ਕੇਂਦਰ ਅਤੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਠੋਸ ਪ੍ਰਬੰਧ ਕਰੇ- ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 9 ਜੂਨ ( ਸਰਬਜੀਤ ਸਿੰਘ)– ਫ਼ੈਜ਼ਪੁਰਾ ਰੋਡ ਵਿਖੇ ਇਨਕਲਾਬੀ ਨੌਜਵਾਨ ਸਭਾ (ਆਰ ਵਾਈ ਏ) ਦੀ ਇਕੱਤਰਤਾ ਹਰਪ੍ਰੀਤ ਸਿੰਘ ਖੰਨਾ ਚਮਾਰਾਂ, ਜਸਵਿੰਦਰ ਕੁਮਾਰ ਧਰਮ ਕੋਟ ਅਤੇ ਮਲਕੀਅਤ ਸਿੰਘ ਰੜੇਵਾਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਸਮੇਂ ਬੋਲਦਿਆਂ ਸਭਾ ਦੇ ਮਾਝਾ ਜੋਨ ਦੇ ਕਨਵੀਨਰ ਮਨਪ੍ਰੀਤ ਸਿੰਘ ਭਾਗੋਕਾਵਾਂ, ਮਜ਼ਦੂਰ ਆਗੂ ਦਲਬੀਰ ਭੋਲਾ ਮਲਕਵਾਲ ਅਤੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਠੋਸ ਪ੍ਰਬੰਧ ਕਰੇ। ਆਗੂਆਂ ਕਿਹਾ ਕਿ ਤੱਥ ਬੋਲਦੇ ਹਨ ਕਿ ਦੇਸ ਦੇ ਬੇਰੁਜ਼ਗਾਰਾਂ ਵਿਚ 86ਫੀਸਦ ਨੌਜਵਾਨ ਬੇਰੁਜ਼ਗਾਰ ਹਨ। ਜਦੋਂ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਿਚ ਕੁੱਲ ਮਿਲਾ ਕੇ ਕਰੋੜਾਂ ਸੀਟਾਂ ਪੁਰ ਕਰਨ ਯੋਗ ਹਨ ਜਿਨ੍ਹਾਂ ਨੂੰ ਭਰਿਆ ਨਹੀਂ ਜਾ ਰਿਹਾ। ਪੰਜਾਬ ਦੇ ਨੌਜਵਾਨ ਸਖ਼ਤ ਸਰੀਰਕ ਮਿਹਨਤ ਕਰਕੇ ਫੌਜ ਵਿੱਚ ਭਰਤੀ ਹੋ ਜਾਦੇ ਸਨ ਪਰ ਇਸ ਰੋਜ਼ਗਾਰ ਖੇਤਰ ਨੂੰ ਵੀ ਬੀਤੇ ਦੀ ਮੋਦੀ ਸਰਕਾਰ ਨੇ ਅਗਨੀਵੀਰ ਯੋਜਨਾ ਵਿੱਚ ਤਬਦੀਲ ਕਰਕੇ ਨੌਜਵਾਨਾਂ ਦੇ ਭਵਿੱਖ ਅਗੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ, ਭਾਵੇਂ ਕਿ ਐਨ ਡੀ ਏ ਦੀ ਬਣੀ ਨਵੀਂ ਕੇਂਦਰ ਸਰਕਾਰ ਤੋਂ ਆਸ ਜਾਗੀ ਹੈ ਕਿ ਮੋਦੀ ਸਰਕਾਰ ਦੀਆਂ ਭਾਵੀਵਾਲ ਪਾਰਟੀਆਂ ਅਗਨੀਵੀਰ ਯੋਜਨਾ ਨੂੰ ਵਾਪਸ ਕਰਵਾਉਣ ਦਾ ਰੋਲ ਅਦਾ ਕਰਨਗੀਆਂ।ਇਸ ਸਮੇਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ 10ਵੀ‌ ਅਤੇ ਫਲੰਸ ਟੂ ਪਾਸ ਬੇਰੁਜ਼ਗਾਰ ਨੌਜਵਾਨਾਂ ਨੂੰ 5000ਰੁਪੈ ,ਬੀ ਏ‌ ਪਾਸ ਨੂੰ 10000 ਅਤੇ ਪੋਸਟ ਗ੍ਰੈਜੂਏਸ਼ਨ ਪਾਸ ਨੂੰ 15000 ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਜਾਂ ਰੋਜ਼ਗਾਰ ਮੁਹਈਆ ਕਰੇ, ਨਸ਼ਿਆਂ ਅਤੇ ਅਮਨ ਕਾਨੂੰਨ ਦੀ ਸਥਿਤੀ ਉਪਰ ਮਾਨ ਸਰਕਾਰ ਵਲੋਂ ਅਸਫਲ ਰਹਿਣ ਦੀ ਨਿੰਦਾ ਕੀਤੀ ਗਈ। ਇਨਕਲਾਬੀ ਨੌਜਵਾਨ ਸਭਾ ਦੀ ਇਕੱਤਰਤਾ ਵਿੱਚ ਸੀ ਆਈ ਐਸ ਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਅਤੇ ਕੰਗਣਾ ਰਣੌਤ ਦੇ ਵਿਵਾਦ ਵਿਚ ਕੁਲਵਿੰਦਰ ਕੌਰ ਦੀ ਹਮਾਇਤ ਕੀਤੀ ਗਈ। ਮੀਟਿੰਗ ਵਿੱਚ ਸੂਰਜ, ਪਰਮਜੀਤ ਸਿੰਘ ਰੜੇਵਾਲੀ, ਵਾਰਿਸ, ਹਰਦੀਪ ਸਿੰਘ, ਯੋਧਾ ਸਿੰਘ, ਮਰਕਸ, ਪ੍ਰਿੰਸ, ਸ਼ਮਸ਼ੇਰ, ਡੈਨੀਅਲ,ਸਲੀਮ,ਰਵੀ ਸੱਤਾ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *