ਰਮਨ ਬਹਿਲ ਦੀ ਪ੍ਰੇਰਣਾ ਸਦਕਾ ਹੀ ਅੱਜ ਦੂਜੇ ਸਾਲ ਵੀ ਬਾਬਾ ਲਾਲ ਦਿਆਲ ਜੀ ਦੇ ਧਾਮ ਲਈ ਫ੍ਰੀ ਯਾਤਰਾ ਆਰੰਭ

ਗੁਰਦਾਸਪੁਰ

ਗੁਰਦਾਸਪੁਰ, 31 ਅਗਸਤ (ਸਰਬਜੀਤ ਸਿੰਘ)– ਸ੍ਰੀ 1008 ਯੋਗੀਰਾਜ ਬਾਵਾ ਲਾਲ ਦਿਆਲ ਜੀ ਮਹਾਰਾਜ ਦਰਬਾਰ ਸ੍ਰੀ ਧਿਆਨਪੁਰ ਧਾਮ ਲਈ ਮੁੱਫਤ ਸੇਵਾ ਦੇ ਅੱਜ ਇੱਕ ਸਾਲ ਪੂਰਾ ਹੋਣ ’ਤੇ ਫਰੀ ਬੱਸ ਸੇਵਕਾ ਵੱਲੋਂ ਗੁਰਦਾਸਪੁਰ ਦੇ ਸੀਤਾ ਰਾਮ ਪੈਟਰੋਲ ਪੰਪ ’ਤੇ ਇਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਸ੍ਰੀ ਰਮਨ ਬਹਿਲ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਜਿਸ ਵਿੱਚ ਬਹਿਲ ਜੀ ਨੂੰ ਭਰਵੇਂ ਇਕੱਠ ਨੇ ਉਨਾਂ ਦਾ ਸਵਾਗਤ ਫੁੱਲਾ ਦੀ ਵਰਖਾ ਕਰਕੇ ਕੀਤਾ ਗਿਆ।


ਆਗੂ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅੱਜ ਦੂਜ ਦੇ ਪਵਿੱਤਰ ਦਿਨ ’ਤੇ ਫਰੀ ਬੱਸ ਸੇਵਾ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪਿੱਛਲੇ ਇੱਕ ਸਾਲ ਤੋਂ ਇਹ ਨੌਜਵਾਨ ਗੁਰਦਾਸਪੁਰ ਤੋਂ ਸ੍ਰੀ ਧਿਆਨਪੁਰ ਲਈ ਗੁਰਦਾਸਪੁਰ ਦੇ ਲੋਕਾਂ ਨੂੰ ਫਰੀ ਬੱਸ ਰਾਹੀਂ ਦਰਸਨ ਕਰਵਾ ਰਹੇ ਹਨ ਜੋ ਕਿ ਇੱਕ ਵੱਡਾ ਉਪਰਾਲਾ ਹੈ। ਇਨਾਂ ਨੌਜਵਾਨਾਂ ਉੱਤੇ ਆਪਣੀ ਕਿਰਪਾ ਸਦਾ ਬਣਾਈ ਰੱਖਣ ਉਨਾਂ ਕਿਹਾ ਕਿ ਇਨਾਂ ਨੌਜਵਾਨਾਂ ਦੇ ਇਸ ਉਪਰਾਲੇ ਤੋਂ ਹੋਰ ਵੀ ਨੌਜਵਾਨਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਮੈਂ ਉਮੀਦ ਕਰਦਾ ਹਾਂ ਕਿ ਅਗਾਂਹ ਵੀ ਇਹ ਨੌਜਵਾਨ ਆਪਣੀਆ ਸੇਵਾਵਾਂ ਇਸ ਤਰਾ ਹੀ ਦਿੰਦੇ ਰਹਿਣਗੇ। ਇਸ ਮੌਕੇ ਤੇ ਆਪ ਨੇਤਾ ਰਮਨ ਬਹਿਲ ਨੇ ਫਰੀ ਬੱਸ ਸੇਵਕਾ ਅਤੇ ਸ਼ਹਿਰ ਦੇ ਪਤਵੰਤੇ ਲੋਕਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਧਰ ਫਰੀ ਬਸ ਸੇਵਕਾ ਨੇ ਆਪ ਨੇਤਾ ਰਮਨ ਬਹਿਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
ਉਧਰ ਫਰੀ ਬੱਸ ਸੇਵਕਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੱਛਲੇ ਇੱਕ ਸਾਲ ਤੋਂ ਅਸੀਂ ਲਗਾਤਾਰ ਦੂਜ ਵਾਲੇ ਦਿਨ ਮਹਾਰਾਜ ਰਾਮ ਸੁੰਦਰ ਦਾਸ ਜੀ ਦੀ ਆਗਿਆ ਨਾਲ ਗੁਰਦਾਸਪੁਰ ਦੀ ਸੰਗਤ ਨੂੰ ਸ੍ਰੀ ਧਿਆਨਪੁਰ ਧਾਮ ਦੇ ਦਰਸ਼ਨ ਕਰਵਾ ਰਹੇ ਹਾਂ। ਅੱਜ ਵੀ ਅਸੀਂ ਇੱਕ ਬੱਸ ਅਤੇ 2 ਆਟੋ ਲੈ ਕੇ ਸ੍ਰੀ ਧਿਆਨਪੁਰ ਧਾਮ ਜਾ ਰਹੇ ਹਾਂ ਅਤੇ ਅਗਾਂਹ ਵੀ ਅਸੀਂ ਆਪਣੀਆਂ ਸੇਵਾਵਾਂ ਇਸੇ ਤਰਾਂ ਹੀ ਦਿੰਦੇ ਰਹਾਂਗੇ। ਉਧਰ ਫ੍ਰੀ ਬੱਸ ਦੇ ਸੇਵਾਦਾਰ ਅਰਜੁਨ ਨੇ ਆਪਣੇ ਹੱਥਾਂ ਨਾਲ ਰਮਨ ਬਹਲ ਜੀ ਦੀ ਤਸਵੀਰ ਨੂੰ ਤਿਆਰ ਕਰਕੇ ਉਨਾਂ ਨੂੰ ਦਿੱਤੀ। ਇਸ ਮੌਕੇ ਤੇ ਨਰੇਸ਼ ਕਾਲੀਆਂ, ਅਰਜੁਨ, ਅਮਨ, ਸੁਭਾਸ਼ ਚੰਦਰ (ਬਿੱਟੂ ), ਗਗਨ, ਕੂਕੁ, ਰਾਕੇਸ਼, ਅਜੇ,ਜੱਗੂ,ਗੌਰਵ, ਸਨੀ, ਅਸ਼ਵਨੀ,ਆਦਿ ਮੌਜੂਦ ਸਨ ।

Leave a Reply

Your email address will not be published. Required fields are marked *