ਗੁਰਦਾਸਪੁਰ -6 ਜੁਲਾਈ ( ਸਰਬਜੀਤ) ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ ਸ੍ਰੀ ਮਤੀ ਨੀਲਿਮਾ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੇ ਦ੍ਰਿਸ਼ਾਂ ਨਿਰਦੇਸ਼ਾਂ ਅਧੀਨ ਸਹਾਇਕ ਕਮਿਸ਼ਨ ਫਡ ਗੁਰਦਾਸਪੁਰ ਡਾ. ਜੀ . ਐਸ. ਪੰਨੂੰ ਵਲੋ ਖਾਣ ਪੀਣ ਦੀਆਂ ਵਸਤੂਆ ਵੇਚਣ ਵਾਲੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ । ਇਸ ਦੌਰਾਨ ਡਾ. ਪੰਨੂੰਨੇ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਡਰਡ ਐਕਟ-2006 ਦੀਆਂ ਵਿਸਿਥਾਵਾਂ ਦੇ ਸਬੰਧ ਵਿਚ ਸੁਰਖਿਆ, ਗੁਣਵੰਤਾ, ਮਾਪਦੰਤਾ , ਵਿਆਕਤੀਗੜ ਸਵੱਛਤਾ ਅਤੇ ਸਫਾਈ ਦੇ ਸਬੰਧ ਵਿਚ ਸਰਕਾਰ ਨੇ ਉਚਿੱਤ ਜਾਗਰੂਕਤਾ ਲਈ ਫੂਡ ਬਿਜਨਸ ਉਪਰੇਟਰਾਂ ਨੂੰ ਅੱਜ ਤੋ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ । ਇਸ ਦੋਰਾਨ ਦੁਕਾਨਦਾਰਾਂ ਦੇ ਘੱਟੋ ਘੱਟ ਇੱਕ ਨੁਮਾਇੰਦੇ ਨੂੰ ਸਿਖਲਾਈ ਦਿੱਤੀ ਜਾਵੇਗੀ ਤਾ ਜੋ ਇਹ ਅਦਾਰੇ ਫੂਡ ਸਪਲਾਈ ਫੂਡ ਸਪਲਾਈ ਅਤੇ ਸਟੈਡਰਡ ਐਕਟ ਅਤੇ ਇਸ ਅਧੀਨ ਬਣੇ ਰੂਲਾਂ ਅਤੇ ਰੈਗੂਲੇਸ਼ਨਾਂ ਤੋ ਪੂਰੀ ਤਰਾਂ ਜਾਣੂ ਹੋ ਸਕਣ ਅਤੇ ਖਾਧ ਪਦਾਰਥ ਤਿਆਰ ਕਰਨ ਤੋ ਲੈ ਕੇ ਵੇਚਣ ਤੱਕ ਦੀ ਪ੍ਰੀਕਿਰਿਆ ਵਿਚ ਨਿੱਜੀ ਸਫਾਈ , ਅਦਾਰੇ ਵਿਚ ਕੰਮ ਕਰਨ ਵਾਲੀਆ ਥਾਵਾਂ ਦੀ ਸਾਫ ਸਫਾਈ ਅਤੇ ਖਾਧ ਪਦਾਰਥਾਂ ਦੇ ਮਿਆਰ ਅਤੇ ਗੁਣਵੰਤਾ ਨੂੰ ਕਾਇਮ ਰੱਖਣ ਲਈ ਜਾਗਰੂਕ ਅਤੇ ਸਮਰੱਥ ਹੋ ਸਕਣ ।
ਜਿਲਾ ਗੁਰਦਾਸਪੁਰ ਵਿਖੇ ਟਰੇਨਿੰਗ ਦੇਣ ਲੲ. ਮਾਨਯੋਗ ਕਮਿਸ਼ਨਰ ਫਖ਼ਡ ਸਪਲਾਈ ਅਤੇ ਡਰੱਗਜ ਐਡਮਿਨਿਸਟਰੇਸਨ ਪੰਜਾਬ ਵਲੋ ਐਡ ਸੀ ਆਈ ਮਲੁਜਮ ਸਾਦਿਕ ਮਸੀਹ ਮੈਡੀਕਲ ਸੋਸਲ ਸਰਵਿਸਸਸ ਸੋਸਾਇਟੀ ਦਿੱਲੀ ਨੂੰ ਟਰੇਨਿੰਗ ਪਾਰਟਨਰ ਵਜੋ ਟਰੇਨਿੰਗ ਦੇਣ ਲਈ ਏਰੀਆ ਦਿੱਤਾ ਗਿਆ । ਡਾ ਪੰਨੂੰ ਨੇ ਦੱਸਿਆ ਕਿ ਮਾਨਯੋਗ ਐਫ ਡੀ ਏ ਵਲੋ ਐਫਐਸ ਐਸਏ ਆਈ ਦੀਆਂ ਸਰ਼ਤਾ ਅਨੁਸਾਰ ਟਰੇਨਿੰਗ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆ ਗਈਆ ਹਨ ।ਇਹ ਟਰੇਨਿੰਗ ਪਾਰਟਨਰ ਪ੍ਰਤੀ ਫੂਡ ਬਿਜ਼ਨਰ ਉਪਰੇਟਰ ਪਾਸੋ 450+ਜੀ ਐਸ ਟੀ ਅੱਪਲਾਈ ਕਰਨ ਅਤੇ ਪ੍ਰਤੀ ਸਰੀਰਟ ਫੂਡ ਟੈਡਰ ਤੇ 250+ ਜੀ ਐਸ ਟੀ ਵਸਲੂ ਕਰਕੇ ਟਰੇਨਿੰਗ ਦੇਣਗੇ ਅਤੇ ਇਸ ਦੇ ਨਾਲ ਹੀ ਇੱਕ ਐਪਰਨ ਅਤੇ ਇੱਕ ਟੋਪੀ ਮੁਹੱਈਆ ਕਰਵਾਉਣਗੇ ਅਤੇ ਟਰੇਨਿੰਗ ਮੁਕੰਮਲ ਹੋਣ ਉਪਰੰਤ ਇੰਕ ਪ੍ਰਵਾਨਿਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ।
ਡਾ . ਪੰਨੂ ਨੇ ਕਿਹਾਕਿ ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਅਤੇ ਸੇਫਟੀ ਅਫਸਰ ਫੂਡ ਬਿਜਨਸ ਉਪਰੇਟਰਾਂ ਦੀ ਜਾਣਕਾਰੀ ਹਿੱਤ ਫੂਡ ਬਿਜਨਸ ਉਪਰੇਟਰਾਂ ਦੀਆਂ ਵੱਖ ਵੱਖ ਜੱਥੇਬੰਦੀਆਂ ਨਾਲ ਮੀਟਿੰਗਾਂ ਕਰਨਗੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਗੁਰਦਾਸਪੁਰ ਜਿਲੇ ਦੇ ਵੱਧ ਤੋ ਵੱਧ ਬਿਜਨਸ ਉਪਰੇਟਰ ਇਸ ਟਰੇਨਿੰਗ ਪ੍ਰੋਗਰਾਮ ਦਾ ਲਾਭ ਉਠਾਅ ਸਕਣ ਜੋ ਕਿ ਫੂਡ ਸੇਫਟੀ ਐਕਟ ਦੇ ਸੈਕਸ਼ਨ 16(3)(ਐਚ) ਅਧੀਨ ਲਾਜ਼ਮੀ ਹੈ ।
ਡਾ. ਪੰਨੂੰ ਨੇ ਦੱਸਿਆ ਕਿ ਇਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨਮਈ ਹੇਠ ਹਿਸ ਜਿਲੇ ਵਿਚ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਫੂਡ ਸੇਫਟੀ ਵਿਭਾਗ ਵਲੋ ਜਿਲਾ ਪੱਧਰ ਤੇ ਅਤੇ ਸਬ- ਡਵੀਜਨਲ ਪੱਧਰ ਤੇ ਮੀਟਿੰਗਾਂ ਕਰਕੇ ਲੋਕਾ ਨੂੰ ਜਾਗੂਰਕ ਕੀਤਾ ਜਾਵੇਗਾ ਤਾ ਜੋ ਇਹ ਮੁਹਿੰਮ ਪੂਰੀ ਤਰਾਂ ਕਾਮਯਾਬ ਹੋ ਸਕੇ ।
ਇਸ ਮੀਟਿੰਗ ਵਿਚ ਫੂਡ ਸੇਫਟੀ ਅਫਸਰ ਸ੍ਰੀ ਮੁਨੀਸ ਸੋਢੀ , ਸ੍ਰੀ ਮਤੀ ਰੇਖਾ ਸ਼ਰਮਾ ਅਤ ਵੱਖ ਵੱਖ ਖਾਣ ਪੀਣ ਵਾਲੀਆ ਵਸਤੂਆਂ ਵੇਚਣ ਵਾਲੇ ਦੁਕਾਨਦਾਰ ਮੌਜਦੂ ਸਨ ।ਖਾਣ ਪੀਣ ਵਾਲਾ ਸਮਾਨ ਵੇਚਣ ਵਾਲੇ ਵਿਕਰੇਤਾਵਾ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਮੁਹਿੰਮ ਵਿਚ ਅੱਗੇ ਹੋ ਕੇ ਕੰਮ ਕਰਨਗੇ ਤਾ ਜੋ ਇਸ ਚਜਲੇ ਵਿਚ ਸਹੀ ਅਤੇ ਸਾਫ ਸਫਾਈ ਦੇ ਮਾਹੋਲ ਵਿਚ ਮਿਆਰੀ ਖਾਧ ਪਦਾਰਥਾਂ ਦੀ ਵਿਕਰੀ ਕੀਤੀ ਜਾ ਸਕੇ ਅਤੇ ਲੋਕਾਂ ਨੂੰ ਵਧੀਆ ਅਤੇ ਮਿਆਰੀ ਖਾਣ ਪੀਣ ਦਾ ਸਮਾਨ ਮੁਹੱਈਆ ਹੋ ਸਕੇ ।


