ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ)–ਬੀਤੇ ਦਿਨੀਂ ਫਤਿਹਗੜ੍ਹ ਪਟਿਆਲਾ ਮਾਰਗ ਦੇ ਰਜਿੰਦਰਗੜ ਪਿੰਡ ਕੋਲ ਇਕ ਸੇਬਾਂ ਦਾ ਭਰਿਆ ਟਰੱਕ ਪਲਟਿਆ ਤੇ ਡਰਾਈਵਰ ਜ਼ਖ਼ਮੀ ਹੋ ਗਿਆ, ਲੋਕ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਪਲਟੇ ਟਰੱਕ’ਚ 1200 ਸੌਂ ਸੇਬਾਂ ਦੀਆਂ ਭਰੀਆਂ ਪੇਟੀਆਂ ਚੋਰੀ ਕਰਕੇ ਲੈ ਜਾਣ ਵਾਲੇ ਇਨਸਾਨੀਅਤ ਤੋਂ ਗਿਰੇ ਲੋਕਾਂ ਦੀ ਕਾਲੀ ਕਰਤੂਤ ਵਾਲੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਿਥੇ ਅਜਿਹੇ ਲੋਕਾਂ ਦੀ ਕਮੀਨੀ ਹਰਕਤ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕੀਤੀ, ਉਥੇ ਸਥਾਨਕ ਪੁਲਿਸ ਵੱਲੋਂ ਪਿੰਡ ਰਜਿੰਦਰ ਗੜ ਤੇ ਆਸ ਪਾਸ ਦੇ ਪਿੰਡਾਂ’ਚ ਸੇਬ ਚੋਰ ਲੋਕਾਂ ਤੇ ਪਰਚਾ ਦਰਜ਼ ਕਰਨ ਵਾਲੀ ਪੁਲਿਸ ਦੀ ਕਨੂੰਨੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਐਕਸ਼ਨ ਦਸਿਆ, ਕਿਉਂਕਿ ਇਸ ਇਨਸਾਨੀਅਤ ਤੋਂ ਗਿਰੀ ਘਟਨਾ ਨੇ ਸਮੁੱਚੇ ਪੰਜਾਬੀਆਂ ਨੂੰ ਪੂਰੇ ਵਿਸ਼ਵ ਵਿਚ ਸ਼ਰਮਸਾਰ ਕੀਤਾ ਹੈ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਤੋਂ ਮੰਗ ਕਰਦੀ ਹੈ, ਕਿ ਅਜਿਹੇ ਲੋਕਾਂ ਦੀ ਸ਼ਨਾਖਤ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੀ ਇਨਸਾਨੀਅਤ ਤੋਂ ਗਿਰੀ ਘਟਨਾ ਨੂੰ ਅੰਜਾਮ ਦੇਣ ਦੀ ਹਿੰਮਤ ਨਾ ਕਰ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੇਬਾਂ ਦੇ ਭਰੇ ਟਰੱਕ ਦੇ ਉਲਟਣ ਤੋਂ ਬਾਅਦ 1200 ਸੌ ਸੇਬਾਂ ਦੀਆਂ ਪੇਟੀਆਂ ਚੋਰੀ ਕਰਨ ਵਾਲੇ ਰਜਿੰਦਰ ਗੜ ਤੇ ਆਸ ਪਾਸ ਦੇ ਪਿੰਡਾਂ ਦੇ ਚੋਰ ਲੋਕਾਂ ਦੀ ਨਿੰਦਾ, ਪੁਲਿਸ ਵੱਲੋਂ ਪਰਚਾ ਦਰਜ ਕਰਨ ਦੀ ਸ਼ਲਾਘਾ, ਰਜਿੰਦਰਗੜ ਪਿੰਡ ਦੀ ਪੰਚਾਇਤ ਵੱਲੋਂ ਸੇਬਾਂ ਦੀ ਭਰਭਾਈ ਲਈ ਧੰਨਵਾਦ ਦੇ ਨਾਲ ਨਾਲ ਸਰਕਾਰ ਨੂੰ ਡਰਾਈਵਰ ਦੀ ਢੁਕਵੀਂ ਤੇ ਲੋੜੀਂਦੀ ਸਹਾਇਤਾ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਰਾਹੀਂ ਕੀਤਾ। ਭਾਈ ਖਾਲਸਾ ਨੇ ਦੱਸਿਆ ਇਸ ਘਟਨਾ ਦੀ ਵੀਡੀਓ ਪੂਰੇ ਵਿਸ਼ਵ ਵਿਚ ਵਾਇਰਲ ਹੋਣ ਤਾਂ ਬਾਅਦ ਸਮੁਚੇ ਪੰਜਾਬ ਵਾਸੀਆਂ ਨੂੰ ਸ਼ਰਮਸਾਰ ਹੋਣਾ ਪਿਆ ਕਿਉਂਕਿ ਇਹ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਹੈ ,ਜਿੱਥੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਾ ਕੇ ਇਨਸਾਨੀਅਤ ਦੀ ਭਲਾਈ ਵਾਲੇ ਕੰਮਾਂ ਦੀਆਂ ਪੂਰੇ ਵਿਸ਼ਵ’ਚ ਸਿਫ਼ਤਾਂ ਹਨ ਭਾਈ ਖਾਲਸਾ ਨੇ ਕਿਹਾ ਚਾਹੀਦਾ ਤਾਂ ਇਹ ਸੀ, ਕਿ ਇਹ ਲੋਕ ਜ਼ਖਮੀਂ ਹੋਏ ਡਰਾਈਵਰ ਨੂੰ ਹਸਪਤਾਲ ਲੈ ਕਿ ਜਾਂਦੇ ‘ਤੇ ਉਸ ਦੇ ਸੇਬਾਂ ਦੀ ਰਖਿਆ ਕਰਕੇ ਉਸ ਦੀ ਲੋੜੀਂਦੀ ਮਦਦ ਕਰਦੇ,ਪਰ ਅਜਿਹਾ ਨਾ ਕਰਕੇ,ਇਸ ਦੇ ਉਲਟ ਇਨਾਂ ਨੇ 1200 ਸੌ ਭਰੀਆਂ ਸੇਬਾਂ ਦੀਆਂ ਪੇਟੀਆਂ ਚੋਰੀ ਕਰਕੇ ਆਪਣੇ ਪਿੰਡ ਦੇ ਨਾਲ ਨਾਲ ਪੂਰੇ ਪੰਜਾਬ ਤੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ । ਭਾਈ ਖਾਲਸਾ ਨੇ ਕਿਹਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਲੋਕਾਂ ਦੀ ਨਿੰਦਾ ਕਰਦੀ ਹੈ ਉਥੇ ਪੰਜਾਬ ਪੁਲਿਸ ਵਲੋਂ ਪਰਚਾ ਦਰਜ਼ ਕਰਨ, ਪਿੰਡ ਰਜਿੰਦਰ ਗੜ ਦੀ ਪੰਚਾਇਤ ਵੱਲੋਂ ਭਰਪਾਈ’ਚ ਮਦਦ ਦੇ ਨਾਲ ਨਾਲ ਕੁਝ ਟਰਾਂਸਪੋਰਟ ਅਧਿਕਾਰੀਆਂ ਤੇ ਸਥਾਨਕ ਲੋਕਾਂ ਵਲੋਂ ਪੀੜਤ ਡਰਾਈਵਰ ਦੀ ਮਦਦ ਕਰਨ ਵਾਲੀ ਕਾਰਵਾਈ ਦੀ ਸ਼ਲਾਘਾ ਕਰਦੀ ਹੈ ਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰ ਵੀ ਜ਼ਖ਼ਮੀ ਹੋਏ ਡਰਾਈਵਰ ਦੀ ਢੁਕਵੀਂ ਤੇ ਲੋੜੀਂਦੀ ਮਦਦ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਪੀੜਤ ਨੂੰ ਕੁਝ ਰਾਹਤ ਮਿਲ ਸਕੇ। ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਦੇ ਨਾਲ ਜਨਰਲ ਸਕੱਤਰ ਭਾਈ ਗੁਰਬਾਜ ਸਿੰਘ ਰਾਜਪੁਰਾ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਭਾਈ ਕੇਵਲ ਸਿੰਘ ਬਾਬਾ ਬਕਾਲਾ ਭਾਈ ਅਰਸ਼ਦੀਪ ਸਿੰਘ ਅਤੇ ਭਾਈ ਲਖਬੀਰ ਸਿੰਘ ਬੁਤਾਲਾ ਆਦਿ ਆਗੂ ਹਾਜਰ ਸਨ।