ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)- ਉਪ ਮੰਡਲ ਅਫਸਰ (ਸ਼ਹਿਰੀ) ਇੰਜੀ. ਅਰੁਣ ਭਾਰਦਵਾਜ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦੱਸਿਆ ਕਿ 7 ਦਸੰਬਰ ਨੂੰ ਜਰੂਰੀ ਮੁਰੰਮਤ ਕਾਰਨ 11 ਕੇ.ਵੀ 24 ਘੰਟੇ ਗੱਤਾ ਫੈਕਟਰੀ, 11 ਕੇ.ਵੀ ਪੀਰਾਂਬਾਗ ਫੀਡਰ, 11 ਕੇ.ਵੀ ਨਬੀਪੁਰ ਫੀਡਰ, 11 ਕੇ.ਵੀ ਕਾਲਾ ਨੰਗਲ ਫੀਡਰ, 11 ਕੇ.ਵੀ ਸਾਧੂ ਚੱਕ ਫੀਡਰਾਂ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ 7 ਦਸੰਬਰ ਸਵੇਰੇ 9ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ |ਇੰਨ੍ਹਾਂ ਫੀਡਰਾਂ ਅਧੀਨ ਆਉਂਦਾ ਏਰੀਆ ਸਾਰੇ ਬਥਵਾਲੇ, ਪਿੰਡ ਕਾਲਾ ਨੰਗਲ, ਮਰਵਾਹਾ ਕਲੌਨੀ, ਨਬੀਪੁਰ ਕਲੋਨੀ, ਹਯਾਤ ਨਗਰ, ਪੀਰਾਬਾਗਾ, ਕਾਲਾ ਨੰਗਲ, ਪਿੰਡ ਖੋਖਰ,ਪਿੰਡ ਸਲੀਮਪੁਰ ਅਰਾਈਆ, ਸੁਖਜਿੰਦਰਾ ਕਾਲਜ, ਗੱਤਾ ਫੈਕਟਰੀ ਅਤੇ ਨੇੜੇ ਦੇ ਸੈਲਰ ਆਦਿ ਏਰੀਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ | ਇਸ ਮੌਕੇ ਜੇ.ਈ-1 ਪਵਨ ਸਲਹੋਤਰਾ ਵੀ ਮੌਜੂਦ ਸਨ |