ਮਾਨਸਾ, ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)– ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੋਜ ਵਿਚ ਰੈਲੀ ਰੱੱਖੀ ਹੋਈ ਸੀ ਪਰ ਪੰਜਾਬ ਸਰਕਾਰ ਦੀ ਪੁਲਸ ਨੇ ਇਸ ਰੈਲੀ ਫੇਲ ਅਤੇ ਨਾ ਕਰਨ ਦੇਣ ਦੀ ਨੀਤੀ ਤਹਿਤ ਸਾਰੇ ਰਸਤੇ ਪੁਲਸ ਫੋਰਸਾਂ ਨਾਲ ਬਲੌਕ ਕਰ ਦਿੱਤਾ ਸਨ,ਪਾਣੀ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਅਤੇ ਪੁਲਸ ਓਪਰੇਸ਼ਨ ਦੀ ਫ਼ੁੱਲ ਤਿਆਰੀ ਦੇ ਬਾਵਜੂਦ ਜਦੋਂ ਇਹ ਮੁਲਾਜ਼ਮ ਅਤੇ ਪੈਨਸ਼ਨਰ ਆਪਣੇ ਪ੍ਰੋਗਰਾਮ ਅਨੁਸਾਰ ਰੈਲੀ ਵਾਲੀ ਜਗਾਹ ਵੱਲ ਜਾਣ ਲੱਗੇ ਤਾਂ ਪੁਲਸ ਨੇ ਆਪਣੀਆਂ ਰੋਕਾ ਰਾਹੀਂ ਰੋਕ ਲਿਆ ਅਤੇ ਪਾਣੀ ਦੀਆਂ ਜਬਰ ਦਸਤ ਬੁਛਾੜਾਂ ਰਾਹੀਂ ਪੱਤਰਕਾਰਾਂ ਸਮੇਤ ਕਿਸੇ ਨੂੰ ਵੀ ਨਹੀਂ ਬਖਸ਼ਿਆ ਅਤੇ ਜਦੋਂ ਇਹ ਪ੍ਰਦਰਸ਼ਨਕਾਰੀਆਂ ਨੇ ਝੂਨੇ ਦੇ ਖੇਤਾਂ ਰਾਹੀਂ ਰੈਲੀ ਵਾਲ਼ੀ ਜਗਾਹ ਤੇ ਜਬਰੀ ਜਾਣਾਂ ਚਾਹਿਆਂ ਤਾਂ ਪੁਲਸ ਨੇ ਇਹਨਾਂ ਨੂੰ ਝੂਨੇ ਦੇ ਖੇਤਾਂ’ਚ ਘਸੀਟ ਘਸੀਟ ਕੁੱਟੀਆਂ ਪਰ ਫਿਰ ਵੀ ਬਹੁਤ ਸਾਰੇ ਪ੍ਰਦਰਸ਼ਨਕਾਰੀ ਰੈਲੀ ਕਰਨ ਵਿੱਚ ਸਫਲ ਹੋਏ, ਪੈਨਸ਼ਨਰ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ! ਜਦੋਂ ਕਿ ਮੁਲਾਜ਼ਮਾ ਦੀ ਮੰਗ ਹੈ ਕਿ ਉਹਨਾਂ ਨੂੰ ਡੀ ਏ ਅਤੇ ਸਰਕਾਰੀ ਭੱਤੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਦਿੱਤੇ ਜਾਣ, ਸ਼ਾਂਤਮਈ ਪ੍ਰਦਰਸ਼ਨ ਕਾਰੀਆਂ ਤੇ ਪਾਣੀ ਦੀਆਂ ਬੁਛਾੜਾਂ ਤੇ ਝੂਨੇ ‘ਚ ਘਸੀਟ ਘਸੀਟ ਕੇ ਕੁੱਟਣਾ ਸਰਕਾਰ ਦੀ ਪੰਜਾਬ ਪੁਲਸ ਦਾ ਬਹੁਤ ਹੀ ਨਿੰਦਣਯੋਗ ਵਰਤਾਰਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਨਾਲ ਨਾਲ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਘਾਣ ਹੈ, ਅਤੇ ਇਸ ਵਰਤਾਰੇ ਦੀ ਬਹੁਤ ਸਾਰੇ ਸਰਕਾਰ ਵਿਰੋਧੀ ਸਿਆਸੀ ਆਗੂਆਂ ਨੇ ਨਿਖੇਧੀ ਕੀਤੀ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਤੋਜ ਪਿੰਡ ‘ਚ ਰੈਲੀ ਤੋਂ ਰੋਕਣ ਲਈ ਝੂਨੇ ਵਿਚ ਘਸੀਟ ਘਸੀਟ ਕੇ ਕੁੱਟਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੇ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹਨਾਂ ਪ੍ਰਦਰਸ਼ਨ ਕਾਰੀਆਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ,ਕਿਉਂਕਿ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤਾ ਹੈ ਕਿ ਮੁਲਜ਼ਮਾ ਦਾ ਡੀਏ ਭੱਤਾ ਤੇ ਮਗਿਆਈ ਭੱਤਾ ਤੇ ਹੋਰ ਮੰਗਾਂ ਪ੍ਰਵਾਨ ਕੀਤੀਆਂ ਜਾਣ ਅਤੇ ਸਰਕਾਰ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਿਸ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦੇ ਸੰਵਿਧਾਨਕ ਹੱਕ ਅਨੁਸਾਰ ਹੀ ਇਹ ਪ੍ਰਦਰਸ਼ਨ ਕਾਰੀ ਮੁੱਖ ਮੰਤਰੀ ਦੇ ਸਤੋਜ ਪਿੰਡ ਵਿੱਚ ਸ਼ਾਂਤਮਈ ਢੰਗ ਨਾਲ ਰੈਲੀ ਕਰਨ ਜਾ ਰਹੇ ਸਨ੍ਰ ਜਿਨ੍ਹਾਂ ਤੇ ਅਣਮਨੁੱਖੀ ਤਸ਼ੱਦਦ ਢਾਇਆ ਗਿਆ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੁੱਖ ਮੰਤਰੀ ਦੇ ਪਿੰਡ ਸਤੋਜ’ਚ ਪੁਲਸ ਵੱਲੋਂ ਝੂਨੇ ਦੇ ਖੇਤਾਂ ਵਿੱਚ ਘਸੀਟ ਘਸੀਟ ਕੁਟਣ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੇ ਵਰਤਾਰੇ ਦੀ ਨਿੰਦਾ ਅਤੇ ਸਰਕਾਰ ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਮੁਲਾਜ਼ਮਾਂ ਦੇ ਡੀ ਏ ਤੇ ਮਗਿਆਈ ਭੱਤੇ 23 ਅਗਸਤ ਤੱਕ ਦਿੱਤੇ ਜਾਣ ਪਰ ਸਰਕਾਰ ਨੇ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਿਆ, ਭਾਈ ਖਾਲਸਾ ਨੇ ਸਪਸ਼ਟ ਕੀਤਾ ਸਰਕਾਰ ਦੀ ਇਸ ਨੀਤੀ ਅਤੇ ਆਪਣੇ ਹੱਕਾਂ ਲਈ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਦੇ ਮਿਲੇ ਸੰਵਿਧਾਨਿਕ ਨਿਯਮਾਂ ਤੇ ਹੱਕਾਂ ਅਨੁਸਾਰ ਹੀ ਮੁਲਾਜ਼ਮ ਅਤੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਦੇ ਪਿੰਡ ਸਤੋਜ ਵਿਚ ਰੈਲੀ ਰੱਖੀਂ ਹੋਈ ਸੀ, ਭਾਈ ਖਾਲਸਾ ਨੇ ਕਿਹਾ ਰਾਜ ਦੀ ਪੁਲਸ ਨੇ ਪਹਿਲਾਂ ਪ੍ਰਦਰਸ਼ਨ ਕਾਰੀਆਂ ਨੂੰ ਰੋਕਾ ਰਾਹੀਂ ਰੋਕਣ ਦੀ ਕੋਸ਼ਿਸ਼ ਕੀਤੀ,ਪਾਣੀ ਦੀਆਂ ਬੁਛਾੜਾਂ ਛੱਡੀਆਂ ਅਤੇ ਜਦੋਂ ਪ੍ਰਦਰਸ਼ਨ ਕਾਰੀ ਖੇਤਾਂ ਵਿੱਚੋਂ ਰੈਲੀ ਵਾਲੀ ਜਗ੍ਹਾ ਵੱੱਲ ਜਾਣ ਲੱਗੇ ਤਾਂ ਪੁਲਸ ਨੇ ਉਨ੍ਹਾਂ ਨੂੰ ਝੂਨੇ ਦੇ ਖੇਤਾਂ ਵਿੱਚ ਘਟੀਸ ਘਸੀਟ ਕੁੱਟੀਆਂ, ਭਾਈ ਖਾਲਸਾ ਨੇ ਦੱਸਿਆ ਅਜਿਹੀ ਸਖਤੀ ਕਰਨ ਦੇ ਬਾਵਜੂਦ ਪ੍ਰਦਰਸ਼ਨ ਕਾਰੀ ਰੈਲੀ ਕਰਨ ਵਿਚ ਸਫ਼ਲ ਹੋਏ ਤੇ ਆਪਣੀਆਂ ਮੰਗਾਂ ਸਬੰਧੀ ਸਰਕਾਰ ਅਤੇ ਲੋਕਾਂ ਨੂੰ ਮੁੱਖ ਮੰਤਰੀ ਦੇ ਪਿੰਡ ਸਤੋਜ ਜਾ ਕੇ ਦੱਸਿਆ, ਇਸ ਮੌਕੇ ਪੈਨਸ਼ਨਰਾਂ ਨੇ ਸਰਕਾਰ ਤੋਂ ਮੰਗ ਰੱਖੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਮੁਲਾਜ਼ਮਾਂ ਨੇ ਕਿਹਾ ਉਹਨਾਂ ਨੂੰ ਡੀ ਏ ਅਤੇ ਮੰਗਿਆਈ ਭੱਤੇ ਹਾਈਕੋਰਟ ਦੇ ਕੀਤੇ ਹੁਕਮਾਂ ਅਨੁਸਾਰ ਜ਼ਾਰੀ ਕੀਤੇ ਜਾਣ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੁਲਸ ਵੱਲੋਂ ਅਣਮਨੁੱਖੀ ਵਰਤਾਰੇ ਰਾਹੀਂ ਝੂਨੇ ‘ਚ ਘਸੀਟ ਘਸੀਟ ਕੇ ਕੁੱਟਣ ਤੇ ਭੱਦੇ ਵਿਵਹਾਰ ਕਰਨ ਦੀ ਨਿੰਦਾ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਤੇ ਭਾਈ ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਬਹੁਤ ਸਾਰੇ ਆਗੂ ਹਾਜ਼ਰ ਸਨ ।


