ਸ਼ਹਿਰ ਤੋਂ ਸਤਨਾਮ ਜਲਾਲਪੁਰ, ਮਲੇਰ ਕੋਟਲਾਂ ਤੋ ਸਕਾਬ ਅਲੀ ਰਾਜਾ, ਲੁਧਿਆਣਾ ਤੋਂ ਸ਼ਰਨਪਾਲ ਮੱਕੜ ਅਤੇ ਮੁੱਕਤਸਰ ਤੋਂ ਜਸ਼ਨ ਬਰਾੜ ਨੂੰ ਜ਼ਿਲਾ ਇਚਾਰਜ਼ ਨਿਯੁਕਤ ਕੀਤਾ ਗਿਆ ਹੈ। ਇਸ ਵਿੱਚ ਸਹਿ ਪ੍ਰਭਾਰੀ ਡਾ. ਸੰਦੀਪ ਪਾਠਕ, ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨੇ ਵੀ ਸਹਿਮਤੀ ਪ੍ਰਗਟਾਉਦੇ ਹੋਏ ਉਕਤ ਆਗੂਆ ਨੂੰ ਪਾਰਟੀ ਵਿੱਚ ਸੰਯਮ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।