ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਦੀ ਪ੍ਰਧਾਨਗੀ ਹੇਠ ਸਿਹਤ ਅਧਿਕਾਰੀਆਂ ਦੀ ਮੀਟਿੰਗ ਹੋਈ

ਗੁਰਦਾਸਪੁਰ

ਗੁਰਦਾਸਪੁਰ  18  ਅਗਸਤ ( ਸਰਬਜੀਤ ਸਿੰਘ )- ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਜੀ ਦੀ ਪ੍ਧਾਨਗੀ ਹੇਠ ਸਮੂਹ ਪ੍ਰੋਗਰਾਮ  ਅਫਸਰ, ਐਸਐਮਓ ਦੀ ਵਿਸ਼ੇਸ਼ ਮੀਟਿੰਗ ਹੋਈ । ਮੀਟਿੰਗ ਵਿਚ ਸਮੂਹ ਸਿਹਤ ਪ੍ਰੋਗਰਾਮ ਤੇ ਚਰਚਾ ਕੀਤੀ ਗਈ।
                                          ਇਸ ਮੋਕੇ  ਸਿਵਲ ਸਰਜਨ ਡਾਕਟਰ ਹਰਭਜਨ ਮਾਂਡੀ ਜੀ ਨੇ ਕਿਹਾ ਕਿ ਮੁਹਲਾ ਕਲੀਨਿਕ ਦੀ ਸੰਿਖਆ ਵਿਚ ਵਾਧਾ ਕੀਤਾ ਜਾ ਰਿਹਾ ਹੈ। 15ਅਗਸਤ ਤੋ ਮੁਹਲਾ ਕਲੀਨਿਕ ਕੰਮ ਕਰ ਰਿਹੇ ਹਨ।  ਸਰਕਾਰ ਵਲੋ ਤੈਅ ਪ੍ਰੋਗਰਾਮ ਮੁਹਲਾ ਕਲੀਨਿਕ ਨੂੰ ਤਰਜੀਹ ਦਿਤੀ ਜਾ ਰਹੀ ਹੈ। ਸਿਹਤ ਸੰਸਥਾਵਾਂ ਵਿਚ ਮਰੀਜਾਂ ਦੇ ਇਲਾਜ ਅਤੇ ਸਹੂਲਤਾਂ ਅਨੁਸਾਰ ਢੁਕਵੇਂ ਪ੍ਬੰਧ ਕੀਤੇ ਜਾਣ। ਮਰੀਜਾਂ ਨੂੰ ਕੌਈ ਦਿਕਤ ਪੇਸ਼ ਨਾ ਆਵੇ। ਆਉਂਦੇ ਸਮੇਂ ਵਿਚ ਡੇਂਗੁ ਦੇ ਖਤਰੇ ਨੂੰ ਧਿਆਨ ਿਵਚ ਰਖਦੇ ਹੋਏ ਬਚਾਅ ਪ੍ਬੰਧ ਕੀਤੇ ਜਾਣ। ਕੋਵਿਡ  ਪ੍ਰੀਕੋਸ਼ਨਰੀ  ਦੇ ਟੀਚੇ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ।।
                                   ਇਸ ਮੋਕੇ ਏਸੀਐਸ ਡਾਕਟਰ ਭਾਰਤ ਭੂਸ਼ਨ, ਡੀ ਆਈ ਓ ਡਾ. ਅਰਵਿੰਦ ਕੁਮਾਰ, ਡੀ ਐਫ ਡਬਲਓ ਡਾ. ਲਖਵਿੰਦਰ ਸਿੰਘ, ਡੀਐਚਓ ਡਾ. ਅਰਵਿੰਦ ਮਹਾਜਨ, ਡੀਡੀਐਚਓ ਡਾ. ਸ਼ੈਲਾ ਮੇਹਤਾ, ਡੀ ਐਮ ਸੀ ਡਾ. ਰੋਮੀ ਰਾਜਾ, ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਆਦਿ ਹਾਜਰ ਸਨ

Leave a Reply

Your email address will not be published. Required fields are marked *